(Source: ECI/ABP News)
Barnala news: ਬਰਨਾਲਾ ਦੇ ਕਾਹਨੇਕੇ ਤੋਂ ਅਕਾਸ਼ਦੀਪ ਸਿੰਘ ਨੇ ਪੈਰਿਸ ਓਲੰਪਿਕਸ ਲਈ ਟਿਕਟ ਕੀਤੀ ਪੱਕੀ
Barnala news: ਬਰਨਾਲਾ ਦੇ ਅਕਾਸ਼ਦੀਪ ਸਿੰਘ ਨੇ 20 ਕਿਲੋਮੀਟਰ ਪੈਦਲ ਚਾਲ 1 ਘੰਟਾ 19 ਮਿੰਟ 38 ਸੈਕਿੰਡ ਵਿੱਚ ਪੂਰਾ ਕਰਕੇ ਗੋਲਡ ਮੈਡਲ ਹਾਸਿਲ ਕੀਤਾ ਅਤੇ ਨਾਲ ਹੀ ਪੈਰਿਸ ਓਲੰਪਿਕਸ ਲਈ ਆਪਣੀ ਟਿਕਟ ਪੱਕੀ ਕਰ ਲਈ।
![Barnala news: ਬਰਨਾਲਾ ਦੇ ਕਾਹਨੇਕੇ ਤੋਂ ਅਕਾਸ਼ਦੀਪ ਸਿੰਘ ਨੇ ਪੈਰਿਸ ਓਲੰਪਿਕਸ ਲਈ ਟਿਕਟ ਕੀਤੀ ਪੱਕੀ Akashdeep Singh from Barnala got a ticket for the Paris Olympics Barnala news: ਬਰਨਾਲਾ ਦੇ ਕਾਹਨੇਕੇ ਤੋਂ ਅਕਾਸ਼ਦੀਪ ਸਿੰਘ ਨੇ ਪੈਰਿਸ ਓਲੰਪਿਕਸ ਲਈ ਟਿਕਟ ਕੀਤੀ ਪੱਕੀ](https://feeds.abplive.com/onecms/images/uploaded-images/2024/02/02/b255c13ffb1eb3c8f1c14ac151de59791706873669877647_original.png?impolicy=abp_cdn&imwidth=1200&height=675)
Barnala news: ਚੰਡੀਗੜ੍ਹ ਵਿਖੇ ਹੋਈ ਇੰਡੀਅਨ ਓਪਨ ਰੇਸ ਵਾਕਿੰਗ ਕੰਪੀਟੀਸ਼ਨ ਵਿੱਚ ਕਾਹਨੇਕੇ ਤੋਂ ਅਕਾਸ਼ਦੀਪ ਸਿੰਘ ਪੁੱਤਰ ਸ਼੍ਰੀ ਗੁਰਜੰਟ ਸਿੰਘ ਨੇ 20 ਕਿਲੋਮੀਟਰ ਪੈਦਲ ਚਾਲ 1 ਘੰਟਾ 19 ਮਿੰਟ 38 ਸੈਕਿੰਡ ਵਿੱਚ ਪੂਰਾ ਕਰਕੇ ਗੋਲਡ ਮੈਡਲ ਹਾਸਿਲ ਕੀਤਾ।
ਉਨ੍ਹਾਂ ਨੇ ਆਪਣਾ ਹੀ ਭਾਰਤੀ ਰਿਕਾਰਡ ਜੋ ਕਿ 1 ਘੰਟਾ 19 ਮਿੰਟ 55 ਸੈਕਿੰਡ ਸੀ, ਤੋੜ ਕੇ ਪੈਰਿਸ ਓਲੰਪਿਕਸ ਲਈ ਟਿਕਟ ਪੱਕੀ ਕੀਤੀ। ਉਨ੍ਹਾਂ ਦੇ ਸ਼ੁਰੂਆਤੀ ਕੋਚ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਮੀਦ ਹੈ ਕਿ ਉਹ ਓਲੰਪਿਕਸ ਅਤੇ ਆਉਣ ਵਾਲੇ ਹੋਰ ਕੰਪੀਟੀਸ਼ਨਾਂ ਵਿੱਚ ਭਾਰਤ ਦੀ ਝੋਲੀ ਗੋਲਡ ਮੈਡਲ ਪਾਵੇਗਾ।
ਇਹ ਵੀ ਪੜ੍ਹੋ: Ludhiana news: ਪੁਲਿਸ ਨੇ ਸੁਲਝਾਇਆ ਰੈਸਟੋਰੈਂਟ 'ਚ ਚੋਰੀ ਦਾ ਮਾਮਲਾ, ਪੰਜ ਦੋਸ਼ੀ ਗ੍ਰਿਫ਼ਤਾਰ, ਨਕਦੀ ਅਤੇ ਲੈਪਟਾਪ ਕੀਤਾ ਬਰਾਮਦ
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਸ਼੍ਰੀਮਤੀ ਉਮੇਸ਼ਵਰੀ ਸ਼ਰਮਾ ਨੇ ਅਕਾਸ਼ਦੀਪ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਆਉਣ ਵਾਲੀ ਓਲੰਪਿਕਸ ਲਈ ਭਾਰਤ ਲਈ ਗੋਲਡ ਮੈਡਲ ਲੈ ਕੇ ਆਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਖਿਡਾਰੀ ਅਤੇ ੳਸ ਦੇ ਪਰਿਵਾਰ ਨੂੰ ਹਰਨੇਕ ਸਿੰਘ ਐਥਲੈਟਿਕਸ ਕੋਚ ਭਦੌੜ, ਡਾ. ਸੁਖਰਾਜ ਸਿੰਘ ਜਨਰਲ ਸੈਕਟਰੀ ਐਥਲੈਟਿਕਸ ਐਸੋਸੀਏਸ਼ਨ ਬਰਨਾਲਾ, ਬਲਦੇਵ ਸਿੰਘ ਅੰਤਰਾਸ਼ਟਰੀ ਖਿਡਾਰੀ ਨੇ ਵਧਾਈ ਦਿੱਤੀ।
ਇਹ ਵੀ ਪੜ੍ਹੋ: Himachal news: ਬੱਦੀ ‘ਚ Aroma ਫੈਕਟਰੀ ‘ਚ ਲੱਗੀ ਅੱਗ, ਕੰਪਨੀ ਦੀ ਛੱਤ ‘ਤੇ ਫਸੇ ਕਈ ਮੁਲਾਜ਼ਮ, ਬਚਾਅ ਕਾਰਜ ਜਾਰੀ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)