ਪੜਚੋਲ ਕਰੋ
(Source: ECI/ABP News)
ਬੇਅਦਬੀਆਂ 'ਚ ਬਾਦਲਾਂ ਦਾ ਸਿੱਧਾ ਹੱਥ, ਹੁਣ ਕੈਪਟਨ ਲਵੇ ਐਕਸ਼ਨ: ਸੁਖਪਾਲ ਖਹਿਰਾ ਦਾ ਦਾਅਵਾ
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਦਾਖਲ ਚਾਰਜਸ਼ੀਟ ਤੋਂ ਇਹ ਸਾਬਤ ਹੋ ਗਿਆ ਹੈ ਕਿ ਬੇਅਦਬੀਆਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਿੱਧਾ ਹੱਥ ਸੀ। ਹੁਣ ਸੁਖਬੀਰ ਬਾਦਲ 'ਤੇ ਕੇਸ ਦਰਜ ਕਰਕੇ ਇਸ ਮਾਮਲੇ ਦੀ ਅੱਗੇ ਜਾਂਚ ਕਰਨੀ ਚਾਹੀਦੀ ਹੈ।
![ਬੇਅਦਬੀਆਂ 'ਚ ਬਾਦਲਾਂ ਦਾ ਸਿੱਧਾ ਹੱਥ, ਹੁਣ ਕੈਪਟਨ ਲਵੇ ਐਕਸ਼ਨ: ਸੁਖਪਾਲ ਖਹਿਰਾ ਦਾ ਦਾਅਵਾ badals involve in Guru Granth sahib secrilege, captain should take action: khaira ਬੇਅਦਬੀਆਂ 'ਚ ਬਾਦਲਾਂ ਦਾ ਸਿੱਧਾ ਹੱਥ, ਹੁਣ ਕੈਪਟਨ ਲਵੇ ਐਕਸ਼ਨ: ਸੁਖਪਾਲ ਖਹਿਰਾ ਦਾ ਦਾਅਵਾ](https://static.abplive.com/wp-content/uploads/sites/5/2018/12/02192532/sukhpal-khaira-at-bathinda-press-conference-joing-with-taksali-akalis.jpeg?impolicy=abp_cdn&imwidth=1200&height=675)
ਪੁਰਾਣੀ ਤਸਵੀਰ
ਜਲੰਧਰ: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਦਾਖਲ ਚਾਰਜਸ਼ੀਟ ਤੋਂ ਇਹ ਸਾਬਤ ਹੋ ਗਿਆ ਹੈ ਕਿ ਬੇਅਦਬੀਆਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਿੱਧਾ ਹੱਥ ਸੀ। ਹੁਣ ਸੁਖਬੀਰ ਬਾਦਲ 'ਤੇ ਕੇਸ ਦਰਜ ਕਰਕੇ ਇਸ ਮਾਮਲੇ ਦੀ ਅੱਗੇ ਜਾਂਚ ਕਰਨੀ ਚਾਹੀਦੀ ਹੈ।
ਖਹਿਰਾ ਨੇ ਕਿਹਾ ਕਿ ਚਾਰਜਸ਼ੀਟ ਵਿੱਚ ਸਾਫ ਹੋ ਗਿਆ ਹੈ ਕਿ ਸੁਖਬੀਰ ਬਾਦਲ, ਉਸ ਵੇਲੇ ਦੇ ਡੀਜੀਪੀ ਸੁਮੇਧ ਸੈਣੀ ਗੋਲੀਆਂ ਚਲਵਾਉਣ ਲਈ ਜ਼ਿੰਮੇਵਾਰ ਹਨ। ਹੁਣ ਜਦਕਿ ਸਭ ਕੁਝ ਸਾਫ ਹੋ ਗਿਆ ਹੈ ਤਾਂ ਸਖਤ ਐਕਸ਼ਨ ਹੋਣਾ ਚਾਹੀਦਾ ਹੈ। ਖਹਿਰਾ ਨੇ ਬਾਦਲ ਤੇ ਕੈਪਟਨ ਦੀ ਮਿਲੀਭੁਗਤ ਦੀ ਗੱਲ ਵੀ ਦੁਹਰਾਈ।
ਖਹਿਰਾ ਨੇ ਕਿਹਾ ਕਿ ਕੈਪਟਨ ਵੀ ਇਹੋ ਚਾਹੁੰਦੇ ਸੀ ਕਿ ਸੁਖਬੀਰ ਬਾਦਲ ਦੇ ਨਾਂ ਵਾਲੀ ਚਾਰਜਸ਼ੀਟ ਚੋਣਾਂ ਦੌਰਾਨ ਨਾ ਦਾਇਰ ਕੀਤੀ ਜਾਵੇ। ਆਈਜੀ ਕੁੰਵਰ ਵਿਜੇ ਪ੍ਰਤਾਪ ਤਾਂ ਐਸਆਈਟੀ ਦੇ ਇੱਕ ਮੈਂਬਰ ਸਨ, ਚਾਰਜਸ਼ੀਟ ਜੇਕਰ ਤਿਆਰ ਹੀ ਸੀ ਤਾਂ ਚੋਣਾਂ ਦੌਰਾਨ ਵੀ ਦਾਇਰ ਕੀਤੀ ਜਾ ਸਕਦੀ ਸੀ। ਇਸ ਲਈ ਕੈਪਟਨ ਵੀ ਨਹੀਂ ਚਾਹੁੰਦੇ ਸੀ ਕਿ ਚੋਣਾਂ ਵਿੱਚ ਅਕਾਲੀ ਦਲ ਨੂੰ ਕੋਈ ਨੁਕਸਾਨ ਹੋਵੇ।
ਉਨ੍ਹਾਂ ਕਿਹਾ ਕਿ ਹੁਣ ਕੁੰਵਰ ਵਿਜੇ ਪ੍ਰਤਾਪ ਦੇ ਐਸਆਈਟੀ ਜੁਆਇਨ ਕਰਨ ਦੇ ਅਗਲੇ ਦਿਨ ਹੀ ਚਾਲਾਨ ਪੇਸ਼ ਹੋ ਗਿਆ ਜਿਸ ਵਿੱਚ ਸੁਖਬੀਰ ਬਾਦਲ 'ਤੇ ਸਵਾਰ ਖੜ੍ਹੇ ਕੀਤੇ ਗਏ ਹਨ। ਖਹਿਰਾ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਗੱਲ ਬਿਲਕੁਲ ਠੀਕ ਹੈ ਕਿ ਦੋਵੇਂ ਮਿਲੇ ਹੋਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)