ਪੰਜਾਬ 'ਚ ਹਿਮਾਚਲ ਦੀ ਬੱਸ 'ਤੇ ਹਮਲਾ, ਵ੍ਰਿੰਦਾਵਨ ਜਾ ਰਹੀ ਬੱਸ 'ਤੇ ਕੀਤੀ ਪੱਥਰਬਾਜ਼ੀ, ਨੌਜਵਾਨ ਹੋਏ ਫਰਾਰ
Punjab News: ਹਿਮਾਚਲ ਦੀ ਬੱਸ ‘ਤੇ ਪੰਜਾਬ ਵਿੱਚ ਮੁੜ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਕਾਂਗੜਾ ਦੇ ਚਮੁੰਡਾ ਦੇਵੀ ਤੋਂ ਵ੍ਰਿੰਦਾਵਨ ਜਾ ਰਹੀ ਬੱਸ ‘ਤੇ ਪੰਜਾਬ ਵਿੱਚ ਤਿੰਨ ਨੌਜਵਾਨਾਂ ਨੇ ਪੱਥਰ ਮਾਰੇ ਅਤੇ ਮੌਕੇ ਤੋਂ ਫਰਾਰ ਹੋ ਗਏ।

Punjab News: ਹਿਮਾਚਲ ਦੀ ਬੱਸ ‘ਤੇ ਪੰਜਾਬ ਵਿੱਚ ਮੁੜ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਕਾਂਗੜਾ ਦੇ ਚਮੁੰਡਾ ਦੇਵੀ ਤੋਂ ਵ੍ਰਿੰਦਾਵਨ ਜਾ ਰਹੀ ਬੱਸ ‘ਤੇ ਪੰਜਾਬ ਵਿੱਚ ਤਿੰਨ ਨੌਜਵਾਨਾਂ ਨੇ ਪੱਥਰ ਮਾਰੇ ਅਤੇ ਮੌਕੇ ਤੋਂ ਫਰਾਰ ਹੋ ਗਏ। ਦੱਸ ਦਈਏ ਕਿ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਬੱਸ ਨੰਗਲ ਦੇ ਭਾਨੁਪੁੱਲੀ ਕੋਲ ਪਹੁੰਚੀ।
ਰਾਤ ਵੇਲੇ ਤਿੰਨ ਨੌਜਵਾਨਾਂ ਨੇ ਬੱਸ 'ਤੇ ਪੱਥਰਬਾਜ਼ੀ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ
ਉਸ ਦੌਰਾਨ ਤਿੰਨ ਨੌਜਵਾਨਾਂ ਨੇ ਬੱਸ ‘ਤੇ ਪੱਥਰਬਾਜ਼ੀ ਕੀਤੀ ਅਤੇ ਮੌਕੇ ‘ਤੇ ਫਰਾਰ ਹੋ ਗਏ। ਇਸ ਹਮਲੇ ਵਿੱਚ ਡਰਾਈਵਰ ਨੂੰ ਵੀ ਸੱਟਾ ਲੱਗੀਆਂ ਹਨ। ਇਸ ਦੇ ਨਾਲ ਹੀ ਬੱਸ ਦਾ ਮੁਹਰਲਾ ਸ਼ੀਸ਼ਾ ਵੀ ਟੁੱਟ ਗਿਆ। ਇਸ ਤੋਂ ਬਾਅਦ ਬੱਸ ਨੂੰ ਅੱਧਾ ਘੰਟਾ ਘਟਨਾ ਵਾਲੀ ਥਾਂ ‘ਤੇ ਖੜ੍ਹਾ ਰੱਖਿਆ ਗਿਆ ਜਿਸ ਤੋਂ ਬਾਅਦ ਬੱਸ ਨੂੰ ਵ੍ਰਿੰਦਾਵਨ ਲਈ ਰਵਾਨਾ ਕੀਤਾ ਗਿਆ।ਜਾਣਕਾਰੀ ਮੁਤਾਬਕ ਇਹ ਹਮਲਾ ਰਾਤ ਦੇ 11 ਵਜੇ ਹੋਇਆ। ਇਸ ਬੱਸ ਨੂੰ ਬੀਤੇ ਦਿਨੀਂ ਹੀ ਹਰੀ ਝੰਡੀ ਦੇ ਕੇ ਕਰੀਬ 7 ਵਜੇ ਵ੍ਰਿੰਦਾਵਨ ਤੋਂ ਰਵਾਨਾ ਕੀਤਾ ਗਿਆ ਸੀ।
ਪੁਲਿਸ ਨੂੰ ਦਿੱਤੀ ਹਮਲੇ ਬਾਰੇ ਜਾਣਕਾਰੀ
ਇਸ ਦੇ ਨਾਲ ਹੀ ਐਚਆਰਟੀਸੀ ਦੇ ਉਪ ਪ੍ਰਧਾਨ ਅਜੇ ਵਰਮਾ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਖੇਤਰੀ ਮੈਨੇਜਰ ਊਨਾ ਨੂੰ ਮੌਕੇ 'ਤੇ ਭੇਜਿਆ ਗਿਆ। ਵਿਭਾਗ ਨੇ ਅਣਪਛਾਤੇ ਲੋਕਾਂ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















