(Source: ECI/ABP News/ABP Majha)
Parkash Singh Badal: ਕਿਸਮਤ ਦੇ ਧਨੀ ਸੀ ਬਾਦਲ! ਇੰਝ ਪਲਾਂ 'ਚ ਹੀ ਮਿਲੀ ਸਰਪੰਚੀ, ਇਸ ਸਿਆਸੀ ਐਂਟਰੀ ਮਗਰੋਂ ਬਣ ਗਏ ਦੇਸ਼ ਦੇ ਵੱਡੇ ਸਿਆਸਤਦਾਨ
Parkash Singh Badal: ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਅੰਤਿਮ ਸੰਸਕਾਰ ਹੈ। ਉਨ੍ਹਾਂ ਦਾ ਪੰਜਾਬ ਹੀ ਨਹੀਂ ਸਗੋਂ ਦੇਸ਼ ਦੀ ਸਿਆਸਤ ਵਿੱਚ ਵੀ ਵੱਡਾ ਕੱਦ ਸੀ। ਪਿੰਡ ਦੀ ਸਰਪੰਚੀ ਤੋਂ ਸਿਆਸਤ ਵਿੱਚ ਐਂਟਰੀ ਮਾਰ ਉਹ ਪੰਜਾਬ ਦੇ...
Parkash Singh Badal: ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਅੰਤਿਮ ਸੰਸਕਾਰ ਹੈ। ਉਨ੍ਹਾਂ ਦਾ ਪੰਜਾਬ ਹੀ ਨਹੀਂ ਸਗੋਂ ਦੇਸ਼ ਦੀ ਸਿਆਸਤ ਵਿੱਚ ਵੀ ਵੱਡਾ ਕੱਦ ਸੀ। ਪਿੰਡ ਦੀ ਸਰਪੰਚੀ ਤੋਂ ਸਿਆਸਤ ਵਿੱਚ ਐਂਟਰੀ ਮਾਰ ਉਹ ਪੰਜਾਬ ਦੇ ਪੰਜ ਵਾਰ ਮੰਤਰੀ ਮੰਤਰੀ ਬਣੇ। ਉਨ੍ਹਾਂ ਦੇ ਸਰਪੰਚ ਬਣਨ ਬਾਰੇ ਵੀ ਦਿਲਚਸਪ ਕਹਾਣੀ ਚਰਚਾ ਵਿੱਚ ਆਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਬਾਦਲ ਕਿਸਮਤ ਦੇ ਵੀ ਧਨੀ ਸਨ।
ਉਨ੍ਹਾਂ ਤੋਂ ਕਰੀਬ 10-12 ਸਾਲ ਛੋਟੇ ਪਾਲਾ ਸਿੰਘ ਭਾਊ ਦਾ ਕਹਿਣਾ ਹੈ ਕਿ ਉਸ ਸਮੇਂ ਪਿੰਡ ਬਾਦਲ ਵਿੱਚ ਸਰਪੰਚੀ ਨੂੰ ਲੈ ਕੇ ਅੜਿੱਕਾ ਪੈ ਗਿਆ ਸੀ। ਦੋਵੇਂ ਧਿਰਾਂ ਆਪਣੇ ਸਰਪੰਚ ਬਣਾਉਣ ਲਈ ਅੜ ਗਈਆਂ। ਇਸ ’ਤੇ ਵਿਵਾਦ ਨਿਪਟਾਉਣ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਸਰਬਸੰਮਤੀ ਨਾਲ ਸਰਪੰਚ ਬਣਾ ਦਿੱਤਾ ਗਿਆ।
ਇਸ ਮਗਰੋਂ ਉਨ੍ਹਾਂ ਦੋ ਮਹੀਨੇ ਬਾਅਦ ਸਰਪੰਚ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਤੇ ਮੈਂਬਰ ਪੰਚਾਇਤ ਕਰਨੈਲ ਸਿੰਘ ਨੂੰ ਸਰਪੰਚ ਬਣਾ ਦਿੱਤਾ। ਪਾਲਾ ਸਿੰਘ ਨੇ ਕਿਹਾ ਕਿ ਉਹ ਬਾਦਲ ਸਾਹਿਬ ਨਾਲ ਤੇਜਾ ਸਿੰਘ ਦੇ ਵਿਹੜੇ ਵਿੱਚ ਬਾਸਕਟਬਾਲ ਖੇਡਦੇ ਹੁੰਦੇ ਸਨ। ਬਜ਼ੁਰਗ ਪਾਲਾ ਸਿੰਘ ਨੇ ਦੱਸਿਆ ਕਿ ਉੁਨ੍ਹਾਂ ਦੇ ਦਾਦਾ ਅਰਜਨ ਸਿੰਘ ਨੇ ਬਾਦਲ ਨਾਲ ਮੋਰਚੇ ਵਿੱਚ ਜੇਲ੍ਹ ਕੱਟੀ ਸੀ।
ਦੱਸ ਦਈਏ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1952 ਵਿੱਚ ਸਰਪੰਚ ਦੀ ਚੋਣ ਜਿੱਤੀ ਤੇ ਇਸ ਨਾਲ ਹੀ ਉਨ੍ਹਾਂ ਨੇ ਰਾਜਨੀਤੀ ਵਿੱਚ ਪਹਿਲਾ ਕਦਮ ਰੱਖਿਆ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਾਲ 1957 ਵਿੱਚ ਉਹ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ। ਸਾਲ 1960 ਵਿੱਚ ਉਹ ਫਿਰ ਜਿੱਤ ਗਏ। ਇਸ ਤੋਂ ਬਾਅਦ 1969 ਵਿੱਚ ਉਹ ਮੁੜ ਪੰਜਾਬ ਵਿਧਾਨ ਸਭਾ ਤੋਂ ਚੁਣੇ ਗਏ।
ਗੁਰਨਾਮ ਸਿੰਘ ਦੀ ਸਰਕਾਰ ਵਿੱਚ ਉਹ ਭਾਈਚਾਰਕ ਵਿਕਾਸ, ਪੰਚਾਇਤੀ ਰਾਜ, ਪਸ਼ੂ ਪਾਲਣ, ਡੇਅਰੀ ਤੇ ਮੱਛੀ ਪਾਲਣ ਮੰਤਰੀ ਬਣੇ। ਉਹ 1996 ਤੋਂ 2008 ਤੱਕ ਅਕਾਲੀ ਦਲ ਦੇ ਪ੍ਰਧਾਨ ਰਹੇ। ਉਹ ਪੰਜਾਬ ਦੀ ਸਿਆਸਤ ਨੂੰ ਹਮੇਸ਼ਾ ਪਸੰਦ ਕਰਦੇ ਸਨ। ਉਦੋਂ ਦੇਸ਼ ਵਿੱਚ ਮੋਰਾਰਜੀ ਦੇਸਾਈ ਦੀ ਸਰਕਾਰ ਸੀ ਤੇ ਇਸ ਸਰਕਾਰ ਵਿੱਚ ਉਨ੍ਹਾਂ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਸੌਂਪਿਆ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਇਹ ਚਾਰਜ ਸਿਰਫ਼ ਢਾਈ ਮਹੀਨੇ ਹੀ ਸੰਭਾਲਿਆ ਸੀ।
ਬਾਦਲ ਨੂੰ ਪੰਜਾਬ ਦੀ ਸਿਆਸਤ ਦਾ ਭੀਸ਼ਮ ਪਿਤਾਮਾ ਕਿਹਾ ਜਾਂਦਾ ਸੀ। ਉਹ 5 ਵਾਰ ਮੁੱਖ ਮੰਤਰੀ ਹੀ ਨਹੀਂ ਰਹੇ ਸਗੋਂ 10 ਵਾਰ ਵਿਧਾਨ ਸਭਾ ਚੋਣਾਂ ਵੀ ਜਿੱਤੇ। ਇਹ ਸਿਲਸਿਲਾ 1957 ਤੋਂ 1969 ਤੱਕ ਲਗਾਤਾਰ ਚੱਲਦਾ ਰਿਹਾ। ਸਾਲ 1992 ਵਿੱਚ ਉਹ ਵਿਧਾਇਕ ਬਣਨ ਤੋਂ ਖੁੰਝ ਗਏ ਕਿਉਂਕਿ ਉਨ੍ਹਾਂ ਨੇ ਇਸ ਚੋਣ ਦਾ ਬਾਈਕਾਟ ਕਰ ਦਿੱਤਾ ਸੀ।
ਉਨ੍ਹਾਂ ਨੇ ਪਹਿਲੀ ਵਾਰ 1970 ਵਿੱਚ ਪੰਜਾਬ ਦੇ 15ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਤੋਂ ਬਾਅਦ ਸਾਲ 1977 'ਚ ਫਿਰ ਤੋਂ ਉਹ ਸੂਬੇ ਦੇ 19ਵੇਂ ਮੁੱਖ ਮੰਤਰੀ ਬਣੇ। ਇਸ ਤੋਂ ਬਾਅਦ ਉਹ 20 ਸਾਲ ਬਾਅਦ ਫਿਰ ਸੱਤਾ 'ਚ ਆਏ ਪਰ ਉਸ ਵੇਲੇ ਉਨ੍ਹਾਂ ਦੀ ਸਰਕਾਰ ਭਾਜਪਾ ਨਾਲ ਗਠਜੋੜ 'ਚ ਬਣੀ ਸੀ।
ਇਹ ਵੀ ਪੜ੍ਹੋ: Amritpal Singh News: ਡਿਬਰੂਗੜ੍ਹ ਜੇਲ੍ਹ 'ਚ ਸਿੱਖ ਬੰਦੀਆਂ ਨਾਲ ਅੱਜ ਹੋਏਗੀ ਮੁਲਾਕਾਤ, ਸ਼੍ਰੋਮਣੀ ਕਮੇਟੀ ਦੇ ਰਹੀ ਕਾਨੂੰਨੀ ਸਹਾਇਤਾ
ਦਰਅਸਲ ਸਾਲ 1996 ਵਿੱਚ ਭਾਜਪਾ ਤੇ ਅਕਾਲੀ ਦਲ ਦੀ ਨੇੜਤਾ ਵਧ ਗਈ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਸਾਲ 1997 ਵਿੱਚ ਦੋਵਾਂ ਦੇ ਗੱਠਜੋੜ ਵਿੱਚ ਪੰਜਾਬ ਦੀ ਸਰਕਾਰ ਬਣੀ। ਸਾਲ 1997 ਵਿੱਚ ਉਹ ਸੂਬੇ ਦੇ 28ਵੇਂ ਮੁੱਖ ਮੰਤਰੀ ਬਣੇ। ਸਾਲ 2007 ਵਿੱਚ ਚੌਥੀ ਵਾਰ ਤੇ ਸਾਲ 2012 ਵਿੱਚ 5ਵੀਂ ਵਾਰ ਮੁੱਖ ਮੰਤਰੀ ਬਣੇ।
ਇਹ ਵੀ ਪੜ੍ਹੋ: Funny Video: ਦੇਸੀ ਜੁਗਾੜ ਨਾਲ ਬਾਈਕ 'ਤੇ ਬੈਠੇ 10 ਲੋਕ...! ਵੀਡੀਓ ਦੇਖ ਕੇ ਕਦੇ ਵੀ ਕੋਸ਼ਿਸ਼ ਨਾ ਕਰੋ