ਪੜਚੋਲ ਕਰੋ
ਕਰਫਿਊ ਹਟਣ ਮਗਰੋਂ ਗੁਰੂ ਨਗਰੀ 'ਚ ਲਹਿਰਾਂ-ਬਹਿਰਾਂ
ਪੰਜਾਬ ਦੇ ਵਿੱਚ ਲੰਬਾ ਸਮਾਂ ਚੱਲੇ ਲੌਕਡਾਊਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਦਿਨ ਵੇਲੇ ਕਰਫਿਊ ਵਿੱਚ ਦਿੱਤੀ ਛੋਟ ਤੋਂ ਬਾਅਦ ਸੋਮਵਾਰ ਨੂੰ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਪਰ ਕੁਝ ਰੌਣਕ ਦੇਖਣ ਨੂੰ ਮਿਲੀ।

ਗਗਨਦੀਪ ਸ਼ਰਮਾ
ਅੰਮ੍ਰਿਤਸਰ: ਪੰਜਾਬ ਦੇ ਵਿੱਚ ਲੰਬਾ ਸਮਾਂ ਚੱਲੇ ਲੌਕਡਾਊਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਦਿਨ ਵੇਲੇ ਕਰਫਿਊ ਵਿੱਚ ਦਿੱਤੀ ਛੋਟ ਤੋਂ ਬਾਅਦ ਸੋਮਵਾਰ ਨੂੰ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਪਰ ਕੁਝ ਰੌਣਕ ਦੇਖਣ ਨੂੰ ਮਿਲੀ। ਵਾਹਨ ਚਾਲਕ ਵੀ ਆਪਣੇ ਵਾਹਨ ਲੈ ਕੇ ਸੜਕਾਂ ਤੇ ਦਿਖਾਈ ਦਿੱਤੇ। ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ ਕਾਰਨ 22 ਮਾਰਚ ਤੋਂ ਕਰਫਿਊ ਲੱਗਾ ਹੋਇਆ ਸੀ।
ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਮਾਰਕੀਟ ਹਾਲੇ ਪੁਰਾਣੇ ਸਿਸਟਮ ਤੇ ਰਿਆਇਤਾਂ ਮੁਤਾਬਕ ਹੀ ਸ਼੍ਰੇਣੀਬੱਧ ਤਰੀਕੇ ਨਾਲ ਖੁੱਲ੍ਹ ਰਹੀਆਂ ਹਨ। ਦੁਕਾਨਾਂ ਨੂੰ ਹਾਲੇ ਇਕੱਠਿਆਂ ਖੋਲ੍ਹਣ ਦੀ ਇਜਾਜ਼ਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਹੀਂ ਮਿਲੀ। ਹਾਲ ਗੇਟ ਜੋ ਅੰਮ੍ਰਿਤਸਰ ਦੀ ਸਭ ਤੋਂ ਪੁਰਾਣੀ ਤੇ ਪ੍ਰਸਿੱਧ ਮਾਰਕੀਟ ਹੈ, ਵਿੱਚ ਹਾਲੇ ਵੀ ਸ਼੍ਰੇਣੀਆਂ ਅਨੁਸਾਰ ਹੀ ਦੁਕਾਨਾਂ ਖੁੱਲ੍ਹ ਰਹੀਆਂ ਹਨ।
ਦੁਕਾਨਦਾਰਾਂ ਨੇ ਸਰਕਾਰ ਦੇ ਫੈਸਲੇ ਤੇ ਸਹਿਮਤੀ ਜਤਾਈ ਤੇ ਕਿਹਾ ਕਿ ਉਹ ਸਰਕਾਰ ਦੇ ਨਾਲ ਹਨ। ਅੰਮ੍ਰਿਤਸਰ ਦਾ ਬੱਸ ਅੱਡਾ ਬੱਸਾਂ ਨਾ ਚੱਲਣ ਕਰਕੇ ਸੁਨਸਾਨ ਪਿਆ ਹੈ ਪਰ ਬੱਸ ਅੱਡੇ ਦੇ ਬਾਹਰ ਵਾਹਨਾਂ ਦੀ ਆਵਾਜਾਈ ਨਾਲ ਸੜਕਾਂ ਤੇ ਕੁਝ ਰੌਣਕ ਵੀ ਦਿਖਾਈ ਦਿੱਤੀ ਹੈ।
ਇਸ ਮੌਕੇ ਆਟੋ ਚਾਲਕ ਵੀ ਸੜਕਾਂ ਤੇ ਦੇਖਣ ਨੂੰ ਮਿਲੇ ਹਨ। ਅੰਮ੍ਰਿਤਸਰ ਦੀ ਰਾਮਬਾਗ ਵਿਖੇ ਸਥਿਤ ਸਬਜ਼ੀ ਮੰਡੀ ਵਿੱਚ ਸਬਜ਼ੀ ਦੀਆਂ ਦੁਕਾਨਾਂ ਜੋ ਪਿਛਲੇ ਸਮੇਂ 'ਚ ਕਰਫਿਊ ਦੌਰਾਨ ਬੰਦ ਸੀ ਨੂੰ ਵੀ ਖੁੱਲ੍ਹਿਆ ਗਿਆ।
ਹਾਲਾਂਕਿ ਦਰਬਾਰ ਸਾਹਿਬ ਨੂੰ ਜਾਣ ਵਾਲੀ ਸੰਸਾਰ ਪ੍ਰਸਿੱਧ ਹੈਰੀਟੇਜ ਸਟਰੀਟ ਤੇ ਇੰਨੀ ਆਵਾਜਾਈ ਹਾਲੇ ਨਹੀਂ ਦਿਖਾਈ ਦਿੱਤੀ ਜਿੰਨੀ ਆਮ ਦਿਨਾਂ ਦੇ ਵਿੱਚ ਹੁੰਦੀ ਹੈ। ਪਰ ਫਿਰ ਵੀ ਕੁਝ ਲੋਕ ਦੂਰੋਂ ਦੂਰੋਂ ਦਰਸ਼ਨਾਂ ਕਰਨ ਦੇ ਲਈ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਹੋਰ ਵਧੀਆਂ
ਪੰਜਾਬ 'ਚ ਚੱਲਣਗੀਆਂ ਰੋਡਵੇਜ਼ ਦੀਆਂ ਬਸਾਂ, ਇਨ੍ਹਾਂ ਸ਼ਰਤਾਂ ਦਾ ਰੱਖਣਾ ਪਏਗਾ ਧਿਆਨ
ਪੰਜਾਬ 'ਚ ਵਿਕੀ 5600 ਕਰੋੜ ਰੁਪਏ ਦੀ ਨਾਜਾਇਜ਼ ਸ਼ਰਾਬ! ਅਕਾਲੀ ਦਲ ਨੇ 4 ਕਾਂਗਰਸੀ ਵਿਧਾਇਕਾਂ ਨੂੰ ਘੇਰਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















