ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Punjab News : ਅਮਨ ਅਰੋੜਾ ਵੱਲੋਂ ਗਣਤੰਤਰ ਦਿਵਸ ਮੌਕੇ ਮੋਹਾਲੀ ਲਈ 5000 ਈ.ਡਬਲਿਊ.ਐਸ. ਫਲੈਟਾਂ ਦਾ ਐਲਾਨ

 Punjab News : ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਨੇ ਅੱਜ ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ

 Punjab News : ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਨੇ ਅੱਜ ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ, ਫੇਜ਼-6, ਐਸ.ਏ.ਐਸ ਨਗਰ (ਮੋਹਾਲੀ) ਵਿਖੇ ਕੌਮੀ ਝੰਡਾ ਲਹਿਰਾਇਆ। ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀ ਸੂਬੇ ਭਰ ਵਿੱਚ 25000 ਈ.ਡਬਲਿਊ.ਐਸ. ਫਲੈਟ ਬਣਾਉਣ ਦੀ ਤਜਵੀਜ਼ ਹੈ ਅਤੇ ਗਰੇਟਰ ਮੁਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਰਿਆਂ ਲਈ ਛੱਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਈ.ਡਬਲਿਊ.ਐਸ. ਹਾਊਸਿੰਗ ਯੋਜਨਾ ਦੇ ਪਹਿਲੇ ਪੜਾਅ ਤਹਿਤ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ (ਈ.ਡਬਲਿਊ.ਐਸ) ਲਈ ਮੋਹਾਲੀ ਵਿੱਚ 5000 ਫਲੈਟਾਂ ਦੀ ਉਸਾਰੀ ਕੀਤੀ ਜਾਵੇਗੀ। 75 ਏਕੜ ਰਕਬੇ 'ਚ ਬਣਾਏ ਜਾਣ ਵਾਲੇ ਇਹ ਫਲੈਟਾਂ ਦਾ ਕੰਮ ਛੇਤੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।

 ਅਮਨ ਅਰੋੜਾ ਨੇ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਅਤੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੀ ਕਮੇਟੀ ਦੇ ਹੋਰ ਮੈਂਬਰਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਸੰਨ 1950 ਵਿੱਚ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਕੈਬਨਿਟ ਮੰਤਰੀ ਨੇ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਮਾਨ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਟੀਚੇ ਦੀ ਪ੍ਰਾਪਤੀ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਸੱਤਾ ਸੰਭਾਲਣ ਤੋਂ ਬਾਅਦ ਮਹਿਜ਼ 10 ਮਹੀਨਿਆਂ ਵਿੱਚ 26000 ਦੇ ਕਰੀਬ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ ਅਤੇ ਤਕਰੀਬਨ 9000 ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਕੀਤੇ ਵਾਅਦੇ ਅਨੁਸਾਰ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਭਲਕੇ 400 ਹੋਰ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾਣਗੇ, ਜਿਸ ਨਾਲ ਇਨ੍ਹਾਂ ਕਲੀਨਿਕਾਂ ਦੀ ਕੁੱਲ ਗਿਣਤੀ 500 ਹੋ ਜਾਵੇਗੀ। ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਅਤੇ ਸੂਬੇ ਵਿੱਚ 90 ਫੀਸਦੀ ਤੋਂ ਵੱਧ ਪਰਿਵਾਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਸੂਬਾ ਸਰਕਾਰ ਨੇ ਬੱਚਿਆਂ ਲਈ ਮਿਆਰੀ ਸਿੱਖਿਆ ਯਕੀਨੀ ਬਣਾਉਣ ਵਾਸਤੇ 'ਸਕੂਲ ਆਫ਼ ਐਮੀਨੈਂਸ' ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ ਤਹਿਤ ਸੂਬੇ ਭਰ ਵਿੱਚ 117 ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ।

ਅਮਨ ਅਰੋੜਾ ਨੇ ਕਿਹਾ ਕਿ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਵੱਖ-ਵੱਖ ਨਾਗਰਿਕ ਕੇਂਦਰਿਤ ਫੈਸਲੇ ਲਏ ਹਨ, ਜਿਨ੍ਹਾਂ ਵਿੱਚ ਪੇਂਡੂ ਖੇਤਰਾਂ ਵਿੱਚ ਜ਼ਮੀਨਾਂ ਦੀ ਰਜਿਸਟਰੀ ਤੋਂ ਪਹਿਲਾਂ ਐਨਓਸੀ ਲੈਣ ਤੋਂ 5773 ਪਿੰਡਾਂ ਨੂੰ ਛੋਟ, ਰੈਗੂਲੇਟਰੀ ਪ੍ਰਵਾਨਗੀਆਂ ਦੇ ਅਧਿਕਾਰ ਸ਼ਹਿਰੀ ਵਿਕਾਸ ਅਥਾਰਟੀ ਨੂੰ ਸੌਂਪਣਾ ਆਦਿ ਸ਼ਾਮਲ ਹੈ। ਇਸ ਤੋਂ ਇਲਾਵਾ ਨਿਰਧਾਰਤ ਸਮੇਂ ਅੰਦਰ ਪਲਾਟਾਂ ਅਤੇ ਇਮਾਰਤਾਂ ਨੂੰ ਨਿਯਮਤ ਕਰਨਾ, ਮਾਲਕੀ ਬਦਲਣਾ ਅਤੇ ਐਨ.ਓ.ਸੀ ਪ੍ਰਾਪਤ ਕਰਨਾ ਆਦਿ ਹੁਣ ਸਿਰਫ਼ ਇੱਕ ਕਲਿੱਕ ਨਾਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ 15 ਕੰਮਕਾਜੀ ਦਿਨਾਂ ਵਿੱਚ ਐਨ.ਓ.ਸੀ. ਲੈਣ ਲਈ ਰੈਗੂਲਰਾਈਜੇਸ਼ਨ ਪੋਰਟਲ 'ਤੇ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਵਾਉਣ ਅਤੇ ਇਨ੍ਹਾਂ ਦੇ ਨਿਬੇੜੇ ਦੀ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ।

ਬਿਲਡਿੰਗ ਪਲਾਨ ਦੀ ਮਨਜ਼ੂਰੀ ਅਤੇ ਨਗਰ ਨਿਗਮ ਦੀ ਹੱਦ ਤੋਂ ਬਾਹਰ ਸਟੈਂਡਅਲੋਨ ਉਦਯੋਗਾਂ ਦੀ ਕੰਪਾਊਂਡਿੰਗ ਸਮੇਤ ਸਟੈਂਡਅਲੋਨ ਉਦਯੋਗਾਂ ਦੇ ਮੁਕੰਮਲਤਾ ਸਰਟੀਫਿਕੇਟ ਜਾਰੀ ਕਰਨ ਦੀਆਂ ਸ਼ਕਤੀਆਂ ਡਾਇਰੈਕਟਰ ਫੈਕਟਰੀਜ਼ ਨੂੰ ਸੌਂਪ ਦਿੱਤੀਆਂ ਗਈਆਂ ਹਨ ਤਾਂ ਜੋ ਉਦਯੋਗਪਤੀਆਂ ਨੂੰ  ਫੈਕਟਰੀਆਂ ਦੇ ਬਿਲਡਿੰਗ ਪਲਾਨ ਦੀ ਮਨਜ਼ੂਰੀ ਲਈ ਦੋ ਵੱਖ-ਵੱਖ ਵਿਭਾਗਾਂ ਵਿਚ ਅਪਲਾਈ ਕਰਨ ਦੀ ਲੋੜ ਨਾ ਪਵੇ। ਪੰਜਾਬ ਦੇ ਮਾਡਲ ਸ਼ਹਿਰ ਮੋਹਾਲੀ ਦੇ ਸੁੰਦਰੀਕਰਨ, ਸੜਕਾਂ ਨੂੰ ਚੌੜਾ ਕਰਨ ਅਤੇ ਨਵੇਂ ਚੌਕ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗਮਾਡਾ ਨੇ ਰੇਹੜੀ-ਫੜ੍ਹੀ ਵਾਲਿਆਂ ਲਈ ਮਾਰਕੀਟ ਸਪੇਸ ਵਿਕਸਤ ਕਰਨ ਲਈ ਨਗਰ ਨਿਗਮ, ਐਸ.ਏ.ਐਸ. ਨਗਰ ਨੂੰ ਚਾਰ ਸਾਈਟਾਂ ਅਲਾਟ ਕੀਤੀਆਂ ਹਨ।

ਇਸ ਦੌਰਾਨ ਕੈਬਨਿਟ ਮੰਤਰੀ ਨੇ ਪਰੇਡ ਦਾ ਨਿਰੀਖਣ ਕੀਤਾ। ਮਾਰਚ ਪਾਸਟ ਵਿੱਚ ਪੰਜਾਬ ਪੁਲੀਸ ਦੇ ਜਵਾਨਾਂ, ਐਨਸੀਸੀ ਕੈਡਿਟਾਂ ਅਤੇ ਵੱਖ-ਵੱਖ ਸਕੂਲਾਂ ਦੇ ਬੈਂਡ ਗਰੁੱਪਾਂ ਨੇ ਭਾਗ ਲਿਆ। ਸਾਈਕਲ ਰੈਲੀ ਵੀ ਕੱਢੀ ਗਈ ਜਿਸ ਵਿੱਚ ਵੱਖ-ਵੱਖ ਖਿਡਾਰੀਆਂ ਨੇ ਭਾਗ ਲਿਆ ਅਤੇ ਨਰੋਏ ਸਮਾਜ ਦੀ ਸਿਰਜਣਾ ਦਾ ਸੁਨੇਹਾ ਦਿੱਤਾ। ਸਿਹਤ, ਪੁਲਿਸ, ਖੇਤੀਬਾੜੀ, ਜੰਗਲਾਤ, ਵੇਰਕਾ, ਰੋਜ਼ਗਾਰ ਉਤਪਤੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੀ.ਐਸ.ਪੀ.ਸੀ.ਐਲ. ਸਮੇਤ ਵੱਖ-ਵੱਖ ਵਿਭਾਗਾਂ ਨੇ ਆਕਰਸ਼ਕ ਝਾਕੀਆਂ ਰਾਹੀਂ ਆਪਣੀਆਂ ਵੱਖ-ਵੱਖ ਸਕੀਮਾਂ ਅਤੇ ਪ੍ਰਾਪਤੀਆਂ ਪੇਸ਼ ਕੀਤੀਆਂ।

ਸੱਭਿਆਚਾਰਕ ਪ੍ਰੋਗਰਾਮ ਖਿੱਚ ਦਾ ਕੇਂਦਰ ਰਿਹਾ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਸਮਾਗਮ ਦੌਰਾਨ ਕੈਬਨਿਟ ਮੰਤਰੀ ਵੱਲੋਂ ਪਿੰਡ ਝੱਜੋਂ ਦੇ ਅਜ਼ਾਦੀ ਘੁਲਾਟੀਆਂ ਗੁਰਦੀਪ ਸਿੰਘ ਅਤੇ ਸਵਰਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਪਿੰਡ ਬਾਸਮਾਂ ਦੇ ਆਜ਼ਾਦੀ ਘੁਲਾਟੀਏ ਕੇਹਰ ਸਿੰਘ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਸਨਮਾਨ ਕੀਤਾ ਗਿਆ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Immigrants Deportation: ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾ, ਪੱਗ ਲਾ ਕੇ ਕੂੜੇਦਾਨ 'ਚ ਸੁੱਟੀ
Immigrants Deportation: ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾ, ਪੱਗ ਲਾ ਕੇ ਕੂੜੇਦਾਨ 'ਚ ਸੁੱਟੀ
SGPC Chief Resigned: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਅਸਲੀਅਤ ਆਈ ਸਾਹਮਣੇ
SGPC Chief Resigned: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਅਸਲੀਅਤ ਆਈ ਸਾਹਮਣੇ
Support Price for Wheat: ਕਿਸਾਨਾਂ ਨੂੰ ਕਣਕ ਦਾ 4000 ਰੁਪਏ ਪ੍ਰਤੀ ਕੁਇੰਟਲ ਮਿਲੇਗਾ ਭਾਅ, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ 
Support Price for Wheat: ਕਿਸਾਨਾਂ ਨੂੰ ਕਣਕ ਦਾ 4000 ਰੁਪਏ ਪ੍ਰਤੀ ਕੁਇੰਟਲ ਮਿਲੇਗਾ ਭਾਅ, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ 
New FasTag Rules: ਸਾਵਧਾਨ ! ਅੱਜ ਤੋਂ FASTag ਦੇ ਨਵੇਂ ਨਿਯਮ ਲਾਗੂ, ਹੁਣ ਇਸ ਲਾਪ੍ਰਵਾਹੀ ਲਈ ਭਰਨਾ ਪਵੇਗਾ ਮੋਟਾ ਜੁਰਮਾਨਾ
New FasTag Rules: ਸਾਵਧਾਨ ! ਅੱਜ ਤੋਂ FASTag ਦੇ ਨਵੇਂ ਨਿਯਮ ਲਾਗੂ, ਹੁਣ ਇਸ ਲਾਪ੍ਰਵਾਹੀ ਲਈ ਭਰਨਾ ਪਵੇਗਾ ਮੋਟਾ ਜੁਰਮਾਨਾ
Advertisement
ABP Premium

ਵੀਡੀਓਜ਼

ਅਮਰੀਕਾ ਦਾ ਤੀਜਾ ਜਹਾਜ਼ ਆਵੇਗਾ ਅੰਮ੍ਰਿਤਸਰ  112 ਭਾਰਤੀ ਡਿਪੋਰਟ  ਹੋ ਕੇ ਆਏ ਭਾਰਤ116 ਡਿਪੋਰਟੀਆਂ ਨੂੰ ਲੈਕੇ NRI ਮੰਤਰੀ Action Mode 'ਚ  ਅੰਮ੍ਰਿਤਸਰ ਪੰਹੁਚ ਕੀਤਾ...ਪਵਿੱਤਰ ਧਰਤੀ ਨਾਲ ਮੱਥਾ ਲਾਉਣ ਵਾਲਿਆਂ ਦੇ ਨਾਮੋ-ਨਿਸ਼ਾਨ ਮਿਟ ਗਏ। CM  ਮਾਨ ਦੀ ਕੇਂਦਰ ਨੂੰ ਚਿਤਾਵਨੀ!ਸਾਬਕਾ CM ਬੇਅੰਤ ਸਿੰਘ ਵਰਗਾ ਹਾਲ ਹੋਵੇਗਾ CM ਭਗਵੰਤ ਮਾਨ ਦਾ  ਪੰਨੂ ਦੀ ਧਮਕੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Immigrants Deportation: ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾ, ਪੱਗ ਲਾ ਕੇ ਕੂੜੇਦਾਨ 'ਚ ਸੁੱਟੀ
Immigrants Deportation: ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾ, ਪੱਗ ਲਾ ਕੇ ਕੂੜੇਦਾਨ 'ਚ ਸੁੱਟੀ
SGPC Chief Resigned: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਅਸਲੀਅਤ ਆਈ ਸਾਹਮਣੇ
SGPC Chief Resigned: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਅਸਲੀਅਤ ਆਈ ਸਾਹਮਣੇ
Support Price for Wheat: ਕਿਸਾਨਾਂ ਨੂੰ ਕਣਕ ਦਾ 4000 ਰੁਪਏ ਪ੍ਰਤੀ ਕੁਇੰਟਲ ਮਿਲੇਗਾ ਭਾਅ, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ 
Support Price for Wheat: ਕਿਸਾਨਾਂ ਨੂੰ ਕਣਕ ਦਾ 4000 ਰੁਪਏ ਪ੍ਰਤੀ ਕੁਇੰਟਲ ਮਿਲੇਗਾ ਭਾਅ, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ 
New FasTag Rules: ਸਾਵਧਾਨ ! ਅੱਜ ਤੋਂ FASTag ਦੇ ਨਵੇਂ ਨਿਯਮ ਲਾਗੂ, ਹੁਣ ਇਸ ਲਾਪ੍ਰਵਾਹੀ ਲਈ ਭਰਨਾ ਪਵੇਗਾ ਮੋਟਾ ਜੁਰਮਾਨਾ
New FasTag Rules: ਸਾਵਧਾਨ ! ਅੱਜ ਤੋਂ FASTag ਦੇ ਨਵੇਂ ਨਿਯਮ ਲਾਗੂ, ਹੁਣ ਇਸ ਲਾਪ੍ਰਵਾਹੀ ਲਈ ਭਰਨਾ ਪਵੇਗਾ ਮੋਟਾ ਜੁਰਮਾਨਾ
Punjab News: ਵਿਆਹ ਤੋਂ ਵਾਪਸ ਆ ਰਹੀ NRI ਮਹਿਲਾ ਤੋਂ ਲੁੱਟਿਆ 25 ਤੋਲੇ ਸੋਨਾ, ਗੱਡੀ ਰੋਕ ਕੇ ਬੱਚੇ ਨੂੰ ਕਰਵਾ ਰਹੀ ਸੀ ਉਲਟੀ ਤਾਂ ਵਾਪਰਿਆ ਭਾਣਾ...
Punjab News: ਵਿਆਹ ਤੋਂ ਵਾਪਸ ਆ ਰਹੀ NRI ਮਹਿਲਾ ਤੋਂ ਲੁੱਟਿਆ 25 ਤੋਲੇ ਸੋਨਾ, ਗੱਡੀ ਰੋਕ ਕੇ ਬੱਚੇ ਨੂੰ ਕਰਵਾ ਰਹੀ ਸੀ ਉਲਟੀ ਤਾਂ ਵਾਪਰਿਆ ਭਾਣਾ...
Shambhu Border: ਸ਼ੰਭੂ ਬਾਰਡਰ ਬੰਦ, ਜਾਣੋ ਘੱਟ ਸਮੇਂ 'ਚ ਦਿੱਲੀ ਪਹੁੰਚਣ ਲਈ ਨਵਾਂ ਰੂਟ ਕੀ ?
Shambhu Border: ਸ਼ੰਭੂ ਬਾਰਡਰ ਬੰਦ, ਜਾਣੋ ਘੱਟ ਸਮੇਂ 'ਚ ਦਿੱਲੀ ਪਹੁੰਚਣ ਲਈ ਨਵਾਂ ਰੂਟ ਕੀ ?
Punjab News: ਪੰਜਾਬ ਦੇ ਇਨ੍ਹਾਂ ਹੋਟਲਾਂ 'ਚ ਅਚਾਨਕ ਮੱਚੀ ਹਲਚਲ, ਕਈ ਥਾਵਾਂ 'ਤੇ ਛਾਪੇਮਾਰੀ; ਹਾਲਤ ਵੇਖ ਪੁਲਿਸ ਦੇ ਉਡੇ ਹੋਸ਼...
ਪੰਜਾਬ ਦੇ ਇਨ੍ਹਾਂ ਹੋਟਲਾਂ 'ਚ ਅਚਾਨਕ ਮੱਚੀ ਹਲਚਲ, ਕਈ ਥਾਵਾਂ 'ਤੇ ਛਾਪੇਮਾਰੀ; ਹਾਲਤ ਵੇਖ ਪੁਲਿਸ ਦੇ ਉਡੇ ਹੋਸ਼...
Shimla Mirch Production: ਇੱਕ ਕਿੱਲੇ 'ਚੋਂ ਚਾਰ ਲੱਖ ਦਾ ਮੁਨਾਫਾ! ਕਿਸਾਨ ਹੋ ਰਹੇ ਮਾਲੋਮਾਲ, ਹਰੀ ਨਹੀਂ ਹੁਣ ਰੰਗੀਨ ਮਿਰਚ ਦੀ ਡਿਮਾਂਡ
ਇੱਕ ਕਿੱਲੇ 'ਚੋਂ ਚਾਰ ਲੱਖ ਦਾ ਮੁਨਾਫਾ! ਕਿਸਾਨ ਹੋ ਰਹੇ ਮਾਲੋਮਾਲ, ਹਰੀ ਨਹੀਂ ਹੁਣ ਰੰਗੀਨ ਮਿਰਚ ਦੀ ਡਿਮਾਂਡ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.