(Source: ECI/ABP News/ABP Majha)
CM ਦੀਆਂ ਫੋਟੋਆਂ 'ਤੇ ਅਕਾਲੀ ਦਲ ਨੇ ਮੰਗਿਆ ਹਿਸਾਬ, ਮਜੀਠੀਆ ਨੇ ਕਿਹਾ ਕਿ ਹੁਣ ਕਿੱਥੇ ਗਿਆ ਫੋਟੋਆਂ ਵਾਲਾ ਬਦਲਾਅ ?
CM Photos in Govt Scheme: ਮਜੀਠੀਆ ਨੇ ਲਿਖਿਆ ਕਿ - ਹਰ ਚੀਜ਼ ਚ ਫੋਟੋ , ਪਾਣੀ ਦੀ ਟੈਂਕੀ ਤੇ ਫੋਟੋ, ਸਾਈਕਲ ਦੀ ਟੋਕਰੀ ਤੇ ਫੋਟੋ, @BhagwantMann ਸਾਬ ਹੁਣ ਦੱਸਿਉ ਕਿੱਥੇ ਕਿੱਥੇ ਫੋਟੋ, #ਬਦਲਾਵ #ਪੰਜਾਬ_ਮੰਗਦਾ_ਜਵਾਬ
CM Photos in Govt Scheme: ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸਰਕਾਰੀ ਪੈਸੇ ਦੀ ਦੁਰਵਰਤੋ ਕਰਨ ਦੇ ਇਲਜਾਮ ਲਾਏ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਇਸ਼ਤਿਹਾਰਾਂ 'ਤੇ ਲੱਗੀਆਂ ਸੀਐਮ ਭਗਵੰਤ ਮਾਨ ਦੀਆਂ ਫੋਟੋਆ ਹੋਣ ਜਾਂ ਫਿਰ ਸਰਕਾਰੀ ਸਕੀਮਾਂ 'ਤੇ ਲੱਗੀਆਂ ਭਗਵੰਤ ਮਾਨ ਦੀਆਂ ਫੋਟੋਆਂ ਹੋਣ ਇਸ 'ਤੇ ਮਜੀਠੀਆ ਨੇ ਇਤਰਾਜ ਜਤਾਇਆ ਹੈ ਕਿ ਚੋਣਾਂ ਤੋਂ ਪਹਿਲਾਂ ਤਾਂ ਭਗਵੰਤ ਮਾਨ ਆਖਦੇ ਸੀ ਕਿ ਸਾਡੀ ਸਰਕਾਰ ਆਈ ਤਾਂ ਅਸੀਂ ਕੋਈ ਫੋਟੋ ਨਹੀਂ ਲਾਵਾਂਗੇ ਪਰ ਹੁਣ ਉਲਟਾ ਹੋ ਰਿਹਾ ਹੈ। ਹਰ ਥਾਂ 'ਤੇ ਸੀਐਮ ਭਗਵੰਤ ਮਾਨ ਦੀ ਫੋਟੋ, ਹਰ ਚੀਜ਼ ਚ ਫੋਟੋ , ਪਾਣੀ ਦੀ ਟੈਂਕੀ ਤੇ ਫੋਟੋ, ਸਾਈਕਲ ਦੀ ਟੋਕਰੀ ਤੇ ਫੋਟੋ ਲਗਾਈ ਜਾ ਰਹੀ ਹੈ।
ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਜੋ ਭਗਵੰਤ ਮਾਨ ਦੀ ਹੈ ਜਦੋਂ ਉਹ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਉਦੋਂ ਦਾਅਵਾ ਕੀਤਾ ਸੀ ਕਿ ਅਕਾਲੀ ਦਲ ਜਾਂ ਕਾਂਗਰਸ ਦੀ ਸਰਕਾਰ ਦੇ ਮੁੱਖ ਮੰਤਰੀਆਂ ਦੀ ਹਰ ਥਾਂ ਫੋਟੋ ਲਗਾਈ ਜਾ ਰਹੀ ਹੈ। ਇਸ 'ਤੇ ਸਵਾਲ ਖੜ੍ਹੇ ਕਰਦੇ ਮਜੀਠੀਆ ਨੇ ਲਿਖਿਆ ਕਿ - ਹਰ ਚੀਜ਼ ਚ ਫੋਟੋ , ਪਾਣੀ ਦੀ ਟੈਂਕੀ ਤੇ ਫੋਟੋ, ਸਾਈਕਲ ਦੀ ਟੋਕਰੀ ਤੇ ਫੋਟੋ, @BhagwantMann ਸਾਬ ਹੁਣ ਦੱਸਿਉ ਕਿੱਥੇ ਕਿੱਥੇ ਫੋਟੋ, #ਬਦਲਾਵ #ਪੰਜਾਬ_ਮੰਗਦਾ_ਜਵਾਬ।
ਇਸ ਤੋਂ ਪਹਿਲਾਂ ਮਜੀਠੀਆ ਨੇ ਬੀਤੀ ਰਾਤ ਜਲੰਧਰ ਵਿੱਚ ਕਰਵਾਏ ਗਏ ਸਮਾਗਮ 'ਤੇ ਸਵਾਲ ਖੜ੍ਹੇ ਕੀਤੇ ਸਨ। ਬਿਕਰਮ ਮਜੀਠੀਆ ਨੇ ਟਵੀਟ ਕਰਕੇ ਕਿਹਾ ਕਿ - ਮੁਲਾਜ਼ਮਾਂ ਨੂੰ ਡੀਏ ਦੇਣ ਲਈ ਪੈਸੇ ਨਹੀਂ ਹਨ ਪਰ ਮੁੱਖ ਮੰਤਰੀ ਜਲੰਧਰ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਜਿਸ ਵਿੱਚ ਉਹ ਖ਼ੁਦ ਮੁੱਖ ਮਹਿਮਾਨ ਹੈ ' ਤੇ 81 ਲੱਖ ਰੁਪਏ ਖ਼ਰਚ ਕਰ ਰਿਹਾ ਹੈ। ਇਹ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਤੁਹਾਡੇ ਬੌਸ ਕੇਜਰੀਵਾਲ ਦੇ ਟੂਰ ਐਂਡ ਟ੍ਰੈਵਲਜ਼, ਇਸ਼ਤਿਹਾਰਬਾਜ਼ੀ, ਸੱਭਿਆਚਾਰਕ ਸ਼ੋਆਂ, ਸ਼ਰੇਆਮ ਰੈਲੀਆਂ ਲਈ ਪੈਸੇ ਦੀ ਕੋਈ ਕਮੀ ਨਹੀਂ ਪਰ ਮੁਲਾਜ਼ਮਾਂ ਅਤੇ ਹੋਰ ਪੰਜਾਬੀਆਂ ਜਿਨ੍ਹਾਂ ਨੂੰ 2022 ਵਿੱਚ ਚੰਨ ਤਾਰਿਆਂ ਦੇ ਵਾਅਦੇ ਕੀਤੇ ਸੀ ਉਨ੍ਹਾਂ ਲਈ ਸਰਕਾਰ ਕੋਲ ਕੁਝ ਵੀ ਨਹੀਂ ਹੈ।
ਨਾ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਲਈ ਤੁਹਾਡੇ ਕੋਲ ਕੁਝ ਹੈ ਤੇ ਨਾ ਕਿਸਾਨਾਂ ਦੀਆਂ ਬਰਬਾਦ ਫਸਲਾਂ ਲਈ ਮੁਆਵਜ਼ਾ ਪਰ ਸੂਬੇ ਦਾ ਪੈਸਾ ਕੇਜਰੀਵਾਲ ਨੂੰ ਚਮਕਾਉਣ ਲਈ ਉਡਾਇਆ ਜਾ ਰਿਹਾ ਹੈ, ਲਾਹਣਤ ਹੈ ਤੁਹਾਡੇ ਇਸ ਪੰਜਾਬ ਵਿਰੋਧੀ ਬਦਲਾਅ ਅਤੇ ਲੋਕਾਂ ਨੂੰ ਖੁਦਕੁਸ਼ੀਆਂ ਦੇ ਰਾਹ ਪਾਉਣ ਵਾਲੇ ਝੂਠੇ ਵਿਕਾਸ ਉੱਤੇ।