ਪੜਚੋਲ ਕਰੋ

Artical- ਭੰਬਲ ਭੁੱਸੇ ਪਏ ਅਣਖੀਲੇ ਸ਼ੇਰ - ਇਕਬਾਲ ਸਿੰਘ ਲਾਲਪੁਰਾ

Artical of Iqbal Singh Lalpura : ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਓਨਾ ਦੇ ਨਾਂ ਨਾਲ ਜਿਊਂਦੀ ਹੈ, ਭਾਵ ਗੁਰੂਆਂ ਦੇ ਉਪਦੇਸ਼ ਤੇ ਆਦੇਸ਼ ਪੰਜਾਬੀ ਜੀਵਨ ਤੇ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ ।

Artical of Iqbal Singh Lalpura - ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਓਨਾ ਦੇ ਨਾਂ ਨਾਲ ਜਿਊਂਦੀ ਹੈ, ਭਾਵ ਗੁਰੂਆਂ ਦੇ ਉਪਦੇਸ਼ ਤੇ ਆਦੇਸ਼ ਪੰਜਾਬੀ ਜੀਵਨ ਤੇ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ ।

ਗੁਰੂ ਸਾਹਿਬਾਨ ਨੇ “ ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥’’ "ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ ॥’’ ’’ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥’’ ’’ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’’ ਤੇ ’’ਏਕ ਪਿਤਾ ਏਕਸ ਕੇ ਹਮ ਬਾਰਿਕ’’ ਦੇ ਹੁਕਮਾਂ ਨਾਲ ਸੰਤ ਸਿਪਾਹੀ ਦਾ ਸੁਮੇਲ ਮਨੁੱਖ, ਅਣਖੀਲੇ ਸ਼ੇਰ ਭਾਵ ਸਿੰਘ ਤੋਂ ਦੇਵਤੇ ਬਣਾ ਦਿੱਤੇ, ਜੋ ਦੁਨੀਆ ਭਰ ਵਿੱਚ ਲੰਗਰ ਲਾਈ ਬੈਠੇ ਤੇ ਹਰ ਤਰਾਂ ਮਨੁੱਖਤਾ ਦੀ ਸੇਵਾ ਕਰਦੇ ਵੇਖੇ ਜਾਂਦੇ ਹਨ ।

ਦੇਸ਼ ਕੌਮ ਦੀ ਅਣਖ ਤੇ ਅਜ਼ਾਦੀ ਲਈ ਇਹ ਸਵਾ ਲੱਖ ਨਾਲ ਇਕ ਵੀ ਲੜ ਜਾਂਦਾ ਹੈ, ਇਸ ਗੱਲ ਦਾ ਵੀ ਇਤਿਹਾਸ ਗਵਾਹੀ ਭਰਦਾ ਹੈ । ਰਾਜ ਸੰਕਲਪ ਵੀ ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ਨਾਲ ਸਪਸ਼ਟ ਹੈ ।

ਇੰਨੇ ਚੰਗੇ ਗੁਣਾ ਦੀ ਧਾਰਨੀ ਪੰਜਾਬੀ ਕੌਮ ਸੰਨ 1839 ਈ . ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਲਗਾਤਾਰ ਗਿਰਾਵਟ ਵੱਲ ਹੈ ਤੇ ਅੱਜ ਸਥਿਤੀ ਇਹ ਹੈ ਕਿ ਆਰਥਿਕ ਤੌਰ ’ਤੇ ਦੀਵਾਲ਼ੀਏ, ਰਾਜਨੀਤਿਕ ਰੂਪ ’ਚ ਹਾਰੇ ਹੋਏ, ਸਮਾਜਿਕ ਤੌਰ ’ਤੇ ਜਾਤ ਪਾਤ ਵਿਚ ਵੰਡੇ ਹੋਏ ਹਨ ਅਤੇ ਮਨੁੱਖੀ ਵਿਕਾਸ ਲਈ ਕੇਵਲ ਵਿਦੇਸ਼ਾਂ ਵਲ ਤੱਕਦੇ ਅਤੇ ਪੂਰਨ ਰੂਪ ਵਿਚ ਨਸ਼ਿਆਂ ਵਿਚ ਗ਼ਲਤਾਨ ਨਜ਼ਰ ਆਉਂਦੇ ਹਨ । ਚੋਰੀ, ਡਕੈਤੀ, ਫਿਰੋਤੀਆਂ ਲਈ ਅਗਵਾ ਤੇ ਕਤਲਾਂ ਦੀ ਭਰਮਾਰ ਕਾਰਨ ਗੁਰੂਆਂ ਦੀ ਧਰਤੀ ਪੂਰੀ ਤਰਾਂ ਅਸੁਰੱਖਿਅਤ ਬਣੀ ਹੋਈ ਹੈ ।

ਕੌਮਾਂ ਦੇ ਆਗੂ ਹੀਰੋ ਹੁੰਦੇ ਸਨ । ਅੱਜ ਇਹ ਨਾਇਕ ਫਿਲਮੀ ਜਾਂ ਅਪਰਾਧੀ ਬਣੇ ਹੋਏ ਹਨ, ਇੰਨਾ ਦੇ ਪਿੱਛੇ ਤੁਰਿਆ ਇਸੇ ਤਰਾਂ ਦਾ ਸਰਕਾਰੀ ਤੰਤਰ ਨਜ਼ਰ ਆਉਂਦਾ ਹੈ । ਰਾਜਾ ਪੋਰਸ ਤੋਂ ਬਾਦ ਗੁਰੂ ਸਾਹਿਬਾਨ ਦੇ ਹੁਕਮ ਨਾਲ ਖ਼ਾਲਸਾ ਰਾਜ ਕਾਇਮ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ, ਬਾਬਾ ਦੀਪ ਸਿੰਘ ਸ਼ਹੀਦ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਬਘੇਲ ਸਿੰਘ ਤੇ ਫੇਰ ਮਹਾਰਾਜਾ ਰਣਜੀਤ ਸਿੰਘ, ਸਰਦਾਰ ਹਰੀ ਸਿੰਘ ਨਲਵਾ, ਜਥੇਦਾਰ ਅਕਾਲੀ ਫੂਲਾ ਸਿੰਘ, ਰਾਜਾ ਸ਼ੇਰ ਸਿੰਘ ਅਟਾਰੀ ਵਾਲਾ ਆਦਿ ਅਜਿਹੇ ਆਗੂਆਂ ਨੇ ਦੱਰਾ ਖ਼ੈਬਰ ਤੋਂ ਦਿੱਲੀ ਤੱਕ ਝੰਡੇ ਬੁਲੰਦ ਕੀਤੇ ਹੋਣ ਦੀ ਵਿਰਾਸਤ ਨੂੰ ਲੋਕ ਭੁੱਲ ਰਹੇ ਹਨ ।

ਅਣਖ ਜਾਂ ਗ਼ੈਰਤ ਦੀ ਜਨਮ-ਘੁੱਟੀ ਨਾਲ ਪੈਦਾ ਹੋਈ ਇਸ ਕੌਮ ਵਿੱਚ ਵੰਡ ਪਾਉਣ ਲਈ ਵਿਰੋਧੀਆਂ ਨੇ ਇੰਨਾ ਨੂੰ ਸੱਚ ਦੁਆਲੇ ਝੂਠ ਦੇ ਧੂੰਏਂ ਦਾ ਭੰਵਲ ਭੂਸਾ ਖੜ੍ਹਾ ਕਰ ਕੌਮ ਨੂੰ ਦੋਫਾੜ ਕਰ ਕੇ ਇੱਕ ਦੂਜੇ ਵਿਰੁੱਧ ਹੀ ਖੜੇ ਕਰ ਰੱਖਿਆ ਹੈ ।  ਮੁਗ਼ਲ, ਅਫਗਾਨੀ ਤੇ ਅੰਗਰੇਜ਼ ਨੇ ਵੀ ਇਸ ਤਰਾਂ ਹੀ ਕੌਮ ਨੂੰ ਵੰਡਿਆ ਤੇ ਬੰਦਈ ਖ਼ਾਲਸਾ - ਤੱਤ ਖ਼ਾਲਸਾ , ਘੱਲੂਘਾਰਿਆਂ ਸਮੇਂ ਇੱਕ ਮਿਸਲ ਦਾ ਅਬਦਾਲੀ ਹਮਾਇਤੀ ਹੋਣਾ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਲੀ ਫ਼ਤਿਹ ਤੋਂ ਰੋਕਣ ਲਈ ਅੰਗਰੇਜ਼ ਨੂੰ ਕਲਕੱਤੇ ਤੋਂ ਸੱਦਣਾ । ਕਿਵੇਂ ਅੰਗਰੇਜ਼ ਪ੍ਰਸਤ ਆਜ਼ਾਦ ਭਾਰਤ ਵਿੱਚ ਵੀ ਪਹਿਲੇ ਵਜ਼ੀਰ ਬਣ ਗਏ ।

ਗ਼ੈਰਤ ਤੇ ਅਣਖ ਜਗਾਉਣ ਲਈ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨਾ ਤੇ ਕੌਮ ਅੱਗੇ ਪੰਥ ’ਤੇ ਝੂਠੇ ਹਮਲੇ ਦਾ ਖੌਫ ਖੜ੍ਹਾ ਕਰ ਲੜਨ ਮਰਨ ਨੂੰ ਤਿਆਰ ਕਰਨ ਦਾ ਇਤਿਹਾਸ ਸਭ ਦੇ ਸਾਹਮਣੇ ਹੈ । ਅਸਲੀ ਸਿੱਖ ਨਾਇਕਾਂ ਦੇ ਚਰਿੱਤਰ ਤੇ ਜੀਵਨ ’ਤੇ ਦੋਸ਼ ਲਾ ਕੌਮ ਨੂੰ ਦਿਸ਼ਾਹੀਣ ਕਰ ਦਿੱਤਾ ਗਿਆ ਅਤੇ ਇਸ ਖ਼ਲਾਅ ਵਿਚ ਨਿੱਜੀ ਮੁਫ਼ਾਦ ਲਈ ਕੌਮ ਨੂੰ ਕੁਰਾਹੇ ਪਾ ਆਪਣਾ ਲਾਭ ਲੈਣ ਵਾਲੇ ਆਗੂ ਬਣਦੇ ਰਹੇ ਹਨ । ਇਨ੍ਹਾਂ  ਕਾਰਨਾਂ ਕਰਕੇ ਕੌਮ ਦਿਸ਼ਾਹੀਣ ਹੋਈ ਤੇ ਨਿਸ਼ਾਨੇ ਤੋਂ ਕੋਹਾਂ ਦੂਰ ਚਲੀ ਗਈ । 

 ਸੰਨ 1947 ਈ.  ਤਕ ਅੰਗਰੇਜ਼ ਰਾਜ ਦੇ ਚਹੇਤੇ ਬਣੇ ਅਸੂਲ ਰਹਿਤ ਰਾਜਕੁਮਾਰ,  ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਪਰਿਵਾਰ  ਵੀ, ਸਿਰ ਗੁੰਮ ਬਣ ਸਲਾਮੀਆਂ ਲੈਂਦੇ ਰਹੇ ਹਨ, ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਵਾਰਿਸ ਮਹਾਰਾਜਾ ਦਲੀਪ ਸਿੰਘ ਨੂੰ ਮੁੜ ਸਿੱਖ ਧਰਮ ਵੱਲ ਮੁੜਨ ਲਈ ਆਖਣ ਵਾਲੀ ਮਾਂ ਮਹਾਰਾਣੀ ਜਿੰਦ ਕੌਰ ਤੋ ਬਾਅਦ ਕੋਈ ਉਸ ਦੇ ਪੋਤਰੇ ਪੋਤਰੀਆਂ ਨੂੰ ਸਿੱਖ ਧਰਮ ਵੱਲ ਲੈ ਕੇ ਆਉਣ ਵਾਲਾ ਨਹੀਂ ਸੀ ।

ਇਸ ਦੌਰ ਵਿਚ ਗ਼ੈਰਤਮੰਦ ਤੇ ਬਹਾਦਰ ਸਿੱਖਾਂ ਨੂੰ ਦੁਨੀਆ ਭਰ ਵਿਚ ਕੇਵਲ ਲੜਨ ਮਰਨ ਲਈ ਅੰਗਰੇਜ਼ ਨੇ ਵਰਤਿਆ, ਜਾਂ ਫੇਰ ਮਜ਼ਦੂਰੀ ਕਰਾਉਣ ਲਈ ਕੀਨੀਆ, ਫਿਜ਼ੀ, ਹਾਂਗਕਾਂਗ ਆਦਿ ਦੇਸ਼ਾਂ ਵੱਲ ਤੌਰ ਦਿੱਤਾ । ਨਾ ਧਰਮ ਦਾ ਅਸੂਲ ਰਹਿਣ ਦਿੱਤਾ ਤੇ ਨਾ ਸਿੱਖੀ ਦਾ ਪ੍ਰਚਾਰ ਕਰਨ ਦਿੱਤਾ ।

ਗੁਰੂਘਰਾਂ ’ਤੇ ਵੀ ਪ੍ਰਬੰਧਕਾਂ ਰਾਹੀ ਕਬਜ਼ਾ ਕਰ ਲਿਆ । ਕਦੇ ਕਿਸੇ ਸੋਚਿਆ ਹੈ ਕਿ ਅੰਗਰੇਜ਼ ਰਾਜ ਸਮੇਂ ,ਪੰਜਾਬ ਵਿਚ ਹੀ ਕਿਉਂ, ਮੁੜ ਆਪਣੇ ਬਜ਼ੁਰਗਾਂ ਦੇ ਧਰਮ ਵੱਲ ਮੁੜਨ ਦੀ ਮੁਹਿੰਮ ਚਲਾਈ ਗਈ ਸੀ ?
ਸਵਾਮੀ ਵਿਵੇਕਾ ਨੰਦ ਤੇ ਪੰਡਤ ਮਦਨ ਮੋਹਨ ਮਾਲਵੀਆ ਤਾਂ ਗੁਰੂ ਗੋਬਿੰਦ ਸਿੰਘ ਦੇ ਅਸੂਲਾਂ ’ਤੇ ਚੱਲਣ ਲਈ ਹਰ ਹਿੰਦੂ ਪਰਿਵਾਰ ਨੂੰ ਇਕ ਪੁੱਤਰ ਸਿੱਖ ਬਣਾਉਣ ਲਈ ਆਖ ਰਹੇ ਸਨ । ਕੁਝ ਪੰਜਾਬੀ ਨੌਜਵਾਨ ਤਾਂ ਫਰਾਂਸ ਤੇ ਰੂਸ ਦੀ ਕ੍ਰਾਂਤੀ ਤੋਂ ਪ੍ਰਭਾਵਿਤ ਸਿੱਖ ਸਰੂਪ ਵਿਚ ਹੋ ਕੇ ਵੀ ਸਿੱਖ ਧਰਮ ਦੇ ਅਸੂਲਾਂ ਤੋਂ ਬਾਗ਼ੀ ਹੋ ਗਏ ਸਨ ਤੇ ਅਜੇਹੇ ਅੱਜ ਵੀ ਬਹੁਤ ਤੁਰੇ ਫਿਰਦੇ ਹਨ ।

1885 ਈ ਵਿਚ ਓ ਹਊਮ ਨੇ ਕਾਂਗਰਸ ਪਾਰਟੀ ਅੰਗਰੇਜ਼ ਰਾਜ ਨੂੰ ਇਖ਼ਲਾਕੀ ਮਾਨਤਾ ਦੇਣ ਲਈ ਬਣਾਈ ਸੀ ਤਾਂ ਜੋ ਲੋਕ ਆਪਣੀਆਂ ਸਮੱਸਿਆਵਾਂ ਅੰਗਰੇਜ਼ ਅਫ਼ਸਰਾਂ ਕੋਲ ਲੈ ਕੇ ਜਾਣ ਅਤੇ ਇਹ ਚਰਚਾ ਹੋਵੇ ਕਿ ਅੰਗਰੇਜ਼ ਚੰਗੇ ਇਨਸਾਨ ਤੇ ਨਿਆਂਕਾਰੀ ਪ੍ਰਬੰਧਕ ਹਨ ਤੇ ਲੰਬੇ ਸਮੇਂ ਤੱਕ ਕਾਂਗਰਸ ਪਾਰਟੀ ਇਸ ਦਿਸ਼ਾ ਵੱਲ ਕੰਮ ਕਰਦੀ ਰਹੀ । 1920 ਤੋਂ 1925 ਈ. ਤੱਕ ਗੁਰਦਵਾਰਾ ਪ੍ਰਬੰਧ ਵਿਚ ਸੁਧਾਰ ਲਈ ਲੜਦੇ ਨਵੇਂ ਬਣੇ ਸਿੱਖ ਯੋਧੇ ਕਾਂਗਰਸ ਦੀ ਝੋਲੀ ਪੈ ਗਏ ਤੇ ਕਦੇ ਕਾਂਗਰਸ ਨਾਲ ਅਤੇ ਕਦੇ ਦੂਰ ਹੁੰਦੇ 1958-59 ਈ. ਤੱਕ ਆ ਗਏ ।  

ਅੰਗਰੇਜ਼ ਪੱਖੀ ਅਮੀਰ ਤਾਂ ਆਜ਼ਾਦੀ ਤੋਂ ਤੁਰੰਤ ਬਾਅਦ ਹੀ ਕਾਂਗਰਸੀ ਬਣ ਗਏ ਸਨ । ਜਦੋਂ 1959 ਈ ਵਿਚ ਕਾਂਗਰਸ ਨੇ ਗੁਰਦਵਾਰਾ ਸਾਹਿਬ ’ਤੇ ਕਬਜ਼ਾ ਕਰਨ ਤੇ ਮਾਸਟਰ ਤਾਰਾ ਸਿੰਘ ਵਰਗੇ ਸਿਰੜੀ ਸਿੱਖ ਨੂੰ ਰਾਜਨੀਤੀ ਵਿਚੋਂ ਖ਼ਤਮ ਕਰਨ ਦੀ ਵਿਉਂਤਬੰਦੀ ਕੀਤੀ ਤਾਂ ਗੁਰਦਵਾਰਾ ਸਾਹਿਬਾਨ ਤੇ ਡੇਰੇਦਾਰ ਬਾਬਿਆਂ ਦਾ ਕਬਜ਼ਾ ਕਰਾਉਣਾ ਆਰੰਭ ਹੋਇਆ, ਜਿਸ ਨਾਲ ਅੱਜ ਗੁਰਦਵਾਰਾ ਦੁਬਾਰਾ 1920 ਦੀ ਮਹੰਤਾਂ ਤੇ ਸਰਬਰਾਹਾਂ ਵਾਲੀ ਸਥਿਤੀ ਵਿਚ ਪਹੁੰਚ ਚੁਕਾ ਹੈ ।

ਰਾਜਨੀਤਿਕ ਤੌਰ ’ਤੇ 1967 ਈ. ਵਿਚ ਅਕਾਲੀ ਦਲ ਪੰਜਾਬ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਵਿਰੋਧੀਆਂ ਦੇ ਨਾਲ ਜੁੜਿਆ ਤੇ ਸਰਕਾਰ ਬਣਾਈ , ਪਰ ਸਿੱਖ ਧਾਰਮਿਕ ਮਸਲੇ ਅਣਦੇਖੇ ਕਰਨ, ਗੁਰਦੁਆਰਾ ਪ੍ਰਬੰਧ ਵਿਚ ਭ੍ਰਿਸ਼ਟਾਚਾਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਿੱਖ ਨੌਜਵਾਨਾਂ ਨੂੰ ਮਰਵਾਉਣ ਤੇ ਕਤਲ ਕਰਨ ਵਾਲੇ ਅਫ਼ਸਰਾਂ ਦੇ ਨਾਲ ਖੜੇ ਹੋਣ ਕਾਰਨ ਹਾਸ਼ੀਏ ’ਤੇ ਜਾ ਚੁੱਕਾ ਹੈ ।

ਰਾਜਨੀਤੀ ਵਿਚ ਲੋਕਾਂ ਨੂੰ ਆਪਣੇ ਵੱਲ ਕਰਨ ਲਈ ਰਾਜਨੀਤਿਕ ਲਾਮਬੰਦੀ ਤੇ ਸਰਕਾਰ ਦਾ ਵਿਰੋਧ ਕਰਨਾ ਅਤੇ ਮੋਰਚੇ ਲਾਉਣੇ ਆਂ ਅੰਦੋਲਨ ਕਰਨੇ ਮਜਬੂਰੀ ਹੁੰਦੀ ਹੈ, ਜਿਸ ਕਾਰਨ ਹੀ ਪੰਜਾਬ ਵਿਚ ਹਮੇਸ਼ਾ ਸ਼ਾਂਤੀ ਪੂਰਵਕ ਮੋਰਚੇ ਲੱਗਦੇ ਰਹੇ ਹਨ । ਪਰ ਕਾਂਗਰਸ ਸਰਕਾਰ ਨੇ ਇਸ ਨੂੰ ਦਿਸ਼ਾ ਬਦਲ ਕੇ, ਹਿੰਸਾ ਵੱਲ ਤੋਰਨ ਦਾ ਕੰਮ ਕੀਤਾ, ਜਿਸ ਦੀ ਗਵਾਹੀ ਸਰਦਾਰ ਜੀ ਬੀ ਐਸ ਸਿਧੂ, ਸ਼੍ਰੀ ਐਮ . ਕੇ ਧਰ ਆਦਿ ਦੀਆਂ ਲਿਖਤਾਂ ਵੀ ਭਰ ਦੀਆਂ ਹਨ । 

ਬਲਦੀ ’ਤੇ ਤੇਲ ਪਾਕਿਸਤਾਨ ਨੇ ਆਪਣੀ ਖ਼ੁਫ਼ੀਆ ਏਜੰਸੀ ਰਾਹੀ ਪਾ ਦਿੱਤਾ, ਇਸ ਮੱਕੜ-ਜਾਲ ਵਿਚ ਫਸੇ ਸਿੱਖਾਂ ਨੂੰ ਨਿਕਲਣ ਦਾ ਰਸਤਾ ਚਾਹੀਦਾ ਹੈ ।  1970-71  ਈ ਵਿਚ ਬਣੀ ਅਕਾਲੀ ਸਰਕਾਰ ਨੇ ਚੁਲਾ ਟੈਕਸ, ਜ਼ਮੀਨ ਦਾ ਮਾਮਲਾ ਮੁਆਫ਼ ਕਰਨ  ਆਦਿ ਦੇ ਹੁਕਮਾਂ ਨਾਲ ਮੁਫ਼ਤ ਦੀਆਂ ਰਿਉੜੀਆਂ ਵੰਡਣ ਦੀ ਪਿਰਤ ਪਾਈ ਤੇ ਗ਼ੈਰਤ ਅਣਖ ਨਾਲ “ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹ ਪਛਾਣਹਿ ਸੇਇ॥”  ਵਾਲੇ ਹੱਥ ਵਿਚ ਠੂਠਾ ਫੜ ਲਾਇਨਾਂ ਵਿਚ ਖੜੇ ਨਜ਼ਰ ਆਉਣ ਲੱਗ ਪਏ । ਪਹਿਲਾਂ ਪੰਜਾਬ ਦਾ ਨਾ ਕੋਈ ਗ਼ਰੀਬ ਭੁੱਖਾ ਮਰਦਾ ਸੀ, ਨਾ ਕਿਸੇ ਦੀ ਧੀ ਵਿਆਹੁਣ ਤੋਂ ਰਹਿੰਦੀ, ਨਾ ਹੀ ਕੋਈ ਬਚਾ ਪੜਾਈ ਤੋਂ ਵਾਂਝਾ ਰਹਿੰਦਾ ਸੀ । 

ਇਹ ਰਿਉੜੀਆਂ ਵੰਡਣ ਦੇ ਕੰਮ ਨੇ ਪੰਜਾਬ ਨੂੰ ਆਰਥਿਕ ਤੌਰ ਤੇ ਕੰਗਾਲ ਬਣਾ ਲੋਕਾਂ ਨੂੰ ਖੁਦਕੁਸ਼ੀਆਂ ਦੇ ਰਾਹ ਪਾ ਦਿੱਤਾ । ਨੌਜਵਾਨ ਕੰਮ ਕਰਨਾ ਭੁੱਲ ਚੁੱਕਾ ਹੈ ਇਸੇ ਲਈ ਨਸ਼ੇ ਤੇ ਅਪਰਾਧ ਵੱਧ ਰਹੇ ਹਨ ।  ਹੱਥ ਨਾਲ ਮਿਹਨਤ ਕਰਨੀ ਛੱਡ ਚੁੱਕੇ, ਨਸ਼ਿਆਂ, ਬੇਰੁਜ਼ਗਾਰੀ, ਬੇਇਨਸਾਫ਼ੀ ਤੇ ਵੱਧ ਰਹੇ ਜ਼ੁਲਮਾਂ ਵਿਚ ਫਸੇ, ਪੰਜਾਬੀ ਨੌਜਵਾਨਾਂ ਨੂੰ ਹਾਲਤਾਂ ਨੇ ,ਆਪਣਾ ਘਰ ਛੱਡਣ ਲਈ ਮਜਬੂਰ ਕਰ ਦਿੱਤਾ । ਜਾਇਜ਼ ਤੇ ਨਜਾਇਜ਼ ਤਰੀਕਾ ਨਾਲ ਬਾਹਰ ਭੱਜਦਾ ਉਹ  ਵੀਜ਼ਾ ਲਈ ਦੁਕਾਨਾਂ ਖੋਲੀ ਬੈਠੇ ਜਾਂ ਪੈਸੇ ਲੈ ਕੇ ਰਾਜਨੀਤਿਕ ਸ਼ਰਨ ਵਿਚ ਮਦਦ ਕਰਨ ਵਾਲਿਆਂ ਦੁਕਾਨਦਾਰਾਂ ਦੇ ਹੱਥ ਚੜ੍ਹਿਆ ਭਾਰਤ ਵਿਰੋਧੀ ਵਿਦੇਸ਼ੀ ਏਜੰਸੀਆਂ ਦੀ ਝੋਲੀ ਜਾ ਡਿਗਦਾ ਹੈ । 

ਜਿਸ ਕਾਰਨ ਰਾਜਸੀ ਸ਼ਰਨ ਪ੍ਰਾਪਤੀ ਲਈ ਲੱਗਿਆ ਖਾਲਿਸਤਾਨੀ ਨਾਅਰੇ ਮਾਰਦਾ ਨਜ਼ਰ ਆਉਂਦਾ ਹੈ । ਇਹ ਹੀ ਰੁਝਾਨ ਪੰਜਾਬ ਤੇ ਸਿੱਖ ਕੌਮ ਲਈ ਅਤਿ ਖ਼ਤਰਨਾਕ ਹੈ ।
ਵੱਡੀ ਗਿਣਤੀ ਵਿਚ ਸਿੱਖ ਪੰਜਾਬ ਸਮੇਤ ਦੇਸ਼ ਦੇ ਹਰ ਸੂਬੇ ਵਿਚ ਵੱਸਦਾ ਹੈ । ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ । ਇੰਨਾ ਵਿਦੇਸ਼ੀ ਵੱਸਦੇ ਪੰਜਾਬੀਆਂ ਵਿਚੋਂ ਵੀ ਭਾਰਤ ਵਿਰੋਧੀ ਵਿਦੇਸ਼ੀ ਏਜੰਟਾਂ ਦੀ ਗਿਣਤੀ ਤਾਂ  ਮੁੱਠੀ ਭਰਨ ਦੇ ਬਰਾਬਰ ਵੀ ਨਹੀਂ, ਪਰ ਸਮੱਸਿਆ ਬਣ ਜਾਂਦੀ ਹੈ ਜਦੋਂ ਭਲੇ ਲੋਕ ਡਰਦੇ ਚੁੱਪ ਹੋ ਜਾਂਦੇ ਹਨ  ਤੇ ਇਨ੍ਹਾਂ ਵਿਰੁੱਧ ਲਾਮਬੰਦ ਨਹੀਂ ਹੁੰਦੇ ਜਾਂ ਕੁਝ ਡਰਦੇ ਭਾਰਤੀ ਮੂਲ ਦੇ ਲੋਕ ਇਨ੍ਹਾਂ ਏਜੰਟਾਂ ਨਾਲ ਖੜੇ ਹੋ ਜਾਂਦੇ ਹਨ ।

ਕੀ ਕੋਈ ਅਜਿਹਾ ਦੇਸ਼ ਦਸ ਸਕਦਾ ਹੈ ਜਿੱਥੇ ਨਸਲ ਤੇ ਧਰਮ ਕਾਰਨ ਭੇਦ ਭਾਵ ਨਾ ਹੋਵੇ ਪਰ ਕੇਵਲ ਭਾਰਤ ਵਿਚ ਹੋਈ , ਇਕ ਕਲੀ ਘਟਨਾ ਨੂੰ ਹੀ ਦੁਨੀਆ ਭਰ ਵਿਚ ਕਿਉਂ ਭੰਡੀਆਂ ਜਾਂਦਾ ਹੈ ? ਵਿਦੇਸ਼ ਵਿਚ ਬੈਠਾ ਪ੍ਰਵਾਸੀ ਕਿਉਂ ਸੱਚ ਜਾਣਨ ਜਾ ਪੀੜਤ ਨਾਲ ਖੜੇ ਹੋਣ ਦੀ ਥਾਂ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਗੀਤ ਗਾਉਣ ਲੱਗ ਜਾਂਦਾ ਹੈ ? ਇਹ ਵੀ  ਕੁਝ ਹੱਦ ਤਕ ਸੱਚ ਹੋ ਸਕਦਾ ਹੈ ਕਿ ਵਿਦੇਸ਼ਾਂ ਵਿਚ ਵੱਸਦੇ ਚੰਗੇ ਲੋਕਾਂ ਦੀ ਸਹਾਇਤਾ ਲਈ ਸਫ਼ਾਰਤ ਖ਼ਾਨਿਆਂ ਅੰਦਰ ਮਜ਼ਬੂਤ ਭਾਰਤੀ ਸਰਕਾਰੀ ਤੰਤਰ ਦੀ ਲੋੜ ਹੈ ।  

ਇਸ ਕੌਮ ਦੀ ਅਣਖ ਗ਼ੈਰਤ ਨੂੰ ਲਲਕਾਰ ਦਾ ਝੂਠਾ ਬਹਾਨਾ ਘੜ ਕੌਮ ਨੂੰ ਬੇਲੋੜੀ ਲੜਾਈ ਵੱਲ ਪ੍ਰੇਰਿਤ ਕਰ ਜਾਨ ਮਾਲ ਦਾ ਨੁਕਸਾਨ ਕਰਵਾ ਰਾਜਸੀ ਲਾਹਾ ਲੈਣ ਵਾਲਿਆਂ ਬਾਰੇ ਕੌਮ ਨੂੰ ਸੁਚੇਤ ਕੌਣ ਕਰੇ ? ਖ਼ਾਸ ਕਰ ਜਦੋਂ ਪੰਜਾਬ ਦੇ ਪਿਛਲੇ 50-52 ਸਾਲ ਵਿਚ ਬਣੇ ਬਹੁਤੇ ਮੁੱਖ ਮੰਤਰੀਆਂ ਜਾਂ ਮੰਤਰੀਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਹੋਣ ? ਇਸੇ ਕਾਰਨ  ਰਾਜਸੀ ਤਾਕਤ ਮਿਲਣ ਤੇ ਇਹ ਆਪਣੀ ਜਾਨ ਬਚਾਉਣ ਲਈ ਵਿਰੋਧੀ ’ਤੇ ਦੋਸ਼ ਲਾ ਬਦਨਾਮ ਕਰ ਰਾਜਸੀ ਪਿੜ ਖ਼ਾਲੀ ਕਰਾਉਣ ਲਈ ਪੁਲਿਸ ਤੇ ਸਰਕਾਰੀ ਤੰਤਰ ਦੇ ਇਨਸਾਫ਼ ਕਰਨ ਲਈ ਗਾਈਡ ਬਣਨ ਦੀ ਥਾਂ ਅਧਿਕਾਰੀਆਂ ਦੇ ਤੋਤੇ ਬਣ ਜਾਂਦੇ ਰਹੇ ਹਨ  ਜਾਂ ਆਪੇ ਮੁੱਦਈ , ਤਫ਼ਤੀਸ਼ੀ, ਗਵਾਹ ਤੇ ਜੱਜ ਬਣ ਪੇਸ਼ ਹੁੰਦੇ ਹਨ  । 

ਅੱਜ ਪੰਜਾਬ ਨੂੰ ਇਮਾਨਦਾਰ , ਇਨਸਾਫ਼ ਪਸੰਦ , ਗੁਰਮੁਖ, ਸੁਰੱਖਿਆ ਤੇ ਵਿਕਾਸ ਦਾ ਹੀਰੋ  ਬਣ ਲੋਕਾਂ ਦੀ ਸੇਵਾ ਕਰਨ ਵਾਲੇ ਕਰਨੀ ਤੇ ਕਥਨੀ ਵਾਲੇ ਗੁਰਮੁਖ ਆਗੂਆਂ ਦੀ ਲੋੜ ਮਹਿਸੂਸ ਹੁੰਦੀ ਹੈ । ਪੰਜਾਬ ਨੂੰ ਇਸ ਭੰਬਲ ਭੁੱਸੇ ਵਿਚੋਂ ਕੋਣ ਕੱਢੇ ? ਇਸ ਲਈ ਉੱਦਮ ਕਰਨ ਦੀ ਜ਼ਰੂਰਤ ਹੈ । ਦੂਜੇ ਪਾਸੇ ਮੁੱਠੀ ਭਰ ਲੋਕ ਜੋ ਭਾਰਤ ਦੇ ਨਾ ਸ਼ਹਿਰੀ ਹਨ ਨਾ ਵੋਟਰ, ਉਹ ਕਦੇ ਵਿਦੇਸ਼ੀ ਸ਼ਹਿ ਤੇ ਜਨਮਤ ਕਰਾਉਣ ਦੀ ਗਲ ਕਰਦੇ ਹਨ , ਕਦੇ ਭਾਰਤੀ ਸਿਫ਼ਾਰਸ਼ ਖ਼ਾਨਿਆਂ ’ਤੇ ਹਮਲਾ ਕਰਨ ਦੀ ।

 ਜੇਕਰ ਕੈਨੇਡਾ , ਅਮਰੀਕਾ , ਇੰਗਲੈਂਡ ਤੇ ਅਸਟ੍ਰੇਲੀਆ ਆਦਿ ਦੇਸ਼ਾਂ ਦੀ ਧਰਤੀ ’ਤੇ ਖ਼ਾਲਿਸਤਾਨ ਬਣਾਉਣਾ ਹੈ ਅਤੇ ਉੱਥੋਂ ਦੇ ਲੋਕਾਂ ਦੀ ਸੇਵਾ ਕਰੋ ਜੇਕਰ ਖ਼ਾਲਸਾ ਦੀ ਰਾਜਧਾਨੀ ਲਾਹੌਰ ਫ਼ਤਿਹ ਕਰਨੀ ਹੈ ਤਾਂ ਉੱਥੋਂ ਦੇ ਲੋਕਾਂ ਨਾਲ ਗੱਲ ਕਰੋ ,ਜੋ 1947 ਈ ਵਿਚ ਦੇਸ਼ ਦੀ ਵੰਡ ਸਮੇਂ ਜ਼ਮੀਨ ਨਾਲ ਜੁੜੇ ਰਹਿਣ ਲਈ ਆਪਣਾ ਧਰਮ ਛੱਡ ਗਏ ਹਨ । ਸ਼ਾਇਦ ਉਹ ਮੁੜ ਸਿੰਘ ਬਣ ਜਾਣ । ਪਰ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਕਿ ਪੰਜਾਬ ਦੇ ਵੱਸਦੇ ਲੋਕਾਂ ਦੇ ਨਾਂ ਤੇ ਵਿਦੇਸ਼ੀ ਏਜੰਟ ਬਣ ਭਾਰਤ ਦਾ ਨੁਕਸਾਨ ਕਰੋ ।

 ਜੇਕਰ ਹਿੰਮਤ ਹੈ ਅਤੇ ਵਿਦੇਸ਼ੀ ਨਾਗਰਿਕਤਾ ਛੱਡ ਭਾਰਤ ਆ ਕੇ ਪੰਜਾਬ ਪੰਜਾਬੀ ਦੀ ਸੇਵਾ ਕਰੋ ਲੋਕ ਜੇਕਰ ਤੁਹਾਡੀ ਸੇਵਾ ਪ੍ਰਵਾਨ ਕਰਨਗੇ ਤਾਂ ਤੁਹਾਨੂੰ ਚੁਣ ਕੇ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਭੇਜ ਦੇਣਗੇ, ਜਿੱਥੇ ਖੜੇ ਹੇ ਕੇ ਪੰਜਾਬ ਦੇ ਵਿਕਾਸ ਦੀ ਗੱਲ ਕਰੋ ।  ਗੁਰੂ ਸਾਹਿਬਾਨ ਨੇ ’’ਭੈ ਕਾਹੂ ਕੋ ਦੇਤਿ ਨਹਿ  ਨਹਿ ਭੈ ਮਾਨਤ ਆਨ’’ ਦਾ ਹੁਕਮ ਦਿੱਤਾ ਹੈ, ਪਰ ਕੌਮ ਨੂੰ ਅਣਖ ਦੇ ਨਾਂ ਤੇ ਗੁਮਰਾਹ ਕਰਨ ਵਾਲਿਆਂ ਨੇ ਤਾਂ ਸੰਤ ਸਿਪਾਹੀ ਦਾ ਤਖ਼ੱਲਸ ਹੀ ਉਗਰਵਾਦੀ ਬਣਾ ਦੇਸ਼ ਵਿਦੇਸ਼ ਵਿਚ ਬਦਨਾਮ ਕਰ ਦਿੱਤਾ ਹੈ ।

ਪੰਜਾਬ ਭੈ ਰਹਿਤ  ਤੇ ਵਿਚਾਰ ਪ੍ਰਧਾਨ , ਦੂਰ ਅੰਦੇਸ਼ ਤੇ ਜਾਗ੍ਰਿਤ ਸਮਾਜ ਦੀ ਮਿਸਾਲ ਕਿਵੇਂ ਬਣੇ  ? ਇਸ ਲਈ ਪੰਜਾਬੀਆਂ ਨੂੰ ਵਿਰੋਧੀਆਂ ਵੱਲੋਂ ਪੈਦਾ ਕੀਤੇ ਜਾ ਰਹੇ ਅਣਖ ਗ਼ੈਰਤ ਅਤੇ ਹੋ ਰਹੇ ਝੂਠੇ ਡਰ ਦਾ ਭਰਮ ਦੀ ਉਲਝਣਾ ਵਿੱਚੋਂ ਨਿਕਲ, ਸੱਚ ਤੇ ਕੇਵਲ ਸੱਚ ਦਾ ਸਾਥ ਦੇਣਾ ਚਾਹੀਦਾ ਹੈ । ਗੱਲਬਾਤ ਰਾਹੀਂ ਤਰਕ ਨਾਲ ਦੁਵੇਸ਼ ਛੱਡ ਵਿਕਾਸ ਦਾ ਮਾਰਗ ਫੜਨਾ ਚਾਹੀਦਾ ਹੈ ।  ਇਸ ਧਰਤੀ ’ਤੇ ਧਰਮ ਜਾਂ ਸਿੱਖ ਕੌਮ ਨੂੰ ਕੋਈ ਖ਼ਤਰਾ ਨਹੀਂ ਹੈ । ਗੁਰਮਤ ਪ੍ਰੇਮ, ਬਹਾਦਰੀ ਤੇ ਚੜ੍ਹਦੀਕਲਾ ਦੀ ਗੱਲ ਕਰਦੀ ਹੈ ਪੰਜਾਬੀਆਂ ਨੂੰ ਇਹ ਹੀ ਮਾਰਗ ਧਾਰਨ ਕਰਨਾ ਚਾਹੀਦਾ ਹੈ ।
 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Advertisement
ABP Premium

ਵੀਡੀਓਜ਼

Amritpal Advocate | ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਵੱਡਾ ਖ਼ੁਲਾਸਾ - 'ਚੋਣਾਂ ਲੜ੍ਹਨ ਬਾਰੇ ਅਜੇ ਕੋਈ ਫ਼ੈਸਲਾ ਨਹੀਂ'Ravneet Bittu On CM Mann | 'ਮੁੱਖ ਮੰਤਰੀ,ਓਹਦੀ Wife ,ਭੈਣ ਤੇ ਪਰਿਵਾਰ ਨੂੰ ਵੋਟਾਂ ਲਈ ਗਲੀ ਗਲੀ ਫ਼ਿਰਨਾ ਪੈ ਰਿਹਾ'Ravneet bittu on Amritpal | 'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂਤਬਾਹ ਹੋਣ ਦੀ ਕਗਾਰ 'ਤੇ ਚੰਡੀਗੜ੍ਹ ਦੀ ਮਸ਼ਹੂਰ ਮਾਰਕਿਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Kidney Health : ਘੱਟ ਨਮਕ ਖਾਣ ਨਾਲ ਗੁਰਦੇ ਦੀਆਂ ਕੋਸ਼ਿਕਾਵਾਂ ਸਿਹਤਮੰਦ ਰਹਿੰਦੀਆਂ ਹਨ, ਜਾਣੋ ਕਿਵੇਂ
Kidney Health : ਘੱਟ ਨਮਕ ਖਾਣ ਨਾਲ ਗੁਰਦੇ ਦੀਆਂ ਕੋਸ਼ਿਕਾਵਾਂ ਸਿਹਤਮੰਦ ਰਹਿੰਦੀਆਂ ਹਨ, ਜਾਣੋ ਕਿਵੇਂ
Cricketer Retirement: ਜ਼ਿੰਬਾਬਵੇ ਦੌਰੇ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, 6 ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ  
ਜ਼ਿੰਬਾਬਵੇ ਦੌਰੇ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, 6 ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ  
Food Recipe: ਫੱਟੇ ਹੋਏ ਦੁੱਧ ਨੂੰ ਸੁੱਟਣ ਦੀ ਬਜਾਏ ਇੰਝ ਕਰੋ ਇਸਤੇਮਾਲ, ਘਰ ‘ਚ ਬਣ ਜਾਵੇਗੀ ਸੁਆਦਿਸ਼ਟ ਡਿਸ਼
Food Recipe: ਫੱਟੇ ਹੋਏ ਦੁੱਧ ਨੂੰ ਸੁੱਟਣ ਦੀ ਬਜਾਏ ਇੰਝ ਕਰੋ ਇਸਤੇਮਾਲ, ਘਰ ‘ਚ ਬਣ ਜਾਵੇਗੀ ਸੁਆਦਿਸ਼ਟ ਡਿਸ਼
Fashion Tips : ਗਰਮੀਆਂ 'ਚ ਤੁਹਾਨੂੰ ਨਹੀਂ ਆਵੇਗੀ ਬਦਬੂ, ਜਾਣੋ ਪਰਫਿਊਮ ਲਗਾਉਣ ਦਾ ਸਹੀ ਤਰੀਕਾ
Fashion Tips : ਗਰਮੀਆਂ 'ਚ ਤੁਹਾਨੂੰ ਨਹੀਂ ਆਵੇਗੀ ਬਦਬੂ, ਜਾਣੋ ਪਰਫਿਊਮ ਲਗਾਉਣ ਦਾ ਸਹੀ ਤਰੀਕਾ
Embed widget