ਪੜਚੋਲ ਕਰੋ
ਅਕਾਲੀ ਦਲ ਨੇ ਬਦਲਿਆ ਪ੍ਰਦਰਸ਼ਨ ਦਾ ਪਲਾਨ, ਹੁਣ ਦੋ ਪਾਸਿਆਂ ਤੋਂ ਕੀਤਾ ਜਾਵੇਗਾ ਘਿਰਾਓ
ਸ਼੍ਰੋਮਣੀ ਅਕਾਲੀ ਦਲ ਨੇ 1 ਅਕਤੂਬਰ ਨੂੰ ਐਲਾਨੇ ਆਪਣੇ ਪ੍ਰੋਗਰਾਮ ਵਿੱਚ ਬਦਲਾਅ ਕੀਤਾ ਹੈ। ਹੁਣ ਇਕੱਠ ਮੁਹਾਲੀ ਦੇ ਦੁਸਹਿਰਾ ਗਰਾਊਂਡ ਵਿੱਚ ਨਹੀਂ ਹੋਵੇਗਾ ਬਲਕਿ ਅਕਾਲੀ ਦਲ ਹੁਣ ਦੋ ਪਾਸਿਆਂ ਦੀ ਚੰਡੀਗੜ੍ਹ 'ਚ ਦਾਖਲ ਹੋਏਗਾ।

ਪੁਰਾਣੀ ਤਸਵੀਰ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਨੇ 1 ਅਕਤੂਬਰ ਨੂੰ ਐਲਾਨੇ ਆਪਣੇ ਪ੍ਰੋਗਰਾਮ ਵਿੱਚ ਬਦਲਾਅ ਕੀਤਾ ਹੈ। ਹੁਣ ਇਕੱਠ ਮੁਹਾਲੀ ਦੇ ਦੁਸਹਿਰਾ ਗਰਾਊਂਡ ਵਿੱਚ ਨਹੀਂ ਹੋਵੇਗਾ ਬਲਕਿ ਅਕਾਲੀ ਦਲ ਹੁਣ ਦੋ ਪਾਸਿਆਂ ਦੀ ਚੰਡੀਗੜ੍ਹ 'ਚ ਦਾਖਲ ਹੋਏਗਾ।ਅਕਾਲੀ ਦਲ ਦਾ ਕਾਫ਼ਿਲਾ ਦੋ ਥਾਂਵਾਂ ਤੇ ਇਕੱਠ ਹੋਵੇਗਾ ਜਿਸ 'ਚ ਪਹਿਲਾ ਐਂਟਰੀ ਪੁਆਇੰਟ ਜ਼ੀਰਕਪੁਰ ਤੋਂ ਹੋਵੇਗਾ ਅਤੇ ਦੂਜਾ ਐਂਟਰੀ ਪੁਆਇੰਟ PGI-ਕੁਰਾਲੀ ਰੋਡ ਹੋਏਗਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਇੱਕ ਵੱਡੇ ਕਾਫਲੇ ਨਾਲ ਚੰਡੀਗੜ੍ਹ ਲਈ ਰਵਾਨਾ ਹੋਣਗੇ। ਤਖ਼ਤ ਸ੍ਰੀ ਕੇਸਗੜ ਸਾਹਿਬ ਦਾ ਕਾਫਲਾ ਪਾਰਟੀ ਪ੍ਰਧਾਨ ਨਾਲ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ਼ਾਮਲ ਕਰੇਗਾ। ਤੀਸਰਾ ਵੱਡਾ ਕਾਫਲਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿੱਚ ਮਾਲਵੇ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਚੱਲੇਗਾ ਅਤੇ ਵਾਇਆ ਪਟਿਆਲਾ ਚੰਡੀਗੜ੍ਹ ਪਹੁੰਚੇਗਾ। ਇਥੇ ਪਹੁੰਚਣ ਤੋਂ ਬਾਅਦ ਇੱਕ ਵਫਦ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ ਅਤੇ ਰਾਸ਼ਟਰਪਤੀ ਨੂੰ ਇਕ ਮੰਗ ਪੱਤਰ ਦੇਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















