ਪੁਲਸ ਦੀ ਮੌਜੂਦਗੀ 'ਚ ਅੰਮ੍ਰਿਤਪਾਲ ਸਿੰਘ 'ਤੇ ਹਮਲਾ, ਇਨ੍ਹਾਂ 'ਤੇ ਇਲਜ਼ਾਮ
ਇਕੱਠੇ ਹੋਏ ਲੋਕਾਂ ਨੇ ਅੰਮ੍ਰਿਤਪਾਲ ਸਿੰਘ ‘ਤੇ ਹਮਲਾ ਕਰ ਦਿੱਤਾ। ਪੁਲਿਸ ਦੀ ਮੌਜੂਦਗੀ ‘ਚ ਬਬਲੂ ‘ਤੇ ਹਮਲਾ ਹੋਣ ਦੀਆਂ ਤਸਵੀਰਾਂ ਵੀ ਹਨ।
ਅੰਮ੍ਰਿਤਸਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼ੁਰੂ ਹੋਏ ਬੀ.ਆਰ.ਟੀ.ਐੱਸ. ਪ੍ਰਾਜੈਕਟ ਇਸ ਸਮੇਂ ਬੰਦ ਹੋਇਆ ਪਿਆ ਹੈ। ਇਸ ਪ੍ਰਾਜੈਕਟ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਇਸ ਸਮੇਂ ਬੇਰੁਜ਼ਗਾਰ ਹਨ ਅਤੇ ਕਰੋੜਾਂ ਰੁਪਏ ਦੀਆਂ ਲਾਗਤ ਨਾਲ ਬਣੀਆਂ ਬੱਸਾਂ ਵੀ ਇਸ ਸਮੇਂ ਕਬਾੜ ਹੁੰਦੀਆਂ ਜਾ ਰਹੀਆਂ ਹਨ। ਇਸ ਦੇ ਚਲਦੇ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਵੱਲੋਂ ਬੀ.ਆਰ.ਟੀ.ਐੱਸ. ਮੁਲਾਜ਼ਮਾਂ ਦੀ ਆਵਾਜ਼ ਚੁੱਕੀ ਜਾ ਰਹੀ ਹੈ।
ਅੱਜ ਉਹ ਬੀ.ਆਰ.ਟੀ.ਐੱਸ. ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਨਗਰ ਨਿਗਮ ਦਫਤਰ ਦੇ ਵਿਚ ਪਹੁੰਚੇ। ਉੱਥੇ ਪਹਿਲਾਂ ਤੋਂ ਮੌਜੂਦ ਸਮਾਜ ਸੇਵੀ ਮਨਦੀਪ ਮੰਨਾ ਦੇ ਪੁਰਾਣੇ ਸਾਥੀ ਅੰਮ੍ਰਿਤ ਪਾਲ ਸਿੰਘ ਬਬਲੂ ਵੱਲੋਂ ਮਨਦੀਪ ਮੰਨਾ ਦੇ ਉੱਪਰ ਸਵਾਲ ਖੜੇ ਕੀਤੇ ਗਏ ਤੇ ਉਸ ਦਾ ਵਿਰੋਧ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਮਨਦੀਪ ਸਿੰਘ ਮੰਨਾ ਦੇ ਕੁਝ ਸਾਥੀਆਂ ਵੱਲੋਂ ਅਤੇ ਬੀ.ਆਰ.ਟੀ.ਐੱਸ. ਪ੍ਰਾਜੈਕਟ ਅਧੀਨ ਕੰਮ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਅੰਮ੍ਰਿਤਪਾਲ ਸਿੰਘ ਉਰਫ ਬਬਲੂ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਇਹ ਸਾਰੀ ਘਟਨਾ ਉੱਥੇ ਮੌਜੂਦ ਮੀਡੀਆ ਨੇ ਆਪਣੇ ਕੈਮਰਿਆਂ ਦੇ ਵਿਚ ਕੈਦ ਕਰ ਲਈ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬੇਰੁਜ਼ਗਾਰ ਹੋਏ ਬੀ.ਆਰ.ਟੀ.ਐੱਸ. ਪ੍ਰਾਜੈਕਟ ਦੇ ਅਧੀਨ ਆਉਂਦੇ ਮੁਲਾਜ਼ਮਾਂ ਦੀਆਂ ਮੰਗਾਂ ਲੈ ਕੇ ਉਹ ਨਗਰ ਨਿਗਮ ਦਫ਼ਤਰ ਮੰਗ ਪੱਤਰ ਦੇਣ ਪਹੁੰਚੇ ਹਨ, ਪਰ ਨਾਜਾਇਜ਼ ਹੀ ਅੰਮ੍ਰਿਤ ਪਾਲ ਸਿੰਘ ਬਬਲੂ ਵੱਲੋਂ ਇਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਬਬਲੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਨਦੀਪ ਸਿੰਘ ਮੰਨਾ ਇਕ ਬਲੈਕਮੇਲਰ ਹੈ। ਇਸੇ ਗੱਲ ਦਾ ਖ਼ੁਲਾਸਾ ਕਰਨ ਉਹ ਅੱਜ ਇੱਥੇ ਪਹੁੰਚੇ ਹਨ। ਪਰ ਮਨਦੀਪ ਸਿੰਘ ਮੰਨਾ ਦੇ ਕੁਝ ਸਾਥੀਆਂ ਵੱਲੋਂ ਉਸ 'ਤੇ ਹਮਲਾ ਕੀਤਾ ਗਿਆ ਹੈ। ਜੋ ਕਿ ਸਰਾਸਰ ਗਲਤ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।