Amritsar News: ਗੁਰੂ ਨਗਰੀ 'ਚ ਹੁੱਕਾ ਬਾਰ ! ਪੁਲਿਸ ਵੱਲੋਂ ਬਾਬਾ ਬਾਰ ਕੌਡ ਰੈਸਟੋਰੈਂਟ 'ਤੇ ਰੇਡ
Amritsar News: ਅੰਮ੍ਰਿਤਸਰ ਦੇ ਬਾਬਾ ਬਾਰ ਕੌਡ ਰੈਸਟੋਰੈਂਟ ਤੋਂ ਰਣਜੀਤ ਐਵੇਨਿਊ ਪੁਲਿਸ ਨੇ ਹੁੱਕੇ ਬਰਾਮਦ ਕੀਤੇ ਹਨ। ਅੰਮ੍ਰਿਤਸਰ ਦੇ ਪੁਲਿਸ ਥਾਣਾ ਰਣਜੀਤ ਐਵੇਨਿਊ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਏਸੀਪੀ ਵਰਿੰਦਰ ਸਿੰਘ
Amritsar News: ਅੰਮ੍ਰਿਤਸਰ ਦੇ ਬਾਬਾ ਬਾਰ ਕੌਡ ਰੈਸਟੋਰੈਂਟ ਤੋਂ ਰਣਜੀਤ ਐਵੇਨਿਊ ਪੁਲਿਸ ਨੇ ਹੁੱਕੇ ਬਰਾਮਦ ਕੀਤੇ ਹਨ। ਅੰਮ੍ਰਿਤਸਰ ਦੇ ਪੁਲਿਸ ਥਾਣਾ ਰਣਜੀਤ ਐਵੇਨਿਊ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਏਸੀਪੀ ਵਰਿੰਦਰ ਸਿੰਘ ਖੋਸਾ ਦੇ ਅਗਵਾਈ ਵਾਲੀ ਟੀਮ ਵੱਲੋਂ ਰਣਜੀਤ ਐਵੇਨਿਊ ਸਥਿਤ ਬਾਬਾ ਬਾਰ ਕੋਡ ਰੈਸਟੋਰੈਂਟ 'ਤੇ ਰੇਡ ਕੀਤੀ ਗਈ।
ਇਹ ਵੀ ਪੜ੍ਹੋ : ਨਿਰਮਲਾ ਸੀਤਾਰਮਨ ਕੇਂਦਰੀ ਕਰਮਚਾਰੀਆਂ ਨੂੰ ਦੇ ਸਕਦੇ ਨੇ ਵੱਡਾ ਤੋਹਫਾ, ਕਰ ਸਕਦੀ ਹਨ ਇਹ ਵੱਡਾ ਐਲਾਨ!
ਉਸ ਜਗ੍ਹਾ ਤੋਂ ਤਿੰਨ ਹੁੱਕੇ ਚਾਲੂ ਹਾਲਾਤ ਵਿੱਚ ਤੇ 9 ਡੱਬੀਆਂ ਹੁੱਕਾ ਫਲੇਵਰ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਉਸ ਜਗ੍ਹਾ ਤੋਂ 11 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਨੇ ਅਮਿਤ ਧਵਨ ਤੇ ਰਮਨ ਤਲਵਾੜ ਨਾਮੀ ਦੋ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਗੈਂਗਸਟਰ ਹੈਰੀ ਚੱਠਾ ਤੇ ਲਾਟ ਜੋਲ ਦੇ ਕਹਿਣ ’ਤੇ ਔਰਤ ਕੋਲੋਂ ਮੰਗੀ 5 ਕਰੋੜ ਦੀ ਫਿਰੌਤੀ, ਮੁਲਜ਼ਮ ਨੇ ਖੋਲ੍ਹੇ ਰਾਜ਼
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।