ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਪਾਲ ਸਿੰਘ ਪੁਰੇਵਾਲ ਦਾ ਦੇਹਾਂਤ
SGPC ਦੇ ਉਲਟ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਸਮੇਤ ਹੋਰ ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਨਾਨਕਸ਼ਾਹੀ ਕੈਲੰਡਰ ਦੇ ਮੂਲ ਸੰਸਕਰਣ ਦੀ ਪਾਲਣਾ ਕਰਦੀਆਂ ਹਨ।
Nanakshahi Calendar: ਮੂਲ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸਿੱਖ ਵਿਦਵਾਨ ਤੇ ਸਾਬਕਾ ਇੰਜੀਨੀਅਰ ਪਾਲ ਸਿੰਘ ਪੁਰੇਵਾਲ(pal singh Purewal) ਦਾ ਦੇਹਾਂਤ ਹੋ ਗਿਆ ਸੀ।
ਵਿਦਵਾਨ ਪੁਰੇਵਾਲ ਦੀ ਮੌਤ ਦੀ ਅਫ਼ਵਾਹ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਫੈਲੀ ਸੀ ਪਰ ਉਸ ਵਕਤ ਬੇਸ਼ੱਕ ਉਨ੍ਹਾਂ ਦੀ ਸਿਹਤ ਨਾਜ਼ੁਕ ਸੀ ਪਰ ਉਹ ਜਿਉਦੇ ਸੀ ਤੇ ਡਾਕਟਰਾ ਦੀ ਨਿਗਰਾਨੀ ਹੇਠ ਸੀ। ਉਨ੍ਹਾਂ ਨੇ ਵੀਰਵਾਰ(ਕੈਨੇਡਾ ਸਮੇ) ਤੜਕੇ ਆਖ਼ਰੀ ਸਾਹ ਲਏ, ਉਨ੍ਹਾਂ ਦੇ ਕਰੀਬੀਆਂ ਵੱਲੋਂ ਮੌਤ ਦੀ ਪੁਸ਼ਟੀ ਕੀਤੀ ਗਈ ਹੈ।ਵਿਦਵਾਨ ਪੁਰੇਵਾਲ ਦੀ ਮੌਤ ਤੋਂ ਬਾਅਦ ਨਾਨਕਸ਼ਾਹੀ ਕੈਲੰਡਰ ਦੇ ਸਮਰਥਕਾਂ ਲਈ ਇੱਕ ਵੱਡਾ ਝਕਟਾ ਹੈ।
ਜੀਵਨੀ 'ਤੇ ਝਾਤ
ਪੁਰੇਵਾਲ 1965 ਵਿੱਚ ਯੂਨਾਈਟਿਡ ਕਿੰਗਡਮ ਚਲੇ ਗਏ ਅਤੇ ਟੈਕਸਾਸ ਇੰਸਟਰੂਮੈਂਟਸ ਵਿੱਚ ਇੱਕ ਸੀਨੀਅਰ ਇੰਜੀਨੀਅਰ ਵਜੋਂ ਕੰਮ ਕੀਤਾ। ਉਹ 1974 ਵਿੱਚ ਕੈਨੇਡਾ ਚਲੇ ਗਏ। ਉਨ੍ਹਾਂ ਨੇ 1960 ਦੇ ਦਹਾਕੇ ਤੋਂ ਸਿੱਖ ਕੈਲੰਡਰ ਦੀ ਪ੍ਰਮਾਣਿਕਤਾ ਨੂੰ ਸਥਾਪਿਤ ਕਰਨ ਵਾਲੇ ਵੱਖ-ਵੱਖ ਖੋਜ ਪੱਤਰ ਲਿਖੇ। ਉਸਦੇ ਪ੍ਰਕਾਸ਼ਿਤ ਪਾਠਾਂ ਵਿੱਚ ਸ਼ਾਮਲ ਹਨ, Jantri 500 YEARS - An Almanac, , ਜੋ ਕਿ ਨਵੰਬਰ 1994 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਪ੍ਰਕਾਸ਼ਤ ਹੈ। ਹਿਜਰੀ ਕੈਲੰਡਰ ਕਿਤਾਬ ਲਈ ਉਨ੍ਹਾਂ ਨੂੰ " “lifetime achievement” award." ਪੁਰਸਕਾਰ ਮਿਲਿਆ।
ਉਨ੍ਹਾਂ ਨੇ SGPC ਨੇ ਪੁਰਾਣੇ ਬਿਕਰਮੀ ਕੈਲੰਡਰ ਦੀ ਥਾਂ, ਸਿੱਖ ਧਰਮ ਦੀ ਵੱਖਰੀ ਪਛਾਣ ਦਾ ਪ੍ਰਤੀਕ ਕਹੇ ਜਾਣ ਵਾਲੇ ਕੈਲੰਡਰ ਨੂੰ ਅਪਣਾਇਆ ਅਤੇ ਲਾਗੂ ਕੀਤਾ, ਪਰ ਧਾਰਮਿਕ ਤਿਉਹਾਰਾਂ ਅਤੇ 'ਗੁਰਪੁਰਬਾਂ' ਦੀਆਂ ਤਰੀਕਾਂ ਸਮੇਤ ਕੁਝ ਮੁੱਦਿਆਂ 'ਤੇ ਵਿਵਾਦਾਂ ਦਾ ਸਾਹਮਣਾ ਲਗਾਤਾਰ ਕਰਨਾ ਪਿਆ। । SGPC ਦੇ ਉਲਟ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਸਮੇਤ ਹੋਰ ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਨਾਨਕਸ਼ਾਹੀ ਕੈਲੰਡਰ ਦੇ ਮੂਲ ਸੰਸਕਰਣ ਦੀ ਪਾਲਣਾ ਕਰਦੀਆਂ ਹਨ।
ਇਹ ਵੀ ਪੜ੍ਹੋ: ਮੋਹਾਲੀ ਦੇ ਇੱਕ ਪਾਰਕ 'ਚ ਤਿੰਨ ਨੌਜਵਾਨਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਹੌਲਦਾਰ ਤੇ ਕਾਂਸਟੇਬਲ ਮੁਅੱਤਲ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।