Illicit Liquor in Amritsar: ਅੰਮ੍ਰਿਤਸਰ 'ਚ ਇੱਕ ਹੋਰ ਨਾਜਾਇਜ਼ ਸ਼ਰਾਬ ਫੈਕਟਰੀ ਦਾ ਪਰਦਾਫਾਸ਼, 11 ਗ੍ਰਿਫਤਾਰ ਸਮੇਤ ਕੁਝ ਫਰਾਰ
ਪੁਲਿਸ ਨੇ ਵੱਖ-ਵੱਖ ਨਿਸ਼ਾਨਦੇਹੀ ਤੋਂ 58 ਹਜ਼ਾਰ ਲੀਟਰ ਸ਼ਰਾਬ, ਐਲਪੀਜੀ ਦੇ ਛੇ ਸਿਲੰਡਰ, ਸ਼ਰਾਬ ਦੀਆਂ 615 ਬੋਤਲਾਂ, 9 ਚੱਲ ਰਹੀਆਂ ਭੱਠੀਆਂ, 22 ਭੁੱਕੀ ਪਲਾਂਟ, 41 ਡਰੱਮ ਅਤੇ ਪਾਈਪ ਬਰਾਮਦ ਕੀਤੇ ਹਨ।
ਅੰਮ੍ਰਿਤਸਰ: ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਕਸਬੇ ਅਜਨਾਲਾ ਦੇ ਪਿੰਡ ਲੱਖੂਵਾਲ ਵਿਖੇ ਪੁਲਿਸ ਨੇ ਛਾਪਾ ਮਾਰਿਆ ਅਤੇ ਇੱਕ ਨਜਾਇਜ਼ ਸ਼ਰਾਬ ਫੈਕਟਰੀ 'ਤੇ ਛਾਪਾ ਮਾਰਿਆ ਗਿਆ। ਪੁਲਿਸ ਨੇ ਦੋ ਔਰਤਾਂ ਸਣੇ ਕੁੱਲ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਚਾਰ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ।
ਇਸ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਧਰੁਵ ਦਹੀਆ ਨੇ ਦੱਸਿਆ ਕਿ ਇਹ ਖ਼ਬਰ ਮਿਲੀ ਸੀ ਕਿ ਲੱਖੂਵਾਲ ਪਿੰਡ ਵਿੱਚ ਕੁਝ ਲੋਕ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਰਹੇ ਹਨ। ਇਸ ਦੇ ਅਧਾਰ 'ਤੇ ਅਜਨਾਲਾ ਅਤੇ ਰਾਮਦਾਸ ਦੇ ਥਾਣਿਆਂ ਤੋਂ ਮੰਗਾਂਕਰ ਪਿੰਡ 'ਚ ਪੁਲਿਸ ਫੋਰਸ ਨੇ ਛਾਪੇਮਾਰੀ ਕੀਤੀ। ਇਸ ਦੌਰਾਨ ਵੱਡੇ ਘਰ ਵਿਚ ਭੱਠਿਆਂ ਵਿਚ ਸ਼ਰਾਬ ਤਿਆਰ ਕੀਤੀ ਜਾ ਰਹੀ ਸੀ। ਜਿਸ 'ਚ ਆਦਮੀਆਂ ਦੇ ਨਾਲ ਔਰਤਾਂ ਵੀ ਇਸ ਕੰਮ ਨੂੰ ਅੰਜਾਮ ਦੇ ਰਹੀਆਂ ਸੀ।
ਦੱਸ ਦਈਏ ਕਿ ਐਸਐਸਪੀ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਰਾਜਨ, ਅਵਤਾਰ ਸਿੰਘ, ਅਕਾਸ਼ਦੀਪ ਸਿੰਘ ਪਤਨੀ ਰਾਧਾ, ਮਹਿੰਦਰ ਸਿੰਘ ਪਤਨੀ ਪਰਮਜੀਤ ਕੌਰ, ਅਭੀ, ਸ਼ਮਸ਼ੇਰ ਸਿੰਘ, ਸੋਨੂੰ, ਸੰਦੀਪ ਸਿੰਘ, ਡੇਵਿਡ ਮਸੀਹ, ਸੰਨੀ ਅਤੇ ਅਮਰ ਸਿੰਘ ਵਜੋਂ ਦੱਸੀ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਸਾਲਾਂ ਤੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਰਹੇ ਸੀ। ਐਸਐਸਪੀ ਨੇ ਦੱਸਿਆ ਕਿ ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Petrol, Diesel Prices Today: ਲਗਾਤਾਰ 7ਵੇਂ ਦਿਨ ਨਹੀਂ ਵਧੀ ਪੈਟਰੋਲ, ਡੀਜ਼ਲ ਦੀ ਕੀਮਤ, ਜਾਣੋ ਆਪਣੇ ਸ਼ਹਿਰ ਵਿਚ 1 ਲੀਟਰ ਤੇਲ ਦੀ ਕੀਮਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904