ਪੜਚੋਲ ਕਰੋ
ਕੈਪਟਨ ਵੱਲੋਂ ਪੁਲਿਸ ਨੂੰ ਗੈਂਗਸਟਰਾਂ ਤੋਂ ਤੇਜ਼ ਹੋਣ ਦੀ ਨਸੀਹਤ
ਜਲੰਧਰ: ਫਿਲੌਰ ਵਿੱਚ ਸਥਿਤ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਪੁਲਿਸ ਨੂੰ ਗੈਂਗਸਟਰਾਂ ਤੋਂ ਜ਼ਿਆਦਾ ਤੇਜ਼ ਹੋਣਾ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਆਈਟੀ ਦਾ ਜ਼ਮਾਨਾ ਹੈ, ਪਹਿਲਾਂ ਅਜਿਹਾ ਨਹੀਂ ਸੀ।
ਮਹਾਰਾਜਾ ਰਣਜੀਤ ਪੁਲਿਸ ਅਕੈਡਮੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਟ੍ਰੇਨਿੰਗ ਪੂਰੀ ਕਰਨ ਵਾਲੇ 18 ਡੀਐਸਪੀ ਤੇ 494 ਸਬ ਇੰਸਪੈਕਟਰਾਂ ਨੂੰ ਸਨਮਾਨਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੇਲੇ ਪੁਲਿਸਿੰਗ ਕਿਸੇ ਹੋਰ ਤਰ੍ਹਾਂ ਹੁੰਦੀ ਸੀ। ਹੁਣ ਤਰੀਕਾ ਬਦਲ ਗਿਆ ਹੈ। ਆਈਟੀ ਦੇ ਜ਼ਮਾਨੇ ਵਿੱਚ ਪੁਲਿਸ ਨੂੰ ਗੈਂਗਸਟਰਾਂ ਤੋਂ ਜ਼ਿਆਦਾ ਤੇਜ਼ ਹੋਣਾ ਪਵੇਗਾ।
ਪ੍ਰੋਗਰਾਮ ਦੌਰਾਨ 7 ਪੁਲਿਸ ਅਫਸਰਾਂ ਨੂੰ ਪ੍ਰੈਜ਼ੀਡੈਂਟ ਪੁਲਿਸ ਮੈਡਲ, 59 ਨੂੰ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸਿਜ਼ ਤੇ ਇੱਕ ਨੂੰ ਪੁਲਿਸ ਗੈਲੰਟਰੀ ਮੈਡਲ ਨਾਲ ਵੀ ਸਨਮਾਨਿਆ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement