ਪੜਚੋਲ ਕਰੋ
ਅਕਾਲੀ ਦਲ-ਅਮਿਤ ਸ਼ਾਹ ਮੀਟਿੰਗ ਦੇ ਖ਼ਾਸ ਪਹਿਲੂ, ਹੋਈ ਇਹ 'ਡੀਲ'

ਚੰਡੀਗੜ੍ਹ: ਬੀਤੇ ਦਿਨ ਬੀਜੇਪੀ ਲੀਡਰ ਅਮਿਤ ਸ਼ਾਹ ਨੇ ਚੰਡੀਗੜ੍ਹ ਵਿੱਚ ਅਕਾਲੀ ਦਲ ਆਗੂਆਂ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਅਕਾਲੀ ਦਲ ਨੇ ਅਮਿਤ ਸ਼ਾਹ ਕੋਲ ਲੋਕ ਸਭਾ ਸੀਟਾਂ ਬਦਲਣ ਦੀ ਗੱਲ ਰੱਖੀ ਹੈ ਤੇ ਅਜਿਹੇ ਵਿੱਚ ਸੀਟਾਂ ਵਿੱਚ ਫੇਰਬਦਲ ਦੀ ਪੂਰੀ ਸੰਭਾਵਨਾ ਹੈ। ਅਕਾਲੀ ਦਲ ਖ਼ੁਦ ਅੰਮ੍ਰਿਤਸਰ ਸੀਟ ਚਹੁੰਦਾ ਹੈ ਤੇ ਬੀਜੇਪੀ ਨੂੰ ਲੁਧਿਆਣਾ ਸੀਟ ਦੇਣੀ ਚਾਹੁੰਦਾ ਹੈ। ਅੰਮ੍ਰਿਤਸਰ ਵਿੱਚ ਬੀਜੇਪੀ ਦੀ ਦੋ ਵਾਰ ਹਾਰ ਹੋ ਚੁੱਕੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅੰਮ੍ਰਿਤਸਰ ਸੀਟ ਅਕਾਲੀ ਦਲ ਦੇ ਪੰਥਕ ਏਜੰਡਾ ਨੂੰ ਵੀ ਪੂਰੀ ਸੂਟ ਕਰਦੀ ਹੈ। ਸੂਤਰਾਂ ਮੁਤਾਬਿਕ ਅਕਾਲੀ ਦਲ ਨੇ ਆਪਣੇ ਮਾਣ-ਸਨਮਾਨ ਦੀ ਗੱਲ ਵੀ ਰੱਖੀ। ਉਨ੍ਹਾਂ ਕਿਹਾ ਕਿ ਵੱਡੇ ਬਾਦਲ ਦੇ ਗਠਜੋੜ ਵਿੱਚ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਨਹੀਂ ਮਿਲਿਆ। ਅਮਿਤ ਸ਼ਾਹ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦਰਮਿਆਨ ਲਗਪਗ 45 ਮਿੰਟ ਦੀ ਮੀਟਿੰਗ ਵੱਖਰੇ ਤੇ ਬੰਦ ਕਮਰੇ ਵਿੱਚ ਹੋਈ ਹੈ। ਮੀਟਿੰਗ ’ਚ ਸ਼ਾਮਲ ਬੀਜੇਪੀ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ 2019 ਚੋਣਾਂ ਸਬੰਧੀ ਅਕਾਲੀ ਦਲ ਤੇ ਬੀਜੇਪੀ ਦੀ 6 ਮੈਂਬਰੀ ਕਮੇਟੀ ਬਣੇਗੀ ਜੋ ਸੀਟਾਂ ਦੀ ਵੰਡ ਤੋਂ ਲੈ ਕੇ ਹੋਰ ਮਸਲਿਆਂ ਤੇ ਗੱਲਬਾਤ ਕਰੇਗੀ। ਇਸ ਤੋਂ ਇਲਾਵਾ ਮੀਟਿੰਗ ਵਿੱਚ ਪੈਟਰੋਲ ਤੇ ਡੀਜ਼ਲ ਦੇ ਰੇਟ ਘਟਾਉਣ ਦੀ ਮੰਗ ਵੀ ਰੱਖੀ ਗਈ ਹੈ।
ਮਿਲਖਾ ਸਿੰਘ ਦੇ ਕਹੇ 'ਤੇ ਰਾਜਵਰਧਨ ਬਣੇ ਖੇਡ ਮੰਤਰੀ
ਅਕਾਲੀ ਦਲ ਨਾਲ ਮੀਟਿੰਗ ਤੋਂ ਇਲਾਵਾ ਅਮਿਤ ਸ਼ਾਹ ਸਾਬਕਾ ਖਿਡਾਰੀ ਮਿਲਖਾ ਸਿੰਘ ਦੇ ਘਰ ਵੀ ਪੁੱਜੇ। ਇਸ ਦੌਰਾਨ ਮਿਲਖਾ ਸਿੰਘ ਨੇ ਕਿਹਾ ਕਿ ਮੋਦੀ ਹੁਣ ਤਕ ਦੇਸ਼ ਦੇ ਸਭ ਤੋਂ ਚੰਗੇ ਪ੍ਰਧਾਨਮੰਤਰੀ ਹਨ, ਮੋਦੀ ਦੇ ਆਉਣ ਨਾਲ ਦੁਨੀਆਂ ਵਿੱਚ ਦੇਸ਼ ਦਾ ਨਾਮ ਚਮਕਿਆ ਹੈ। ਉਨ੍ਹਾਂ ਅਮਿਤ ਸ਼ਾਹ ਨੂੰ ਕਿਹਾ ਕਿ ਭਾਰਤ ਨੂੰ ਚੀਨ ਤੋ ਹੋਰ ਦੇਸ਼ਾਂ ਨਾਲ ਯੁੱਧ ਨਹੀਂ ਕਰਨਾ ਚਾਹੀਦਾ ਬਲਕਿ ਵਿਕਾਸ ਵੱਲ ਵਧਣਾ ਚਾਹੀਦਾ ਹੈ। ਉਨ੍ਹਾਂ ਦੀ ਅਮਿਤ ਸ਼ਾਹ ਨਾਲ ਖੇਡਾਂ ਬਾਰੇ ਵੀ ਗੱਲਬਾਤ ਹੋਈ। ਇਸ ਦੌਰਾਨ ਉਨ੍ਹਾਂ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੇ ਕਹੇ ਤੋਂ ਹੀ ਰਾਜਵਰਧਨ ਰਾਠੌਰ ਨੂੰ ਖੇਡ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਦੇਸ਼ ਨਾਲ ਹਨ ਤੇ ਉਨ੍ਹਾਂ ਲਈ ਸਾਰੀਆਂ ਪਾਰਟੀਆਂ ਇੱਕ ਸਮਾਨ ਹਨ। Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















