Amritpal Singh Latest Video: ਅੰਮ੍ਰਿਤਪਾਲ ਸਿੰਘ ਦਾ ਨਵਾਂ ਵੀਡੀਓ ਆਇਆ ਸਾਹਮਣੇ, ਕੱਪੜੇ ਬਦਲ ਕੇ ਕਾਰ ਦੀ ਅਗਲੀ ਸੀਟ 'ਤੇ ਬੈਠ ਕੇ ਫਰਾਰ ਹੁੰਦੈ ਆ ਰਿਹੈ ਨਜ਼ਰ
Amritpal Singh Arrest Operation: ਅੰਮ੍ਰਿਤਪਾਲ ਸਿੰਘ ਸ਼ਨੀਵਾਰ ਨੂੰ ਆਪਣੀ ਮਰਸਡੀਜ਼ ਕਾਰ ਨੂੰ ਪਿੱਛੇ ਛੱਡ ਕੇ ਭੱਜ ਗਿਆ ਸੀ, ਜਦੋਂ ਪੰਜਾਬ ਪੁਲਿਸ ਨੇ ਕਈ ਕਿਲੋਮੀਟਰ ਤੱਕ ਉਸਦਾ ਪਿੱਛਾ ਕੀਤਾ।
Amritpal Singh Latest Video: ਪੰਜਾਬ ਵਿੱਚ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ (Amritpal Singh) ਅਤੇ ਉਸ ਦੇ ਸੰਗਠਨ 'ਵਾਰਿਸ ਪੰਜਾਬ ਦੇ' ਖਿਲਾਫ਼਼ ਪਿਛਲੇ ਚਾਰ ਦਿਨਾਂ ਤੋਂ ਕਾਰਵਾਈ ਜਾਰੀ ਹੈ। ਇਸੇ ਦੌਰਾਨ ਅੰਮ੍ਰਿਤਪਾਲ ਸਿੰਘ ਨਾਲ ਸਬੰਧਤ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਟੋਲ ਪਲਾਜ਼ਾ ’ਤੇ ਕਾਰ ਦੀ ਅਗਲੀ ਸੀਟ ’ਤੇ ਬੈਠਾ ਨਜ਼ਰ ਆ ਰਿਹਾ ਹੈ। ਇੱਕ ਟੋਲ ਬੂਥ ਤੋਂ ਸਾਹਮਣੇ ਆਈ ਸੁਰੱਖਿਆ ਫੁਟੇਜ ਵਿੱਚ ਸਿੰਘ ਨੂੰ ਇੱਕ ਕਾਰ ਵਿੱਚ ਦੇਖਿਆ ਜਾ ਸਕਦਾ ਹੈ।
BREAKING | पंजाब पुलिस ने शाहकोट से एक कार बरामद की
— ABP News (@ABPNews) March 21, 2023
- बरामद कार से अमृतपाल के भागने का शक@jagwindrpatial @akhileshanandd https://t.co/smwhXUROiK#Punjab #Amritpal #ISI #Khalistan #PunjabPolice pic.twitter.com/bi24f3Q6tJ
ਇਸ ਦੌਰਾਨ ਅੰਮ੍ਰਿਤਪਾਲ ਦੇ ਫਰਾਰ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਬਰੇਜ਼ਾ ਕਾਰ ਪੁਲਿਸ ਨੇ ਬਰਾਮਦ ਕਰ ਲਈ ਹੈ। ਇਹ ਕਾਰ ਮਨਪ੍ਰੀਤ ਮੰਨਾ ਦੇ ਸ਼ਾਹਕੋਟ ਸਥਿਤ ਘਰ ਤੋਂ ਬਰਾਮਦ ਹੋਈ ਹੈ। ਪੁਲਿਸ ਨੂੰ ਕਾਰ ਵਿੱਚੋਂ ਬੰਦੂਕ ਦੇ ਕਾਰਤੂਸ ਅਤੇ ਵਾਕੀ-ਟਾਕੀ ਸੈੱਟ ਵੀ ਮਿਲਿਆ ਹੈ।
18 ਮਾਰਚ ਨੂੰ ਸ਼ੁਰੂ ਹੋਇਆ ਸੀ ਆਪ੍ਰੇਸ਼ਨ
ਪੁਲਿਸ ਨੇ ਸ਼ਨੀਵਾਰ (18 ਮਾਰਚ) ਨੂੰ ਅੰਮ੍ਰਿਤਪਾਲ ਸਿੰਘ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਉਸ ਦਾ ਕਈ ਕਿਲੋਮੀਟਰ ਤੱਕ ਪਿੱਛਾ ਕੀਤਾ, ਹਾਲਾਂਕਿ ਅੰਮ੍ਰਿਤਪਾਲ ਸਿੰਘ ਆਪਣੀ ਮਰਸਡੀਜ਼ ਕਾਰ ਛੱਡ ਕੇ ਫਰਾਰ ਕਾਮਯਾਬ ਹੋ ਗਿਆ। ਪੁਲਿਸ ਅਨੁਸਾਰ ਅੰਮ੍ਰਿਤਪਾਲ ਸਿੰਘ ਕੱਪੜੇ ਬਦਲ ਕੇ ਭੱਜ ਗਿਆ। ਪੁਲਿਸ ਨੇ ਇਸ ਦੀ ਬਦਲੇ ਹੁਲੀਆ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ।
The Brezza car, in which Amritpal Singh fled, has been recovered by the Police. He was helped by four people: Punjab IGP Sukhchain Singh Gill pic.twitter.com/iB5zG1Ab7U
— ANI (@ANI) March 21, 2023
ਪੰਜਾਬ ਦੇ ਆਈਜੀਪੀ ਸੁਖਚੈਨ ਸਿੰਘ ਨੇ ਕਿਹਾ , ਕਾਨੂੰਨ ਵਿਵਸਥਾ ਠੀਕ ਹੈ। ਲੋਕਾਂ ਦਾ ਸਹਿਯੋਗ ਮਿਲ ਰਿਹੈ। ਬਰੇਜ਼ਾ ਕਾਰ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।
ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਖਿਲਾਫ਼ ਰਾਸ਼ਟਰੀ ਸੁਰੱਖਿਆ ਐਕਟ ਲਾਇਆ ਗਿਆ ਹੈ। ਉਸ ਨੂੰ ਲੱਭਣ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧ 'ਚ ਮੰਗਲਵਾਰ ਨੂੰ ਪੰਜਾਬ ਇੰਟੈਲੀਜੈਂਸ ਦੀ ਟੀਮ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੀ।