ਪੰਜਾਬ ਦੀ ਆਰਥਿਕ ਮੰਦੀ ’ਤੇ ਅਕਾਲੀ ਦਲ ਨੇ ਘੇਰੀ ਕਾਂਗਰਸ, ਲਾਏ ਗੰਭੀਰ ਇਲਜ਼ਾਮ
ਪੰਜਾਬ ਦੀ ਆਰਥਿਕ ਮੰਦੀ ਦੇ ਹਾਲਾਤ ਨੂੰ ਲੈ ਕੇ ਅਕਾਲੀ ਦਲ ਦੇ ਲੀਡਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਕੈਪਟਨ ਸਰਕਾਰ 'ਤੇ ਕਈ ਇਲਜ਼ਾਮ ਲਾਏ ਹਨ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਆਮਦਨ 'ਚ ਕਮੀ ਆਈ ਹੈ ਪਰ ਜੀਐਸਟੀ ਨਾ ਮਿਲਣਾ ਇਸ ਦਾ ਕੋਈ ਕਾਰਨ ਨਹੀਂ।
ਚੰਡੀਗੜ੍ਹ: ਪੰਜਾਬ ਦੀ ਆਰਥਿਕ ਮੰਦੀ ਦੇ ਹਾਲਾਤ ਨੂੰ ਲੈ ਕੇ ਅਕਾਲੀ ਦਲ ਦੇ ਲੀਡਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਕੈਪਟਨ ਸਰਕਾਰ 'ਤੇ ਕਈ ਇਲਜ਼ਾਮ ਲਾਏ ਹਨ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਆਮਦਨ 'ਚ ਕਮੀ ਆਈ ਹੈ ਪਰ ਜੀਐਸਟੀ ਨਾ ਮਿਲਣਾ ਇਸ ਦਾ ਕੋਈ ਕਾਰਨ ਨਹੀਂ।
ਯਾਦ ਰਹੇ ਰਾਜ ਸਭਾ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਇਆ ਸੀ ਕਿ ਜੀਐਸਟੀ ਕੁਲੈਕਸ਼ਨ ਵਿੱਚ ਸੂਬਿਆਂ ਨੂੰ ਆਪਣਾ ਹਿੱਸਾ ਨਹੀਂ ਮਿਲ ਰਿਹਾ। ਪਿਛਲੇ 4 ਮਹੀਨਿਆਂ ਤੋਂ ਕੇਂਦਰ ਸਰਕਾਰ ਤੋਂ ਸੂਬਾ ਸਰਕਾਰਾਂ ਨੂੰ ਇਹ ਪੈਸਾ ਨਹੀਂ ਮਿਲਿਆ। ਪੰਜਾਬ ਸਰਕਾਰ ਵੀ ਉਨ੍ਹਾਂ ਵਿੱਚੋਂ ਇੱਕ ਹੈ। ਇਸੇ ਕਰਕੇ ਪੰਜਾਬ 'ਚ ਹਾਲਾਤ ਖਰਾਬ ਚੱਲ ਰਹੇ ਹਨ। ਲੋਕਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਤੇ ਲੋਕ ਸੜਕਾਂ 'ਤੇ ਉੱਤਰ ਰਹੇ ਹਨ।
ਇਸ ਬਾਰੇ ਗੱਲ ਕਰਦਿਆਂ ਢੀਂਡਸਾ ਨੇ ਕਿਹਾ ਕਿ ਦੋ ਮਹੀਨੇ ਦੇ ਜੀਐਸਟੀ ਬਕਾਏ ਦੀ ਅਦਾਇਗੀ 'ਚ ਦੇਰੀ ਹੋਈ ਹੈ ਤੇ ਦੋ ਮਹੀਨੇ 'ਚ ਹੀ ਪੰਜਾਬ ਸਰਕਾਰ ਦੀ ਹਾਲਤ ਮੰਦੀ ਹੋ ਕਿਵੇਂ ਹੋ ਗਈ? ਉਨ੍ਹਾਂ ਕਿਹਾ ਕਿ 3 ਸਾਲ ਤੋਂ ਬਾਅਦ ਵੀ ਕਾਂਗਰਸੀ ਕੇਂਦਰ ਦਾ ਕਸੂਰ ਕੱਢ ਰਹੇ ਹਨ। ਉਨ੍ਹਾਂ ਸਵਾਲ ਚੁੱਕਿਆ ਕਿ ਕੈਪਟਨ ਸਰਕਾਰ ਕੇਂਦਰ 'ਤੇ ਹੀ ਕਿਉਂ ਨਿਰਭਰ ਹੈ?
ਢੀਂਡਸਾ ਨੇ ਕਿਹਾ ਕਿ ਜਾਖੜ ਪਹਿਲਾਂ ਆਪਣੀ ਸਰਕਾਰ ਖਿਲਾਫ਼ ਧਰਨਾ ਦੇਣ। ਪੰਜਾਬ ਦੇ ਸਿਰ 35 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਕੇਂਦਰ ਤੋਂ ਢਾਈ ਮਹੀਨੇ ਦਾ ਜੀਐਸਟੀ ਬਕਾਇਆ ਲੈਣਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਵੱਲ 4100 ਕਰੋੜ ਦਾ ਬਕਾਇਆ ਪੈਂਡਿੰਗ ਹੈ।