(Source: ECI/ABP News/ABP Majha)
ਮਾਝੇ ਦੇ ਕਿਸਾਨਾਂ ਵੀ ਪਾਏ ਦਿੱਲੀ ਵੱਲ ਚਾਲੇ
ਰਈਆ ਤੋਂ ਗੁਰਦਾਸਪੁਰ ਦਾ ਜੱਥਾ ਸ਼ਾਮਲ ਹੋਵੇਗਾ ਜਦਕਿ ਭੁਲੱਥ, ਜਲੰਧਰ ਤੇ ਦੋਰਾਹਾ ਤੋਂ ਕਾਫਲੇ 'ਚ ਜੱਥੇ ਸ਼ਾਮਲ ਹੋਣਗੇ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਜੱਥਾ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਰਵਾਨਾ ਹੋਵੇਗਾ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਇਸ ਜੱਥੇ ਦੀ ਅਗਵਾਈ ਕਰ ਰਹੇ ਹਨ। ਸਰਵਣ ਸਿੰਘ ਪੰਧੇਰ ਮੁਤਾਬਕ ਅੰਮ੍ਰਿਤਸਰ ਤੋਂ ਸਰਹੱਦੀ ਜੋਨਾਂ ਦਾ ਜੱਥਾ ਰਵਾਨਾ ਹੋਵੇਗਾ।
ਜਿਸ 'ਚ ਰਈਆ ਤੋਂ ਗੁਰਦਾਸਪੁਰ ਦਾ ਜੱਥਾ ਸ਼ਾਮਲ ਹੋਵੇਗਾ ਜਦਕਿ ਭੁਲੱਥ, ਜਲੰਧਰ ਤੇ ਦੋਰਾਹਾ ਤੋਂ ਕਾਫਲੇ 'ਚ ਜੱਥੇ ਸ਼ਾਮਲ ਹੋਣਗੇ। ਕਰੀਬ 700 ਟਰਾਲੀਆਂ ਦਾ ਕਾਫਲਾ ਸ਼ੰਭੂ ਬਾਰਡਰ ਹਰਿਆਣਾ ਰਾਹੀ ਦਿੱਲੀ ਵੱਲ ਕੂਚ ਕਰੇਗਾ। ਪੰਧੇਰ ਮੁਤਾਬਕ ਅੱਜ ਮਾਲਵੇ ਦੇ ਕਾਰਕੁੰਨਾਂ ਦੀ ਦਿੱਲੀ ਜਾਣ ਦੀ ਡਿਊਟੀ ਸੀ ਪਰ ਮਾਝੇ ਤੇ ਦੁਆਬੇ ਦੇ ਕਾਰਕੁੰਨ ਵੀ ਬਤੌਰ ਵਲੰਟੀਅਰ ਜਾਣਾ ਚਾਹੁੰਦੇ ਸਨ ਤੇ ਉਹ ਵੀ ਜਾ ਰਹੇ ਹਨ।
ਪੰਧੇਰ ਨੇ ਦੱਸਿਆ ਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਅਗਲਾ ਜੱਥਾ 24 ਦਸੰਬਰ ਨੂੰ ਦਿੱਲੀ ਮੋਰਚੇ ਲਈ ਰਵਾਨਾ ਹੋਵੇਗਾ।
ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਕਰਾਂਗਾਂ ਜਨ ਅੰਦੋਲਨ: ਅੰਨਾ ਹਜਾਰੇ ਦੀ ਕੇਂਦਰ ਨੂੰ ਚੇਤਾਵਨੀਆਪਣੇ ਵਿਆਹ 'ਚ ਅਨੋਖਾ ਕੰਮ ਕਰਕੇ ਬੌਕਸਰ ਦਾ ਕਿਸਾਨ ਅੰਦੋਲਨ ਨੂੰ ਸਮਰਥਨ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ