ਪੜਚੋਲ ਕਰੋ
(Source: ECI/ABP News)
ਮਾਂ ਦੇ ਕੁੱਛੜ ਚੁੱਕੀ ਬੱਚੀ ਨੂੰ ਲੱਗਾ ਹਵਾਈ ਫਾਇਰ
![ਮਾਂ ਦੇ ਕੁੱਛੜ ਚੁੱਕੀ ਬੱਚੀ ਨੂੰ ਲੱਗਾ ਹਵਾਈ ਫਾਇਰ baby sitting on terrace got injured by bullet ਮਾਂ ਦੇ ਕੁੱਛੜ ਚੁੱਕੀ ਬੱਚੀ ਨੂੰ ਲੱਗਾ ਹਵਾਈ ਫਾਇਰ](https://static.abplive.com/wp-content/uploads/sites/5/2018/11/11051911/hwayi-fayer.jpg?impolicy=abp_cdn&imwidth=1200&height=675)
ਲੁਧਿਆਣਾ: ਸਥਾਨਕ ਕਿਦਵਈ ਨਗਰ ਵਿੱਚ ਦੇਰ ਸ਼ਾਮ ਡੇਢ ਸਾਲ ਦੀ ਬੱਚੀ ਦੇ ਸਿਰ ਵਿੱਚ ਸੱਟ ਲੱਗ ਗਈ। ਦਰਅਸਲ ਬੱਚੀ ਦੀ ਮਾਂ ਉਸਨੂੰ ਆਪਣੀ ਗੋਦੀ ਵਿੱਚ ਚੁੱਕ ਕੇ ਛੱਤ ’ਤੇ ਟਹਿਲ ਰਹੀ ਸੀ ਕਿ ਅਚਾਨਕ ਧਮਾਕਾ ਹੋਇਆ ਤੇ ਬੱਚੀ ਦੇ ਸਿਰ ਵਿੱਚੋਂ ਖੂਨ ਵਗਣ ਲੱਗ ਪਿਆ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਲਾਕੇ ਵਿੱਚ ਕਿਸੇ ਨੇ ਹਵਾਈ ਫਾਇਰ ਕੀਤਾ ਸੀ, ਜੋ ਛੱਤ ਉੱਤੇ ਮਾਂ ਦੇ ਕੁੱਛੜ ਚੁੱਕੀ ਬੱਚੀ ਦੇ ਸਿਰ ਵਿੱਚ ਜਾ ਲੱਗਿਆ।
ਇਸ ਪਿੱਛੋਂ ਉਹ ਤੁਰੰਤ ਬੱਚੀ ਨੂੰ ਸ਼ਹਿਰ ਦੇ ਮਾਡਲ ਟਾਊਨ ਦੀਪ ਹਸਪਤਾਲ ਲੈ ਗਏ। ਹਸਪਤਾਲ ਪੁੱਜਣ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਚੀ ਦੇ ਸਿਰ ਵਿੱਚ ਕੋਈ ਪਿੱਤਲ ਦੀ ਚੀਜ਼ ਵੱਜੀ ਹੈ। ਇਸ ਬੱਚੀ ਦੀ ਪਛਾਣ ਸ਼ਿਵ ਸ਼ਕਤੀ ਮੰਦਰ ਦੇ ਪੁਜਾਰੀ ਦੀਪਕ ਸ਼ਰਮਾ ਦੀ ਧੀ ਫਾਗੁਨੀ ਸ਼ਰਮੀ ਵਜੋਂ ਹੋਈ ਹੈ। ਇਸ ਸਬੰਧੀ ਪੁਲੇਸ ਨੇ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਡਾਕਟਰਾਂ ਨੇ ਬੱਚੀ ਦਾ ਆਪਰੇਸ਼ਨ ਕੀਤਾ ਹੈ ਪਰ ਅਜੇ ਤਕ ਪਤਾ ਨਹੀਂ ਲੱਗਾ ਕਿ ਉਸਦੇ ਸਿਰ ਵਿੱਚ ਗੋਲ਼ੀ ਲੱਗੀ ਹੈ ਜਾਂ ਕੁਝ ਹੋਰ ਚੀਜ਼ ਵੱਜਣ ਨਾਲ ਸਿਰ ਵਿੱਚ ਸੱਟ ਲੱਗੀ ਹੈ। ਇਸ ਬਾਰੇ ਡਾਕਟਰਾਂ ਦੀ ਰਿਪੋਰਟ ਆਉਣ ਬਾਅਦ ਹੀ ਪਤਾ ਲੱਗੇਗਾ। ਇਸ ਤੋਂ ਬਾਅਦ ਹੀ ਪੁਲਿਸ ਅਗਲੀ ਕਾਰਵਾਈ ਕਰੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)