ਪੜਚੋਲ ਕਰੋ

ਕੇਂਦਰ ਵੱਲੋਂ ਪੇਂਡੂ ਵਿਕਾਸ ਫੰਡ (RDF) 'ਤੇ ਲਾਈ ਰੋਕ ਤੋਂ ਬਾਅਦ ਭਗਵੰਤ ਮਾਨ ਦਾ ਨਵੇਂ ਬਣੇ ਭਾਜਪਾਈਆਂ ਨੂੰ ਸਵਾਲ !

Punjab News : ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪੇਂਡੂ ਵਿਕਾਸ ਫੰਡ ਨੂੰ ਰੋਕਣ ਅਤੇ ਮਾਰਕੀਟ ਫ਼ੀਸ ਵਿੱਚ ਕਟੌਤੀ ਕਰਨ ਨੂੰ ਲੈ ਕੇ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬੇ ਦੀ 'ਆਪ ਸਰਕਾਰ ਅਤੇ ਭਾਜਪਾ ਆਹਮੋ-ਸਾਹਮਣੇ ਆ ਗਏ ਹਨ। ਅੱਜ ਕੇਂਦਰ ਦੇ ਇਸ ਤੁਗ਼ਲਕੀ

Punjab News : ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪੇਂਡੂ ਵਿਕਾਸ ਫੰਡ ਨੂੰ ਰੋਕਣ ਅਤੇ ਮਾਰਕੀਟ ਫ਼ੀਸ ਵਿੱਚ ਕਟੌਤੀ ਕਰਨ ਨੂੰ ਲੈ ਕੇ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬੇ ਦੀ 'ਆਪ ਸਰਕਾਰ ਅਤੇ ਭਾਜਪਾ ਆਹਮੋ-ਸਾਹਮਣੇ ਆ ਗਏ ਹਨ। ਅੱਜ ਕੇਂਦਰ ਦੇ ਇਸ ਤੁਗ਼ਲਕੀ ਫ਼ੁਰਮਾਨ ਉੱਪਰ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਮੁੱਖ-ਮੰਤਰੀ ਭਗਵੰਤ ਮਾਨ ਨੇ ਜਿੱਥੇ ਇਸਦਾ ਵਿਰੋਧ ਕੀਤਾ, ਉੱਥੇ ਉਨ੍ਹਾਂ ਪੰਜਾਬ ਦੇ ਭਾਜਪਾ ਆਗੂਆਂ ਨੂੰ ਵੀ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ।

ਅੱਜ ਕੀਤੇ ਆਪਣੇ ਟਵੀਟ ਵਿੱਚ ਭਗਵੰਤ ਮਾਨ ਨੇ ਕਿਹਾ ਕਿ, " ਭਾਜਪਾ ਦਾ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਚਿਹਰਾ ਨੰਗਾ ..ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਹਾੜੀ ਸੀਜਨ 'ਚ ਮਾਰਕੀਟ ਫ਼ੀਸ 3% ਤੋਂ ਘਟਾ ਕੇ 2% ਕਰ ਦਿੱਤੀ ਅਤੇ RDF 3% ਤੋਂ 0% ਕੀਤਾ …ਪੰਜਾਬ ਦਾ ਨੁਕਸਾਨ 250 ਕਰੋੜ ਮਾਰਕੀਟ ਫ਼ੀਸ ਤੇ 750 ਕਰੋੜ RDF ਕੁੱਲ 1000 ਕਰੋੜ। ਕੈਪਟਨ,ਜਾਖੜ, ਮਨਪੀੑਤ ਬਾਦਲ,ਬੈਂਸ ਭਰਾ, ਰਾਣਾ ਸੋਢੀ,ਕਾਂਗੜ, ਫ਼ਤਿਹਜੰਗ ਬਾਜਵਾ,ਇੰਦਰ ਅਟਵਾਲ ਜੋ ਨਵੇਂ ਨਵੇਂ ਭਾਜਪਾਈ ਬਣੇ ਨੇ ਇੰਨਾਂ 'ਚ ਹਿੰਮਤ ਹੈ ਕਿ ਇਸ ਨੁਕਸਾਨ ਦਾ ਮੁੱਦਾ ਮੋਦੀ ਜੀ ਕੋਲ ਚੁੱਕਣਗੇ ???"

ਜ਼ਿਕਰਯੋਗ ਹੈ ਕਿ ਪੰਜਾਬ ਦੀ 'ਆਪ ਸਰਕਾਰ ਦੇ ਆਗੂ ਲਗਾਤਾਰ ਕੇਂਦਰ ਨੂੰ ਇਹ ਫ਼ੰਡ ਜਾਰੀ ਕਰਨ ਲਈ ਕਹਿ ਰਹੇ ਸਨ। ਕਿਉਂਕਿ ਇਸ ਪੈਸੇ ਦੀ ਵਰਤੋਂ ਨਾਲ ਪੰਜਾਬ ਦੇ ਪੇਂਡੂ ਖੇਤਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਉਪਰਾਲੇ ਕੀਤੇ ਜਾਂਦੇ ਹਨ। ਪਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਦੇ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ, ਉੱਪਰੋਂ ਢੀਠਤਾ ਦੀ ਹੱਦ ਕਰਦਿਆਂ ਪੇਂਡੂ ਵਿਕਾਸ ਫ਼ੰਡ ਦੇ ਨਾਲ-ਨਾਲ ਇਸ ਵਾਰ ਦੇ ਹਾੜ੍ਹੀ ਸੀਜ਼ਨ ਦੀ ਬਣਦੀ ਮਾਰਕੀਟ ਫ਼ੀਸ ਵਿੱਚ ਵੀ ਕਟੌਤੀ ਕਰਕੇ ਸੂਬੇ ਦੇ ਬਣਦੇ ਹੋਰ 250 ਕਰੋੜ੍ਹ ਨੂੰ ਵੀ ਨੱਪ ਲਿਆ।

ਮੁੱਖ-ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਦੀ ਨਾਮੋਸ਼ੀ ਤੋਂ ਬਾਅਦ ਲਗਾਤਾਰ ਸੂਬੇ ਅਤੇ ਇਸਦੇ ਕਿਸਾਨਾਂ ਨੂੰ ਸਬਕ ਸਿਖਾਉਣ ਵਾਲੀ ਬਦਨੀਅਤ ਨਾਲ ਪੰਜਾਬ ਦੇ ਵਿਰੁੱਧ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਕੇਂਦਰ ਨੇ ਸੂਬੇ ਦੇ ਬਣਦੇ ਹੱਕ ਜਾਣੀ ਕਿ 'ਇੱਕ ਹਜ਼ਾਰ ਕਰੋੜ' ਰੁਪਏ ਨੂੰ ਦੇਣ ਤੋਂ ਸ਼ਰੇਆਮ ਇਨਕਾਰ ਕਰਕੇ ਇਹ ਦੁਬਾਰਾ ਸਾਬਿਤ ਕਰ ਦਿੱਤਾ ਹੈ ਕਿ ਉਸਦੇ ਮਨ ਵਿੱਚ ਪੰਜਾਬ ਅਤੇ ਕਿਸਾਨਾਂ ਲਈ ਕਿੰਨੀ ਕੁੜੱਤਣ ਭਰੀ ਹੈ।

ਮਾਨ ਨੇ ਕਿਹਾ ਕਿ ਮੋਦੀ ਸਰਕਾਰ ਭੁੱਲ ਗਈ ਹੈ ਕਿ ਇਹ ਪੰਜਾਬ ਹੀ ਹੈ, ਜਿਸਨੇ ਸਦਾ ਭੁੱਖੇ ਦੇਸ਼ ਦਾ ਢਿੱਡ ਭਰਿਆ ਅਤੇ ਅਨਾਜ ਦੇ ਭੰਡਾਰ ਨੱਕੋ-ਨੱਕ ਭਰਕੇ ਰੋਟੀ ਖੁਣੋਂ ਵਿਲਕਦੇ ਦੇਸ਼ ਨੂੰ ਬੇਫ਼ਿਕਰ ਕੀਤਾ ਪਰ ਬਦਲੇ ਵਿੱਚ ਸਾਨੂੰ ਕੇਂਦਰ ਨੇ ਸਦਾ ਧੋਖਾ ਹੀ ਦਿੱਤਾ। ਉਨ੍ਹਾਂ ਪੰਜਾਬ ਭਾਜਪਾ ਦੇ ਆਗੂਆਂ ਨੂੰ ਵੀ ਨਸੀਹਤ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਭਾਜਪਾ ਆਗੂਆਂ ਨੂੰ ਮੋਦੀ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਈਏ ਦਾ ਵਿਰੋਧ ਕਰਦਿਆਂ ਪੰਜਾਬ ਦੇ ਹੱਕ ਦੀ ਆਵਾਜ਼ ਬੁਲੰਦ ਕਰਨ ਦੀ ਹਿੰਮਤ ਵਿਖਾਉਣੀ ਚਾਹੀਦੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Gold Price: ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨੇ ਦਾ ਭਾਅ! ਹੁਣ 85,000 ਰੁਪਏ ਤੋਲਾ ਨੂੰ ਕਰੇਗਾ ਟੱਚ

ਪੁਲਿਸ ਨੇ ਰੋਕਿਆ ਬੁਲੇਟ ਤਾਂ ਅੱਗੋ ਧੋਂਸ ਦਿਖਾਉਣ ਲੱਗਿਆ ਆਪ ਵਿਧਾਇਕ ਦਾ ਪੁੱਤ, ਕਿਹਾ- MLA ਨੇ ਮੇਰੇ ਪਾਪਾ....., ਪੁਲਿਸ ਨੇ ਕੱਟਿਆ 20 ਹਜ਼ਾਰ ਦਾ ਚਲਾਨ,  ਦੇਖੋ ਵੀਡੀਓ

ਪੰਜਾਬ ਸਰਕਾਰ ਨੇ ਭਰਤੀ ਕੀਤੇ 'ਸਰਕਾਰੀ ਜਾਦੂਗਰ' ! ਜਾਅਲੀ ਪਿੰਡ ਬਣਾ ਕੇ ਡਕਾਰੀ 43 ਲੱਖ ਦੀ ਗ੍ਰਾਂਟ, ਜਾਣੋ ਕਿਵੇਂ ਖੁੱਲ੍ਹੀ 'ਸ਼ਾਨਦਾਰ ਵਿਕਾਸ' ਦੀ ਪੋਲ ?

CM Bhagwant Mann Security: ਸੀਐਮ ਮਾਨ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ! ਪੂਰੇ ਪੰਜਾਬ 'ਚ ਹਾਈ ਅਲਰਟ, ਸਾਰੀ ਫੋਰਸ ਮੈਦਾਨ 'ਚ ਡਟੀ

ABP Premium

ਵੀਡੀਓਜ਼

Khalistan| Gurpatwant Singh Pannu ਨੂੰ DGP Gorav Yadav ਦਾ ਕਰਾਰਾ ਜਵਾਬ | abp sanjhaਕੀ ਅੰਮ੍ਰਿਤਪਾਲ ਸਿੰਘ ਜਾ ਸਕੇਗਾ ਲੋਕ ਸਭਾ?Breaking News: America ਤੋਂ ਡਿਪੋਰਟ ਹੋਣਗੇ 18 ਹਜ਼ਾਰ ਭਾਰਤੀ, ਮੋਦੀ ਸਰਕਾਰ ਨੇ ਵੀ ਦੇ ਦਿੱਤੀ ਸਹਿਮਤੀ|abp sanjhaਦਿੱਲੀ ਚੋਣਾਂ 'ਚ CM Bhagwant Mann ਦੀ ਪਤਨੀ Dr Gurpreet Kaur Mann ਸਟਾਰ ਪ੍ਰਚਾਰਕਾਂ ਤੋਂ ਵੀ ਅੱਗੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gold Price: ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨੇ ਦਾ ਭਾਅ! ਹੁਣ 85,000 ਰੁਪਏ ਤੋਲਾ ਨੂੰ ਕਰੇਗਾ ਟੱਚ
Gold Price: ਰਿਕਾਰਡ ਪੱਧਰ 'ਤੇ ਪਹੁੰਚਿਆ ਸੋਨੇ ਦਾ ਭਾਅ! ਹੁਣ 85,000 ਰੁਪਏ ਤੋਲਾ ਨੂੰ ਕਰੇਗਾ ਟੱਚ
ਪੁਲਿਸ ਨੇ ਰੋਕਿਆ ਬੁਲੇਟ ਤਾਂ ਅੱਗੋ ਧੋਂਸ ਦਿਖਾਉਣ ਲੱਗਿਆ ਆਪ ਵਿਧਾਇਕ ਦਾ ਪੁੱਤ, ਕਿਹਾ- MLA ਨੇ ਮੇਰੇ ਪਾਪਾ....., ਪੁਲਿਸ ਨੇ ਕੱਟਿਆ 20 ਹਜ਼ਾਰ ਦਾ ਚਲਾਨ,  ਦੇਖੋ ਵੀਡੀਓ
ਪੁਲਿਸ ਨੇ ਰੋਕਿਆ ਬੁਲੇਟ ਤਾਂ ਅੱਗੋ ਧੋਂਸ ਦਿਖਾਉਣ ਲੱਗਿਆ ਆਪ ਵਿਧਾਇਕ ਦਾ ਪੁੱਤ, ਕਿਹਾ- MLA ਨੇ ਮੇਰੇ ਪਾਪਾ....., ਪੁਲਿਸ ਨੇ ਕੱਟਿਆ 20 ਹਜ਼ਾਰ ਦਾ ਚਲਾਨ, ਦੇਖੋ ਵੀਡੀਓ
ਪੰਜਾਬ ਸਰਕਾਰ ਨੇ ਭਰਤੀ ਕੀਤੇ 'ਸਰਕਾਰੀ ਜਾਦੂਗਰ' ! ਜਾਅਲੀ ਪਿੰਡ ਬਣਾ ਕੇ ਡਕਾਰੀ 43 ਲੱਖ ਦੀ ਗ੍ਰਾਂਟ, ਜਾਣੋ ਕਿਵੇਂ ਖੁੱਲ੍ਹੀ 'ਸ਼ਾਨਦਾਰ ਵਿਕਾਸ' ਦੀ ਪੋਲ ?
ਪੰਜਾਬ ਸਰਕਾਰ ਨੇ ਭਰਤੀ ਕੀਤੇ 'ਸਰਕਾਰੀ ਜਾਦੂਗਰ' ! ਜਾਅਲੀ ਪਿੰਡ ਬਣਾ ਕੇ ਡਕਾਰੀ 43 ਲੱਖ ਦੀ ਗ੍ਰਾਂਟ, ਜਾਣੋ ਕਿਵੇਂ ਖੁੱਲ੍ਹੀ 'ਸ਼ਾਨਦਾਰ ਵਿਕਾਸ' ਦੀ ਪੋਲ ?
CM Bhagwant Mann Security: ਸੀਐਮ ਮਾਨ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ! ਪੂਰੇ ਪੰਜਾਬ 'ਚ ਹਾਈ ਅਲਰਟ, ਸਾਰੀ ਫੋਰਸ ਮੈਦਾਨ 'ਚ ਡਟੀ
CM Bhagwant Mann Security: ਸੀਐਮ ਮਾਨ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ! ਪੂਰੇ ਪੰਜਾਬ 'ਚ ਹਾਈ ਅਲਰਟ, ਸਾਰੀ ਫੋਰਸ ਮੈਦਾਨ 'ਚ ਡਟੀ
Punjab News: ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੱਗ ਸਕਦਾ ਝਟਕਾ ! ਐਕਸ਼ਨ ਮੋਡ 'ਚ ਸਿੰਘ ਸਾਹਿਬਾਨ, ਹੰਗਾਮੀ ਮੀਟਿੰਗ ਬੁਲਾਈ

ਫੋਨ ਦੇ ਹਿਸਾਬ ਨਾਲ ਕਿਰਾਇਆ ਲੈਂਦੀ Uber? ਪੜ੍ਹ ਲਓ ਪੂਰੀ ਰਿਪੋਰਟ, ਉੱਡ ਜਾਣਗੇ ਹੋਸ਼

ਦੋ ਸਾਲਾਂ ਬਾਅਦ ਗਣਤੰਤਰ ਦਿਵਸ ਦੀ ਪਰੇਡ ’ਚ ਨਜ਼ਰ ਆਵੇਗਾ ਪੰਜਾਬ, ਬਾਬਾ ਫਰੀਦ ਜੀ ਨੂੰ ਹੋਵੇਗੀ ਸਮਰਪਿਤ; ਚਾਰ ਹਿੱਸਿਆਂ 'ਚ ਦਿਖਾਇਆ ਜਾਵੇਗਾ ਸੱਭਿਆਚਾਰ

ਨਹੀਂ ਰਹੇ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ, ਪ੍ਰਕਾਸ਼ ਸਿੰਘ ਬਾਦਲ ਦੇ ਸਨ ਕਰੀਬੀ

Embed widget