![ABP Premium](https://cdn.abplive.com/imagebank/Premium-ad-Icon.png)
ਕੈਪਟਨ 'ਤੇ ਬੀਜੇਪੀ ਦੇ ਡੋਰੇ! ਅਨਿਲ ਵਿਜ ਵੱਲੋਂ ਸਿੱਧੂ 'ਪਾਕਿਸਤਾਨੀ ਸਮਰਥਕ' ਤੇ ਕੈਪਟਨ ਰਾਸ਼ਟਰਵਾਦੀ ਕਰਾਰ
ਹਰਿਆਣਾ ਦਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 'ਪਾਕਿਸਤਾਨੀ ਸਮਰਥਕ' ਕਿਹਾ ਹੈ।
![ਕੈਪਟਨ 'ਤੇ ਬੀਜੇਪੀ ਦੇ ਡੋਰੇ! ਅਨਿਲ ਵਿਜ ਵੱਲੋਂ ਸਿੱਧੂ 'ਪਾਕਿਸਤਾਨੀ ਸਮਰਥਕ' ਤੇ ਕੈਪਟਨ ਰਾਸ਼ਟਰਵਾਦੀ ਕਰਾਰ Anil Vij calls Sidhu a 'Pakistani supporter' and Captain Amarinder Singh Nationalist ਕੈਪਟਨ 'ਤੇ ਬੀਜੇਪੀ ਦੇ ਡੋਰੇ! ਅਨਿਲ ਵਿਜ ਵੱਲੋਂ ਸਿੱਧੂ 'ਪਾਕਿਸਤਾਨੀ ਸਮਰਥਕ' ਤੇ ਕੈਪਟਨ ਰਾਸ਼ਟਰਵਾਦੀ ਕਰਾਰ](https://feeds.abplive.com/onecms/images/uploaded-images/2021/02/15/3deb12e6362bae4a12a89a9660f9b260_original.jpg?impolicy=abp_cdn&imwidth=1200&height=675)
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਹਰਿਆਣਾ ਦਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 'ਪਾਕਿਸਤਾਨੀ ਸਮਰਥਕ' ਕਿਹਾ ਹੈ। ਵਿਜ ਨੇ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੇ ਤਖ਼ਤਾ ਪਲਟ ਨੂੰ ਲੈ ਕੇ ਕਾਂਗਰਸ ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਬਦਲਣ ਦੇ ਫੈਸਲੇ ਨੂੰ "ਕਾਂਗਰਸ ਦੀ ਦੇਸ਼ ਵਿਰੋਧੀ ਚਾਲ" ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਹ ਕਦਮ 'ਪਾਕਿਸਤਾਨ ਪੱਖੀ' ਨਵਜੋਤ ਸਿੱਧੂ ਨੂੰ ਸੱਤਾ ਵਿੱਚ ਲਿਆਉਣ ਲਈ ਚੁੱਕਿਆ ਗਿਆ ਹੈ।
ਹਰਿਆਣਾ ਦੇ ਸਿਹਤ ਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀਰਵਾਰ ਨੂੰ ਟਵੀਟ ਕੀਤਾ, "ਨਵਜੋਤ ਸਿੱਧੂ ਤੇ ਉਨ੍ਹਾਂ ਦੇ ਸਹਿਯੋਗੀ ਪੰਜਾਬ ਵਿੱਚ ਪਾਕਿਸਤਾਨ ਪੱਖੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਪਾਕਿ ਫੌਜ ਮੁਖੀ ਜਾਵੇਦ ਬਾਜਵਾ ਦੇ ਕਰੀਬੀ ਸਹਿਯੋਗੀ ਨੂੰ ਲਿਆਉਣ ਦੀ ਕਾਂਗਰਸ ਦੀ ਦੇਸ਼ ਵਿਰੋਧੀ ਸਾਜਿਸ਼ ਹੈ, ਤਾਂ ਜੋ ਭਵਿੱਖ ਵਿੱਚ ਪੰਜਾਬ ਤੇ ਪਾਕਿਸਤਾਨ ਇਕੱਠੇ ਚੱਲ ਸਕਣ।"
ਇਸ ਦੇ ਨਾਲ ਹੀ ਵਿਜ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਸ਼ਟਰਵਾਦੀ ਦੱਸਦਿਆਂ ਕਿਹਾ ਹੈ ਕਿ ਰਾਹ ਵਿੱਚ ਰੁਕਾਵਟਾਂ ਸਨ, ਇਸ ਲਈ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਸ਼ਟਰਵਾਦੀ ਤਾਕਤਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ।
ਇਕ ਹੋਰ ਟਵੀਟ ਵਿਚ ਮੰਤਰੀ ਨੇ ਲਿਖਿਆ, "ਰਾਸ਼ਟਰਵਾਦੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਰਾਹ ਵਿੱਚ ਰੁਕਾਵਟ ਸਨ, ਇਸ ਲਈ ਉਨ੍ਹਾਂ ਨੂੰ ਰਾਜਨੀਤਕ ਤੌਰ 'ਤੇ ਮਾਰਿਆ ਗਿਆ। ਪੰਜਾਬ ਦੀਆਂ ਸਾਰੀਆਂ ਰਾਸ਼ਟਰਵਾਦੀ ਤਾਕਤਾਂ ਨੂੰ ਕਾਂਗਰਸ ਦੇ ਗਲਤ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਹੱਥ ਮਿਲਾਉਣਾ ਚਾਹੀਦਾ ਹੈ।"
ਅਸਤੀਫਾ ਦੇਣ ਦੇ ਕੁਝ ਸਮੇਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਦੇਸ਼ ਵਿਰੋਧੀ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਉਹ ਉਨ੍ਹਾਂ ਦਾ ਵਿਰੋਧ ਕਰਨਗੇ। ਕੈਪਟਨ ਨੇ ਕਿਹਾ ਸੀ ਕਿ, "ਮੈਂ ਉਸ ਆਦਮੀ ਨੂੰ ਕਦੇ ਨਹੀਂ ਆਉਣ ਦੇਵਾਂਗਾ। ਉਹ ਰਾਸ਼ਟਰ ਵਿਰੋਧੀ ਤੱਤ ਹੈ। ਮੈਂ ਉਨ੍ਹਾਂ ਨੂੰ ਆਉਣ ਨਹੀਂ ਦੇਵਾਂਗਾ। ਉਹ ਪਾਕਿਸਤਾਨ ਦੇ ਬਹੁਤ ਨੇੜੇ ਹੈ। ਉਨ੍ਹਾਂ (ਸਿੱਧੂ) ਨੂੰ ਲੋਕਾਂ ਦਾ ਸਮਰਥਨ ਨਹੀਂ। ਸਮਾਂ ਆਉਣ ਤੇ ਤੁਸੀਂ ਵੇਖੋਗੇ। ਹਾਂ, ਇੱਥੇ ਵਿਧਾਇਕ ਹਨ ਕਿਉਂਕਿ ਜ਼ਿਆਦਾਤਰ ਵਿਧਾਇਕ ਉਹੀ ਕਰਦੇ ਹਨ ਜੋ ਦਿੱਲੀ ਚਾਹੁੰਦੀ ਹੈ ਤੇ ਉਹ ਮੇਰੇ ਘਰ ਬੈਠੇ ਹੁੰਦੇ ਜੇ ਉਨ੍ਹਾਂ ਨੂੰ ਲਗਦਾ ਕਿ ਦਿੱਲੀ ਅਜਿਹਾ ਚਾਹੁੰਦੀ ਹੈ।"
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)