ਪੜਚੋਲ ਕਰੋ
Advertisement
ਅਕਾਲੀ ਦਲ ਨੂੰ 'ਆਪ' ਵੱਲੋਂ ਖਾਲੀ ਕੀਤੀ ਸੀਟ ਝੋਲੀ ਪੈਣ ਦੀ ਪੂਰੀ ਉਮੀਦ
ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਐਚਐਸ ਫੂਲਕਾ ਵੱਲੋਂ ਅਸਤੀਫਾ ਦੇ ਕੇ ਖਾਲੀ ਕੀਤੀ ਵਿਧਾਨ ਸਭਾ ਸੀਟ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੂੰ ਜਿੱਤ ਯਕੀਨੀ ਜਾਪ ਰਹੀ ਹੈ।
ਲੁਧਿਆਣਾ: ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਐਚਐਸ ਫੂਲਕਾ ਵੱਲੋਂ ਅਸਤੀਫਾ ਦੇ ਕੇ ਖਾਲੀ ਕੀਤੀ ਵਿਧਾਨ ਸਭਾ ਸੀਟ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੂੰ ਜਿੱਤ ਯਕੀਨੀ ਜਾਪ ਰਹੀ ਹੈ। ਅੱਜ ਜ਼ਿਮਨੀ ਚੋਣਾਂ ਦੌਰਾਨ ਵੋਟ ਪਾਉਣ ਆਏ ਅਕਾਲੀ ਉਮੀਦਵਾਰ ਨੇ ਕਿਹਾ ਕਿ ਦਾਖਾ ‘ਚ ਕਾਂਗਰਸ ਦੀ ਗੁੰਡਾਗਰਦੀ ਤੋਂ ਲੋਕ ਤੰਗ ਆ ਚੁੱਕੇ ਹਨ। ਇਸ ਲਈ ਉਨ੍ਹਾਂ ਨੇ ਕਾਂਗਰਸ ਖਿਲਾਫ ਆਪਣਾ ਮਨ ਬਣਾ ਲਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ ‘ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੇ ਲੋਕਾਂ ਨਾਲ ਧੱਕੇਸ਼ਾਹੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਲੋਕ ਧੱਕੇ ਨਾਲ ਵੋਟ ਨਹੀਂ ਪਾਉਂਦੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਮੁੱਖ ਮੰਤਰੀ ਤੇ ਸਾਰੇ ਪ੍ਰਸਾਸ਼ਨ ਦੀਆਂ ਗਲਤ ਨੀਤੀਆਂ ਖਿਲਾਫ ਹਮੇਸ਼ਾ ਡਟਿਆ ਰਿਹਾ ਹੈ।
ਇਆਲੀ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਕੰਮ ਕੀਤੇ ਹੁੰਦੇ ਤਾਂ ਉਨ੍ਹਾਂ ਨੂੰ ਲੋਕਾਂ ਨਾਲ ਗੁੰਡਾਗਰਦੀ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ। ਹੁਣ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਉਨ੍ਹਾਂ ਦਾ ਐਮਐਲਏ ਕੌਣ ਰਹੇਗਾ। ਇਸ ਦੇ ਨਾਲ ਹੀ ਅਕਾਲੀ ਦਲ ਆਪਣੀ ਲੀਡਰਸ਼ਿਪ ਦੀ ਸਪੋਰਟ ਤੇ ਕੀਤੇ ਕੰਮਾਂ ਸਦਕਾ ਚੋਣਾਂ ‘ਚ ਜਿੱਤ ਦਰਜ ਕਰੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement