Akali Dal: ਢੀਂਡਸਾ ਦੀ ਬਰਖਾਸਤੀ ਤੋਂ ਬਾਅਦ ਬਾਗੀ ਧੜੇ ਨੇ ਕੱਢ ਲਿਆ ਇੱਕ ਹੋਰ ਸੱਪ, ਬਾਦਲ ਧੜਾ ਫਿਰ ਸਵਾਲਾਂ 'ਚ
Akali Dal: ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਉਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ, ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਕਿਹਾ ਹੈ ਕਿ ਪਾਰਟੀ ਦੇ ਸੰਵਿਧਾਨ 'ਚ ਅਨੁਸਾਸ਼ਨੀ ਕਮੇਟੀ 'ਚ...
Akali Dal: ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਉਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ, ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਕਿਹਾ ਹੈ ਕਿ ਪਾਰਟੀ ਦੇ ਸੰਵਿਧਾਨ ਵਿਚ ਅਨੁਸਾਸ਼ਨੀ ਕਮੇਟੀ ਵਿਚ ਕੋਈ ਵਿਵਸਥਾ ਹੀ ਨਹੀਂ ਹੈ ਇਸ ਲਈ ਇਸ ਵਲੋਂ ਲਏ ਜਾ ਰਹੇ ਸਾਰੇ ਫੈਸਲੇ ਹੀ ਗੈਰਕਾਨੂੰਨੀ ਤੇ ਰਿਵਾਇਤਾਂ ਤੋਂ ਉਲਟ ਹਨ।
ਸੁਧਾਰ ਲਹਿਰ ਦੇ ਸੀਨੀਅਰ ਆਗੂਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਾਗੀਰ ਕੌਰ, ਬਲਦੇਵ ਸਿੰਘ ਮਾਨ, ਸੁੱਚਾ ਸਿੰਘ ਛੋਟੇਪੁੱਰ, ਭਾਈ ਮਨਜੀਤ ਸਿੰਘ, ਸੁਰਜੀਤ ਸਿੰਘ ਰੱਖੜਾ ਅਤੇ ਗਗਨਜੀਤ ਸਿੰਘ ਬਰਨਾਲਾ ਨੇ ਕਿਹਾ ਹੈ ਕਿ ਪਾਰਟੀ ਦੇ ਸੰਵਿਧਾਨ ਵਿਚ ਸਿਰਫ਼ ਵਰਕਿੰਗ ਕਮੇਟੀ ਤੇ ਰਾਜਸੀ ਮਾਮਲਿਆਂ ਬਾਰੇ ਕਮੇਟੀ ਤੋਂ ਬਿਨਾਂ ਕਿਸੇ ਹੋਰ ਕਮੇਟੀ ਦੀ ਵਿਵਸਥਾ ਹੀ ਨਹੀਂ ਹੈ।
ਉਹਨਾਂ ਕਿਹਾ ਕਿ ਜਦੋਂ ਕਥਿਤ ਅਨੁਸਾਸ਼ਨੀ ਕਮੇਟੀ ਖ਼ੁਦ ਹੀ ਗੈਰ ਸੰਵਿਧਾਨਕ ਹੈ ਤਾਂ ਉਸ ਵਲੋਂ ਲਏ ਗਏ ਕੋਈ ਵੀ ਫੈਸਲਾ ਸੰਵਿਧਾਨਕ ਕਿਵੇਂ ਹੋ ਸਕਦਾ ਹੈ। ਇਸ ਲਈ ਇਸ ਫੈਸਲੇ ਦੀ ਨਾ ਤਾਂ ਕੋਈ ਕਾਨੂੰਨੀ ਵੁੱਕਤ ਹੈ ਅਤੇ ਨਾ ਹੀ ਇਸ ਨੂੰ ਪਾਰਟੀ ਕੇਡਰ ਨੇ ਪ੍ਰਵਾਨ ਕੀਤਾ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਪਾਰਟੀ ਦੇ ਸੰਵਿਧਾਨ ਵਿਚ ਕੋਰ ਕਮੇਟੀ ਦੀ ਵੀ ਕੋਈ ਵਿਵਸਥਾ ਨਹੀਂ ਹੈ।
ਉੱਨਾਂ ਕਿਹਾ ਮਹੇਸ਼ਇੰਦਰ ਸਿੰਘ ਗਰੇਵਾਲ ਵਲੋਂ ਪਾਰਟੀ ਦੇ “ਸਰਪਲੱਸ” ਹੋ ਚੁੱਕੇ ਆਗੂ ਨੂੰ “ਸਰਪ੍ਰਸਤ” ਦਾ ਆਨਰੇਰੀ ਅਹੁਦਾ ਦੇਣ ਦੇ ਦਿਤੇ ਗਏ ਤਰਕ ਨੂੰ ਅਸਲੋਂ ਹੀ ਬੋਦਾ ਤੇ ਥੋਥਾ ਕਰਾਰ ਦਿੰਦਿਆਂ, ਅਕਾਲੀ ਆਗੂਆਂ ਨੇ ਪੁੱਛਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸਰਪ੍ਰਸਤ ਬਣਾਉਣ ਤੋਂ ਬਾਅਦ ਵੀ ਮੁੱਖ ਮੰਤਰੀ ਕਿਉਂ ਬਣਾ ਕੇ ਰੱਖਿਆ ਗਿਆ ਸੀ ਅਤੇ ਉਹ ਪਾਰਟੀ ਦੇ ਲਗਭਗ 15 ਸਾਲ ਸ੍ਰਪ੍ਰਸਤ ਦੇ ਤੌਰ ਅਸਲ ਮੁੱਖੀ ਕਿਵੇਂ ਬਣੇ ਰਹੇ ਹਨ?
ਉਹਨਾਂ ਇਹ ਵੀ ਕਿਹਾ ਕਿ ਪਾਰਟੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਸਰਪ੍ਰਸਤ ਬਣਨ ਤੋਂ ਬਾਅਦ 2012 ਦੀ ਵਿਧਾਨ ਸਭਾ ਚੋਣ ਵੀ ਉਹਨਾਂ ਦੇ ਨਾਂ ਅਤੇ ਉਹਨਾਂ ਦੀ ਅਗਵਾਈ ਵਿਚ ਹੀ ਲੜੀ ਸੀ। ਮਹੇਸ਼ਇੰਦਰ ਸਿੰਘ ਗਰੇਵਾਲ ਨੂੰ “ਡਰਾਇੰਗ ਰੂਮ ਤੇ ਚਾਪਲੂਸ” ਲੀਡਰ ਗਰਦਾਨਦਿਆਂ ਇਹਨਾਂ ਆਗੂਆਂ ਨੇ ਕਿਹਾ ਜ਼ਿੰਦਗੀ ਚ ਸਿਰਫ ਇੱਕ ਇਲੈਕਸਨ ਜਿੱਤਣ ਵਾਲੇ ਨੂੰ ਆਪਣੀ ਔਕਾਤ ਵੇਖ ਕੇ ਗੱਲ ਕਰਨੀ ਚਾਹੀਦੀ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਅਸਲ ਵਿਚ ‘ਬਾਦਲ ਪਰਿਵਾਰ’ ਵਲੋਂ ਨਿੱਜੀ ਰਾਜਸੀ ਹਿੱਤਾਂ ਲਈ ਡੇਰੇ ਨਾਲ ਕੀਤੀ ਗਈ ਸੌਦੇਬਾਜ਼ੀ ਦਾ ਸੱਚ ਬੇਪਰਦ ਹੋ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਉਸ ਨਾਲ ਰਹਿ ਗਏ ਇਹ ਲੋਕ ਬੁਰੀ ਤਰਾਂ ਬੁਖਲ੍ਹਾ ਗਏ ਹਨ। ਉਹਨਾਂ ਕਿਹਾ ਕਿ ਇਸ ਬੁਖ਼ਲਾਹਟ ਵਿਚੋਂ ਹੀ ਇਜ ਨਿੱਤ ਪਾਰਟੀ ਸੰਵਿਧਾਨ ਤੇ ਰਿਵਾਇਤਾਂ ਤੋਂ ਉਲਟ ਫੈਸਲੇ ਕਰ ਰਹੇ ਹਨ। ਇਹਨਾਂ ਆਗੂਆਂ ਦਾ ਇਹ ਮੰਨਣਾ ਹੈ ਕਿ ਇਸ ਕਿਸਮ ਦੇ ਸਨਸਨੀਖ਼ੇਜ਼ ਫੈਸਲੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਲਾਂਭੇ ਕਰਨ ਲਈ ਲਏ ਜਾ ਰਹੇ ਹਨ।
ਕਿਉਂਕਿ ਹੁੱਣ ਪੌਸਾਕ ਵਾਲੇ ਕੇਸ ਦੇ ਮੁਦੱਈ ਵੱਲੋਂ ਇਸ ਗੱਲ ਨੂੰ ਉਜਾਗਰ ਕਰਨਾਂ ਕਿ ਕੇਸ ਵਾਪਸੀ ਲਈ ਸੁਖਬੀਰ ਸਿੰਘ ਬਾਦਲ ਵੱਲੋ ਇਹ ਕਹਿ ਦਸਤਖਤ ਕਰਵਾਏ ਸਨ ਕਿ ਆਪਾਂ ਅਗਲ਼ਿ ਸਰਕਾਰ ਬਣਾਉਣੀ ਹੈ ਜਦ ਕਿ ਮੈਂ ਅਦਾਲਤ ਵਿੱਚ ਸਹਿਮਤੀ ਨਹੀਂ ਦਿੱਤੀ ਸੀ। ਇਸ ਗੱਲ ਤੋਂ ਬਾਅਦ ਉੱਨਾਂ ਨੂੰ ਪ੍ਰਧਾਨ ਬਣੇ ਰਹਿਣ ਦਾ ਕੋਈ ਹੱਕ ਨਹੀਂ। ਪੰਥ ਅਤੇ ਪੰਥ ਦੇ ਸਭ ਤੋਂ ਵੱਡੇ ਸ੍ਰੀ ਅਕਾਲ ਤਖ਼ਤ ਨਾਲ ਗਦਾਰੀ ਹੈ।