CM ਦੇ ਚੈਲੰਜ ਤੋਂ ਬਾਅਦ ਕੌਣ ਮੁੱਕਰਿਆ ਤੇ ਕੌਣ ਹਿੱਲਿਆ ? ਅਕਾਲੀ ਦਲ ਨੇ ਭਗਵੰਤ ਮਾਨ ਨੂੰ ਲੈ ਕੇ ਕੀਤਾ ਵੱਡਾ ਦਾਅਵਾ
Akali Dal vs CM Mann - ਫੇਸਬੁੱਕ 'ਤੇ ਪੋਸਟ ਪਾ ਕੇ ਲਿਖਿਆ ਕਿ - ''ਝਾੜੂ ਵਾਲਿਉ ਮੁੱਖ ਮੰਤਰੀ ਸਾਹਿਬ ਚੈਲੰਜ ਤੋਂ ਹਿਲਦਾ ਲੱਗਦਾ... ਪੇਪਰ ਪੰਜਾਬੀਆਂ ਨੇ ਸਰਕਾਰ ਦਾ ਲੈਣਾ, ਬੋਰਡ ਹੈ ਪੰਜਾਬ ਦੀ ਜਨਤਾ, ਵਿਰੋਧੀ ਧਿਰਾਂ ਨੇ ਫਲਾਇੰਗ।
ਟਵਿੱਟਰ ਵਾਰ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਤੇ ਸਿਆਸੀ ਲੀਡਰ ਖੁੱਲ੍ਹੇ ਮੈਦਾਨ ਵਿੱਚ ਨਿੱਤਰਨ ਜਾਣ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀ ਧਿਰਾਂ ਨੂੰ ਚੈਲੰਜ ਕੀਤਾ ਗਿਆ ਸੀ ਕਿ ਖੁੱਲ੍ਹੀ ਬਹਿਸ ਲਈ 1 ਨਵੰਬਰ ਨੂੰ ਮੀਡੀਆ ਸਾਹਮਣੇ ਆਉਣ। ਇਸ ਦੌਰਾਨ ਹੁਣ ਅਕਾਲੀ ਦਲ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਚੈਲੰਜ ਤੋਂ ਹਿਲਦਾ ਲੱਗਦਾ ਹੈ। ਇਹ ਦਾਅਵਾ ਅਕਾਲੀ ਦਲ ਦੇ ਲੀਗਲ ਸੈੱਲ ਦੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕੀਤਾ ਹੈ।
ਅਰਸ਼ਦੀਪ ਸਿੰਘ ਕਲੇਰ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਲਿਖਿਆ ਕਿ - ''ਝਾੜੂ ਵਾਲਿਉ ਮੁੱਖ ਮੰਤਰੀ ਸਾਹਿਬ ਚੈਲੰਜ ਤੋਂ ਹਿਲਦਾ ਲੱਗਦਾ... ਪੇਪਰ ਪੰਜਾਬੀਆਂ ਨੇ ਸਰਕਾਰ ਦਾ ਲੈਣਾ, ਬੋਰਡ ਹੈ ਪੰਜਾਬ ਦੀ ਜਨਤਾ, ਵਿਰੋਧੀ ਧਿਰਾਂ ਨੇ ਫਲਾਇੰਗ।
ਸਰਕਾਰ 2 ਸਾਲ ਤੋਂ ਲਗਾਤਾਰ ਫੇਲ੍ਹ ਹੋ ਰਹੀ, ਇਹ ਸਭ ਨੂੰ ਪਤਾ। ਜੁਗਨੂੰ ਹਾਜ਼ਰ ਹੈ ਦੇ ਕਲਾਸਰੂਮ ਵਿੱਚੋਂ ਬਾਹਰ ਆਜੋ, ਤੇ ਦੇਖੋ ਪੰਜਾਬ ਤੁਹਾਡੀ ਮਾੜੀ ਕਾਰਗੁਜ਼ਾਰੀ ਕਰਕੇ ਬਹੁਤ ਵੱਡੇ ਸੰਕਟ ਵਿੱਚ ਆ ਗਿਆ ਹੈ।
ਬਾਕੀ ਮਿਲਦੇ ਹਾਂ 10 ਨੂੰ, ਫਲਾਇੰਗ ਦਸ ਕੇ ਨਹੀਂ ਆਉਂਦੀ, ਪਰ ਅਸੀਂ #ShiromaniAkaliDal ਦਸ ਕੇ ਆ ਰਹੇ ਹਾਂ ਉਹ ਵੀ 2 ਦਿਨ ਪਹਿਲਾਂ। ਕਿਰਪਾ ਕਰਕੇ ਆਪਣੀ ਪ੍ਰੀਖਿਆ ਲਈ ਚੰਗੀ ਤਰ੍ਹਾਂ ਤਿਆਰ ਰਹੋ.. ਤੁਹਾਡੇ ਲਈ ਸ਼ੁੱਭਕਾਮਨਾਵਾਂ''
ਦੂਜੇ ਪਾਸੇ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਟੀਵਟ ਕਰਕੇ ਸਾਰੇ ਵਿਰੋਧੀਆਂ ਨੂੰ ਮੈਦਾਨ 'ਚ ਆ ਕੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਸੀ। ਸੀਐਮ ਭਗਵੰਤ ਮਾਨ ਨੇ ਲਿਖਿਆ ਸੀ ਕਿ - ''ਭਾਜਪਾ ਪ੍ਰਧਾਨ ਜਾਖੜ ਜੀ , ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਬਾਜਵਾ ਜੀ ਨੂੰ ਮੇਰਾ ਖੁੱਲਾ ਸੱਦਾ ਹੈ ਕਿ ਰੋਜ਼-ਰੋਜ਼ ਦੀ ਕਿੱਚ ਕਿੱਚ ਨਾਲੋਂ ਆਜੋ ਆਪਾਂ ਪੰਜਾਬੀਆਂ ਅਤੇ ਮੀਡੀਆ ਸਾਹਮਣੇ ਬੈਠ ਕੇ ਪੰਜਾਬ ਨੂੰ ਹੁਣ ਤੱਕ ਕੀਹਨੇ ਕਿਵੇਂ ਲੁੱਟਿਆ,
ਭਾਈ-ਭਤੀਜੇ ਸਾਲੇ-ਜੀਜੇ, ਮਿੱਤਰ ਮੁਲਾਹਜ਼ੇ, ਟੋਲ ਪਲਾਜੇ,ਜਵਾਨੀ ਕਿਸਾਨੀ,ਵਪਾਰ-ਦੁਕਨਦਾਰ, ਗੁਰੂਆਂ ਦੀ ਬਾਣੀ,ਨਹਿਰਾਂ ਦਾ ਪਾਣੀ..ਸਾਰੇ ਮੁੱਦਿਆਂ ਤੇ ਲਾਈਵ ਬਹਿਸ ਕਰੀਏ..ਤੁਸੀਂ ਆਪਣੇ ਨਾਲ ਕਾਗਜ਼ ਵੀ ਲਿਆ ਸਕਦੇ ਹੋ ਪਰ ਮੈਂ ਮੂੰਹ ਜ਼ੁਬਾਨੀ ਬੋਲਾਂਗਾ..1 ਨਵੰਬਰ ‘ਪੰਜਾਬ ਦਿਵਸ” ਵਾਲਾ ਦਿਨ ਠੀਕ ਰਹੇਗਾ..ਤੁਹਾਨੂੰ ਤਿਆਰੀ ਲਈ ਟਾਈਮ ਵੀ ਮਿਲ ਜਾਵੇਗਾ.. ਮੇਰੀ ਤਾਂ ਪੂਰੀ ਤਿਆਰੀ ਐ ਕਿਉਂਕਿ ਸੱਚ ਬੋਲਣ ਵਾਸਤੇ ਰੱਟੇ ਨਹੀਂ ਲਾਉਣੇ ਪੈਂਦੇ..''