ਆਪਣੇ ਵਿਆਹ 'ਚ ਅਨੋਖਾ ਕੰਮ ਕਰਕੇ ਬੌਕਸਰ ਦਾ ਕਿਸਾਨ ਅੰਦੋਲਨ ਨੂੰ ਸਮਰਥਨ
ਬੌਕਸਰ ਸੁਮਿਤ ਸਾਂਗਵਾਨ ਨੇ ਦੇਸ਼ ਲਈ ਕਈ ਮੈਡਲ ਹਾਸਲ ਕੀਤੇ ਹਨ। ਜਿਸ ਨੇ ਆਪਣੇ ਪੰਚ ਨਾਲ ਵਿਰੋਧੀਆਂ ਦੇ ਛੱਕੇ ਛੁਡਾ ਦਿੱਤੇ।
ਕਰਨਾਲ: ਇੱਥੋਂ ਦਾ ਰਹਿਣ ਵਾਲਾ ਬੌਕਸਰ ਤੇ ਓਲੰਪਿਕ ਖਿਡਾਰੀ ਸੁਮਿਤ ਸਾਗਵਾਨ ਟ੍ਰੈਕਟਰ ਤੇ ਆਪਣੀ ਬਰਾਤ ਲੈਕੇ ਪਹੁੰਚਿਆ। ਸੁਮਿਤ ਕਿਸਾਨ ਦਾ ਪੁੱਤ ਹੈ ਤੇ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਆਪਣੇ ਵਿਆਹ 'ਚ ਕੋਈ ਰੱਥ ਜਾਂ ਘੋੜਾ ਜਾਂ ਕੋਈ ਵੱਡੀ ਕਾਰ ਨਾ ਇਸਤੇਮਾਲ ਕਰਕੇ ਟ੍ਰੈਕਟਰ ਦਾ ਇਸਤੇਮਾਲ ਕੀਤਾ ਹੈ। ਉੱਥੇ ਹੀ ਬੌਕਸਰ ਸੁਮਿਤ ਸਾਂਗਵਾਨ ਨੂੰ ਵਿਆਹ ਦੀ ਵਧਾਈ ਦੇਣ ਲਈ ਖੇਡ ਰਾਜ ਮੰਤਰੀ ਸੰਦੀਪ ਸਿੰਘ ਵੀ ਪਹੁੰਚੇ।
ਬੌਕਸਰ ਸੁਮਿਤ ਸਾਂਗਵਾਨ ਨੇ ਦੇਸ਼ ਲਈ ਕਈ ਮੈਡਲ ਹਾਸਲ ਕੀਤੇ ਹਨ। ਜਿਸ ਨੇ ਆਪਣੇ ਪੰਚ ਨਾਲ ਵਿਰੋਧੀਆਂ ਦੇ ਛੱਕੇ ਛੁਡਾ ਦਿੱਤੇ। ਜਿਸਨੇ ਰਿੰਗ 'ਚ ਖੂਬ ਨਾਂਅ ਕਮਾਇਆ। ਉਸੇ ਸੁਮਿਤ ਨੇ ਅੱਜ ਆਪਣੇ ਵਿਆਹ ਨੂੰ ਕਿਸਾਨ ਅੰਦੋਲਨ ਦੇ ਸਮਰਥਨ 'ਚ ਯਾਦਗਾਰ ਬਣਾਇਆ।
ਸੁਮਿਤ ਕਿਸਾਨ ਪਰਿਵਾਰ ਨਾਲ ਸਬੰਧਤ ਹਨ ਤੇ ਇਸੇ ਗੱਲ ਦੀ ਉਨ੍ਹਾਂ ਮਿਸਾਲ ਕਾਇਮ ਕੀਤੀ। ਸੁਮਿਤ ਨੇ ਇਹ ਵੀ ਦੱਸਿਆ ਕਿ ਸ਼ਗਨ 'ਚ ਜੋ ਪੈਸੇ ਮਿਲਣਗੇ ਉਸ ਦਾ ਉਹ ਕਿਸਾਨ ਅੰਦੋਲਨ 'ਚ ਸਮਾਨ ਲੈਕੇ ਜਾਣਗੇ ਤੇ ਕਿਸਾਨਾਂ ਦੇ ਵਿਚ ਵੰਡਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ