ਖੇਡਦੇ-ਖੇਡਦੇ ਵਾਪਰਿਆ ਹਾਦਸਾ, ਦੀਵਾਲੀ ਦੇ ਅਗਲੇ ਦਿਨ ਪਟਾਕੇ ਚਲਾਉਂਦੇ 11 ਸਾਲਾ ਬੱਚੇ ਦੀ ਮੌਤ
ਦੀਵਾਲੀ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਝੁੰਨਝਨੂ ਬੁਹਾਨਾ ਦੇ ਪਿੰਡ ਬਡਬਰ 'ਚ ਦਰਦਨਾਕ ਹਾਦਸਾ ਵਾਪਰਿਆ। ਇੱਥੇ ਪਟਾਕੇ ਚਲਾਉਣ ਦੌਰਾਨ 11 ਸਾਲਾ ਬੱਚੇ ਦੀ ਮੌਤ ਹੋ ਗਈ। ਦੱਸ ਦੇਈਏ ਕਿ ਉਹ ਦੁਪਹਿਰ ਸਮੇਂ ਕੁਝ ਬੱਚਿਆਂ ਨਾਲ ਪਟਾਕੇ ਚਲਾ ਰਿਹਾ ਸੀ।
ਰਾਜਸਥਾਨ (ਝੁੰਨਝਨੂ): ਦੀਵਾਲੀ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਝੁੰਨਝਨੂ ਬੁਹਾਨਾ ਦੇ ਪਿੰਡ ਬਡਬਰ 'ਚ ਦਰਦਨਾਕ ਹਾਦਸਾ ਵਾਪਰਿਆ। ਇੱਥੇ ਪਟਾਕੇ ਚਲਾਉਣ ਦੌਰਾਨ 11 ਸਾਲਾ ਬੱਚੇ ਦੀ ਮੌਤ ਹੋ ਗਈ। ਦੱਸ ਦੇਈਏ ਕਿ ਉਹ ਦੁਪਹਿਰ ਸਮੇਂ ਕੁਝ ਬੱਚਿਆਂ ਨਾਲ ਪਟਾਕੇ ਚਲਾ ਰਿਹਾ ਸੀ। ਇਸ ਦੌਰਾਨ ਬੱਚਿਆਂ ਨੇ ਪਟਾਕਾ ਚਲਾਇਆ ਅਤੇ ਉਨ੍ਹਾਂ ਨੂੰ ਸਟੀਲ ਦੇ ਗਲਾਸ ਵਿਚ ਰੱਖ ਦਿੱਤਾ। ਅੱਗ ਲੱਗਦੇ ਹੀ ਪਟਾਕਿਆਂ ਦੇ ਨਾਲ-ਨਾਲ ਗਲਾਸ ਵੀ ਫਟ ਗਏ।
ਬੱਚਿਆਂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਗਲਾਸ ਦਾ ਇੱਕ ਹਿੱਸਾ ਕੋਲ ਖੜ੍ਹੇ ਲਕਸ਼ੈ ਯਾਦਵ (11 ਸਾਲ) ਦੇ ਦਿਲ ਕੋਲ ਛਾਤੀ ਵਿਚ ਜਾ ਵੜਿਆ। ਉਹ ਮੌਕੇ 'ਤੇ ਹੀ ਖੂਨ ਨਾਲ ਲੱਥਪੱਥ ਹੋ ਕੇ ਜ਼ਮੀਨ 'ਤੇ ਡਿੱਗ ਪਿਆ ਅਤੇ ਤੜਫਣ ਲੱਗਾ। ਰੌਲਾ ਪੈਣ 'ਤੇ ਪਰਿਵਾਰ ਵਾਲੇ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਬੱਚੇ ਨੂੰ ਲੈ ਕੇ ਹਸਪਤਾਲ ਜਾ ਰਹੇ ਸਨ ਕਿ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ।ਡਾਕਟਰਾਂ ਅਨੁਸਾਰ ਬੱਚੇ ਦੀ ਮੌਤ ਸਟੀਲ ਦਾ ਟੁਕੜਾ ਦਿਲ ਵਿਚ ਵੜਨ ਅਤੇ ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਹੈ। ਪਰਿਵਾਰ ਨੇ ਇਸ ਸਬੰਧੀ ਥਾਣੇ ਵਿਚ ਕੋਈ ਰਿਪੋਰਟ ਦਰਜ ਨਹੀਂ ਕਰਵਾਈ ਹੈ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :