Punjab News: ਸੁਖਬੀਰ ਦੇ ਪ੍ਰਧਾਨ ਬਣਦਿਆਂ ਹੀ AAP ਨੇ ਕਸਿਆ ਤੰਜ, ਕਿਹਾ-ਆਖ਼ਰ ਖ਼ਤਮ ਹੋਈ ਨੌਟੰਕੀ, ਤਰਸ ਆਉਂਦਾ ਅਕਾਲੀ ਦਲ ਦੇ ਉਨ੍ਹਾਂ ਸਾਰੇ ਲੀਡਰਾਂ 'ਤੇ......,
ਅਰੋੜਾ ਨੇ ਕਿਹਾ ਕਿ ਤਰਸ ਆਉਂਦਾ ਹੈ ਅਕਾਲੀ ਦਲ ਦੇ ਉਨ੍ਹਾਂ ਸਾਰੇ ਵਰਕਰਾਂ ਅਤੇ ਨੇਤਾਵਾਂ ਤੇ ਜਿਨ੍ਹਾਂ ਨੂੰ ਨਾ ਚਾਹੁੰਦੇ ਹੋਏ ਵੀ ਬਾਦਲ ਪਰਿਵਾਰ ਦੀ ਗੁਲਾਮੀ ਕਰਨੀ ਪੈ ਰਹੀ ਹੈ।
Punjab News: ਸੁਖਬੀਰ ਸਿੰਘ ਬਾਦਲ (Sukhbir Singh Badal) ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ (Shiromni Akali Dal) ਦੇ ਪ੍ਰਧਾਨ ਬਣ ਗਏ ਹਨ। ਇਹ ਫੈਸਲਾ ਤੇਜਾ ਸਿੰਘ ਸਮੁੰਦਰ ਹਾਲ ਵਿਖੇ ਹੋਈ ਪਾਰਟੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਿਆ ਗਿਆ। ਇਸ ਦੌਰਾਨ ਕਾਰਜਕਾਰੀ ਪ੍ਰਿੰਸੀਪਲ ਬਲਵਿੰਦਰ ਸਿੰਘ ਭੂੰਦੜ ਨੇ ਉਨ੍ਹਾਂ ਦਾ ਨਾਮ ਪ੍ਰਸਤਾਵਿਤ ਕੀਤਾ। ਇਸ ਨੂ ਲੈ ਕੇ ਹੁਣ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਮੰਤਰੀ ਅਮਨ ਅਰੋੜਾ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ਘੁੰਮ ਫਿਰ ਕੇ ਓਹੀ ਹੋਇਆ ਜੋ ਪਹਿਲਾਂ ਤੋਂ ਤੈਅ ਸੀ, ਮਹੀਨਿਆਂ ਚੱਲੀ ਨੌਟੰਕੀ ਆਖਿਰ ਖਤਮ ਹੋਈ। ਪੂਰਾ ਪੰਜਾਬ ਪਹਿਲਾਂ ਤੋਂ ਜਾਣਦਾ ਸੀ ਕਿ ਇਸ ਨਾਟਕ ਦਾ ਅੰਤ ਕੀ ਹੋਵੇਗਾ। ਸੁਖਬੀਰ ਬਾਦਲ ਇੱਕ ਵਾਰ ਫਿਰ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਬਣ ਗਏ। ਕੁਰਸੀ ਦਾ ਅਜਿਹਾ ਮੋਹ ਹੈ ਸੁਖਬੀਰ ਬਾਦਲ ਦਾ ਜੋ ਛੱਡ ਕੇ ਵੀ ਨਹੀ ਛੁੱਟਦਾ। ਅਰੋੜਾ ਨੇ ਕਿਹਾ ਕਿ ਤਰਸ ਆਉਂਦਾ ਹੈ ਅਕਾਲੀ ਦਲ ਦੇ ਉਨ੍ਹਾਂ ਸਾਰੇ ਵਰਕਰਾਂ ਅਤੇ ਨੇਤਾਵਾਂ ਤੇ ਜਿਨ੍ਹਾਂ ਨੂੰ ਨਾ ਚਾਹੁੰਦੇ ਹੋਏ ਵੀ ਬਾਦਲ ਪਰਿਵਾਰ ਦੀ ਗੁਲਾਮੀ ਕਰਨੀ ਪੈ ਰਹੀ ਹੈ।
ਘੁੰਮ ਫਿਰ ਕੇ ਓਹੀ ਹੋਇਆ ਜੋ ਪਹਿਲਾਂ ਤੋਂ ਤੈਅ ਸੀ, ਮਹੀਨਿਆਂ ਚੱਲੀ ਨੌਟੰਕੀ ਆਖਿਰ ਖਤਮ ਹੋਈ। ਪੂਰਾ ਪੰਜਾਬ ਪਹਿਲਾਂ ਤੋਂ ਜਾਣਦਾ ਸੀ ਕਿ ਇਸ ਨਾਟਕ ਦਾ ਅੰਤ ਕੀ ਹੋਵੇਗਾ। ਸੁਖਬੀਰ ਬਾਦਲ ਇਕ ਵਾਰ ਫਿਰ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਬਣ ਗਏ। ਕੁਰਸੀ ਦਾ ਅਜਿਹਾ ਮੋਹ ਹੈ ਸੁਖਬੀਰ ਬਾਦਲ ਦਾ ਜੋ ਛੱਡ ਕੇ ਵੀ ਨਹੀ ਛੁੱਟਦਾ।
— Aman Arora (@AroraAmanSunam) April 12, 2025
ਜ਼ਿਕਰ ਕਰ ਦਈਏ ਕਿ ਇਸ ਚੋਣ ਲਈ ਕਿਸੇ ਨੇ ਵੀ ਬਾਦਲ ਦੇ ਖ਼ਿਲਾਫ਼ ਨਾਮ ਪ੍ਰਸਤਾਵਿਤ ਨਹੀਂ ਕੀਤਾ। ਇਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਸਰਬਸੰਮਤੀ ਨਾਲ ਮੁਖੀ ਚੁਣਿਆ ਗਿਆ। ਅਕਾਲੀ ਆਗੂ ਅਤੇ ਇਨ੍ਹਾਂ ਚੋਣਾਂ ਲਈ ਨਿਯੁਕਤ ਰਿਟਰਨਿੰਗ ਅਫ਼ਸਰ ਗੁਲਜ਼ਾਰ ਸਿੰਘ ਰਣੀਕੇ ਨੇ ਮੀਟਿੰਗ ਦੌਰਾਨ ਬਾਦਲ ਦੇ ਨਾਮ ਨੂੰ ਪ੍ਰਵਾਨਗੀ ਦਿੱਤੀ।
ਪ੍ਰਧਾਨ ਚੁਣੇ ਜਾਣ ਤੋਂ ਬਾਅਦ, ਸੁਖਬੀਰ ਬਾਦਲ ਮੀਡੀਆ ਸਾਹਮਣੇ ਪੇਸ਼ ਹੋਏ। ਇਸ ਦੌਰਾਨ, ਉਨ੍ਹਾਂ ਕਿਹਾ, ਵਿਰੋਧੀ ਪਾਰਟੀਆਂ ਨੇ ਖੇਤਰੀ ਪਾਰਟੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਤਖ਼ਤਾਂ ਦੇ ਜਥੇਦਾਰਾਂ ਨੂੰ ਆਪਣੇ ਪਾਸੇ ਕਰ ਲਿਆ ਸੀ ਤੇ ਬਾਗੀ ਧੜੇ ਦੇ ਆਗੂ ਸੱਤਾ ਦੇ ਲਾਲਚੀ ਹਨ।
ਜ਼ਿਕਰ ਕਰ ਦਈਏ ਕਿ ਬਾਦਲ ਨੇ ਪੰਜ ਮਹੀਨੇ ਪਹਿਲਾਂ ਤਨਖ਼ਾਹੀਆ ਐਲਾਨੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਸਮੇਂ ਦੌਰਾਨ, ਜਦੋਂ ਉਹ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਪਣੀ ਸਜ਼ਾ ਕੱਟ ਰਹੇ ਸੀ ਤਾਂ ਉਨ੍ਹਾਂ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਬਚ ਗਏ।






















