ਅੰਮ੍ਰਿਤਸਰ ਦੇ ਗੁਰੂ ਬਾਜ਼ਾਰ 'ਚ ਸੋਨੇ ਦੀ ਦੁਕਾਨ 'ਤੇ ਹੋਈ ਲੁੱਟ ਦਾ ਸੱਚ ਆਇਆ ਸਾਹਮਣੇ
ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਕਰਣ ਮਸਤੀ ਸ਼ੁਭਮ ਗੈਂਗਸਟਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੋਨੇ ਦੀ ਦੁਕਾਨ ਤੋਂ ਲੁੱਟ ਨੂੰ ਅੰਜਾਮ ਦਿੱਤਾ। ਜਦੋਂ ਪੁਲਿਸ ਨੇ ਸ਼ੁਭਮ ਕੋਲੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਗੁਰੂ ਬਾਜ਼ਾਰ ਵਿੱਚ ਸੋਨੇ ਦੀ ਦੁਕਾਨ ਲੁੱਟਣ ਤੋਂ ਬਾਅਦ ਪਹਿਲੀ ਰਾਤ ਉਹ ਰੋਬਿਨ ਨਾਂ ਦੇ ਨੌਜਵਾਨ ਘਰ ਠਹਿਰੇ ਸੀ।
ਅੰਮ੍ਰਿਤਸਰ: ਸਥਾਨਕ ਪੁਲਿਸ ਨੇ ਗੁਰੂ ਬਾਜ਼ਾਰ ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਕੋਲੋਂ ਲੁੱਟਿਆ ਗਿਆ ਸੋਨਾ ਵੀ ਬਰਾਮਦ ਕਰ ਲਿਆ ਗਿਆ ਹੈ।
ਇਸ ਬਾਰੇ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਕਰਣ ਮਸਤੀ ਸ਼ੁਭਮ ਗੈਂਗਸਟਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੋਨੇ ਦੀ ਦੁਕਾਨ ਤੋਂ ਲੁੱਟ ਨੂੰ ਅੰਜਾਮ ਦਿੱਤਾ। ਜਦੋਂ ਪੁਲਿਸ ਨੇ ਸ਼ੁਭਮ ਕੋਲੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਗੁਰੂ ਬਾਜ਼ਾਰ ਵਿੱਚ ਸੋਨੇ ਦੀ ਦੁਕਾਨ ਲੁੱਟਣ ਤੋਂ ਬਾਅਦ ਪਹਿਲੀ ਰਾਤ ਉਹ ਰੋਬਿਨ ਨਾਂ ਦੇ ਨੌਜਵਾਨ ਘਰ ਠਹਿਰੇ ਸੀ।
ਰੋਬਿਨ ਦੇ ਘਰ ਰਹਿਣ ਤੋਂ ਬਾਅਦ ਸ਼ੁਭਮ ਨੇ ਲੁੱਟ ਦੇ ਸਾਮਾਨ ਤੋਂ ਕੁਝ ਚੈਨੀਆਂ ਉਸ ਨੂੰ ਦੇ ਦਿੱਤੀਆਂ ਤੇ ਗਗਨ ਨਾਂ ਦੇ ਨੌਜਵਾਨ ਨੂੰ ਵੀ ਇੱਕ ਚੈਨ ਦੇ ਦਿੱਤੀ। ਕਰੀਬ ਡੇਢ ਕਿੱਲੋ ਸੋਨਾ ਸਭ ਦੇ ਹਿੱਸੇ ਆਇਆ। ਕੁਝ ਸੋਨਾ ਸ਼ੁਭਮ ਨੇ ਪਿਘਲਵਾ ਕੇ ਰੱਖ ਲਿਆ ਸੀ, ਜਿਸ ਨੂੰ ਬਾਅਦ ਵਿੱਚ ਲੁਕਾ ਦਿੱਤਾ।
ਇਸ ਤੋਂ ਇਲਾਵਾ ਕੁਝ ਸੋਨਾ ਵੇਚ ਕੇ ਸ਼ੁਭਮ ਨੇ ਇੱਕ ਪਿਸਤੌਲ ਸਮੇਤ ਕੁਝ ਸਾਮਾਨ ਖ਼ਰੀਦ ਲਿਆ। ਪੁਲਿਸ ਨੇ ਮੁਲਜ਼ਮ ਕੋਲੋਂ 407 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਉਸ ਦੇ ਬਾਕੀ ਸਾਥੀਆਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।