Waris Punjab De: ਬੈਰਕ ਚੋਂ ਕੈਮਰੇ ਮਿਲਣ ਤੋਂ ਬਾਅਦ ਭੜਕਿਆ ਅੰਮ੍ਰਿਤਪਾਲ ! ਸਾਥੀਆਂ ਸਮੇਤ ਸ਼ੁਰੂ ਕੀਤੀ ਭੁੱਖ ਹੜਤਾਲ
ਅਸਮ ਦੇ ਡੀਜੀਪੀ ਜੇਪੀ ਸਿੰਘ ਨੇ NSA ਬੈਰਕ ਵਿੱਚ ਲਾਏ ਗਏ ਜਾਸੂਸੀ ਕੈਮਰਿਆਂ ਬਾਰੇ ਸਪੱਸ਼ਟੀਕਰਨ ਵੀ ਦਿੱਤਾ ਹੈ। DGP ਨੇ ਦੱਸਿਆ ਕਿ ਐਨਐਸਏ ਸੈੱਲ ਵਿੱਚ ਕੁਝ ਅਣਅਧਿਕਾਰਤ ਗਤੀਵਿਧੀਆਂ ਦੇ ਹੋਰ ਬਾਰੇ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਇਹ ਕੈਮਰੇ ਲਾਏ ਗਏ ਸਨ
Waris Punjah De: ਅਸਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ NSA ਤਹਿਤ ਬੰਦ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਜਿਸ ਦਾ ਕਾਰਨ ਉਨ੍ਹਾਂ ਵੱਲੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਬੈਰਕ ਤੇ ਪਖਾਨਿਆਂ ਵਿੱਚ ਲਾਏ ਗਏ ਕੈਮਰੇ ਦੱਸਿਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਅੰਮ੍ਰਿਤਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਨੇ ਸਾਂਝੀ ਕੀਤੀ ਹੈ।
ਬਲਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਜੇਲ੍ਹ ਪ੍ਰਸ਼ਾਸਨ ਦੇ ਕੁਝ ਲੋਕ ਇਲੈਕਟ੍ਰਿਸ਼ਨ ਦੇ ਨਾਲ ਅੰਮ੍ਰਿਤਪਾਲ ਸਿੰਘ ਦੀ ਬੈਰਕ ਵਿੱਚ ਆਏ ਸੀ ਜਦੋਂ ਉਨ੍ਹਾਂ ਵੱਲੋਂ ਜਾਂਚ ਕੀਤੀ ਗਈ ਤਾਂ ਬੈਰਕ ਵਿੱਚੋਂ ਕੁਝ ਸਪਾਈ ਕੈਮਰੇ ਮਿਲੇ ਜਿਸ ਨੂੰ ਉਨ੍ਹਾਂ ਵੱਲੋਂ ਜ਼ਬਤ ਕਰ ਲਿਆ ਗਿਆ ਹੈ।
ਉੱਥੇ ਇਸ ਬਾਬਤ ਅਸਮ ਦੇ ਡੀਜੀਪੀ ਜੇਪੀ ਸਿੰਘ ਨੇ NSA ਬੈਰਕ ਵਿੱਚ ਲਾਏ ਗਏ ਜਾਸੂਸੀ ਕੈਮਰਿਆਂ ਬਾਰੇ ਸਪੱਸ਼ਟੀਕਰਨ ਵੀ ਦਿੱਤਾ ਹੈ। DGP ਨੇ ਦੱਸਿਆ ਕਿ ਐਨਐਸਏ ਸੈੱਲ ਵਿੱਚ ਕੁਝ ਅਣਅਧਿਕਾਰਤ ਗਤੀਵਿਧੀਆਂ ਦੇ ਹੋਰ ਬਾਰੇ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਇਹ ਕੈਮਰੇ ਲਾਏ ਗਏ ਸਨ।
ਇਸ ਬਾਰੇ ਪੰਜਾਬ ਦੇ ਡੀਜੀਪੀ ਨੇ ਕਿਹਾ ਕਿ NSA ਸੈਲ ਵਿੱਚ ਤਲਾਸ਼ੀ ਦੌਰਾਨ ਸਿਮ ਦੇ ਨਾਲ ਸਮਾਰਟਫੋਨ, ਕੀ-ਪੈਡ ਫੋਨ, ਕੀ ਬੋਰਡ ਦੇ ਨਾਲ ਟੀਵੀ ਰਿਮੋਟ, ਪੈਨ ਡਰਾਇਵ, ਬਲੂਟੂੱਥ ਹੈਡਫੋਨ ਤੇ ਸਪੀਕਰ ਬਰਾਮਦ ਹੋਇਆ ਹੈ। ਇਸ ਦੇ ਨਾਲ ਹੀ ਸਮਾਰਟ ਵਾਚ ਤੇ ਜਾਸੂਸੀ ਕੈਮਰੇ ਵੀ ਮਿਲੇ ਹਨ।
ਬਲਵਿੰਦਰ ਕੌਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੇ ਸੀਸੀਟੀਵੀ ਕੈਮਰੇ ਲਾਹ ਕੇ ਆਪਣੇ ਕੋਲ ਰੱਖ ਲਏ ਹਨ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਅੰਮ੍ਰਿਤਪਾਲ ਸਿੰਘ ਨੇ ਉਸ ਦੇ ਸਾਥੀਆਂ ਨੇ ਜਾਨ ਦਾ ਖ਼ਤਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀ ਕਿਸੇ ਹੋਰ ਜੇਲ੍ਹ ਵਿੱਚ ਭੇਜਿਆ ਜਾਵੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।