ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅਨੰਦਪੁਰ ਸਾਹਿਬ ਸੀਟ ਲਈ 'ਆਪ' ਨਾਲ ਗਠਜੋੜ ਤਿਆਗਣ ਨੂੰ ਤਿਆਰ ਟਕਸਾਲੀ
![ਅਨੰਦਪੁਰ ਸਾਹਿਬ ਸੀਟ ਲਈ 'ਆਪ' ਨਾਲ ਗਠਜੋੜ ਤਿਆਗਣ ਨੂੰ ਤਿਆਰ ਟਕਸਾਲੀ akali dal taksali firms not to leave anadpur sahib lok sabha seat ਅਨੰਦਪੁਰ ਸਾਹਿਬ ਸੀਟ ਲਈ 'ਆਪ' ਨਾਲ ਗਠਜੋੜ ਤਿਆਗਣ ਨੂੰ ਤਿਆਰ ਟਕਸਾਲੀ](https://static.abplive.com/wp-content/uploads/sites/5/2018/11/11210838/5-Akali-Dal-action-against-majha-leaders-ranjit-singh-brahmpura.jpg?impolicy=abp_cdn&imwidth=1200&height=675)
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਬੀਰਦਵਿੰਦਰ ਸਿੰਘ ਨੂੰ ਅਨੰਦਪੁਰ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਕੀਤੇ ਇਸ ਐਲਾਨ ਨਾਲ ਜਿੱਥੇ ਅਨੰਦਪੁਰ ਸਾਹਿਬ ਸੀਟ ਲਈ ਉਮੀਦਵਾਰਾਂ ਬਾਰੇ ਕਿਆਸ-ਅਰਾਈਆਂ ’ਤੇ ਵਿਰਾਮ ਲੱਗ ਗਿਆ, ਨਾਲ ਹੀ ਆਮ ਆਦਮੀ ਪਾਰਟੀ ਨਾਲ ਸਿਆਸੀ ਗੱਠਜੋੜ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ।
ਬ੍ਰਹਮਪੁਰਾ ਨੇ ਕਿਹਾ ਕਿ 'ਆਪ' ਨਾਲ ਗਠਜੋੜ ਹੋਵੇ ਜਾਂ ਨਾ ਪਰ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਬੀਰਦਵਿੰਦਰ ਸਿੰਘ ਹੀ ਚੋਣ ਲੜਨਗੇ। 'ਆਪ' ਨਾਲ ਸਮਝੌਤੇ ਬਾਰੇ ਪੁੱਛੇ ਜਾਣ ’ਤੇ ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਹਾਲੇ ਝਾੜੂ ਵਾਲਿਆਂ ਨਾਲ ਗੱਲ ਕਿਸੇ ਕੰਢੇ ਨਹੀਂ ਲੱਗੀ ਪ੍ਰੰਤੂ ਅਗਲੇ ਹਫ਼ਤੇ ਹੋਣ ਵਾਲੀ ਮੀਟਿੰਗ ਵਿੱਚ ਕੋਈ ਫੈਸਲਾ ਲਿਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਰੀਬੀ, ਅਕਾਲੀ ਦਲ (ਬਾਦਲ) ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਲੰਮਾ ਸਮਾਂ ਜੁੜੇ ਰਹੇ ਪੰਥਕ ਆਗੂ ਜਥੇਦਾਰ ਗੁਰਸੇਵ ਸਿੰਘ ਹਰਪਾਲਪੁਰ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।SAD (Taksali) president and MP Ranjit Singh Brahmpura on Friday made it clear that whether or not the party enter into alliance with any party, Bir Devinder would be its candidate from Sri Anandpur Sahib. @AamAadmiParty @SukhpalKhaira pic.twitter.com/9mSquuLBGf
— Shiromani Akali Dal (Taksali) (@DalTaksali) March 9, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)