ਬਾਘਾਪੁਰਾਣਾ 'ਚ ਹੋਏ ਵਿਸਫੋਟ ਦਾ ਹੋਇਆ ਖੁਲਾਸਾ
ਗੰਭੀਰਤਾ ਨਾਲ ਲੈਂਦਿਆਂ ਚੰਡੀਗੜ੍ਹ ਤੋਂ ਨੈਸ਼ਨਲ ਇਨਵੈਸਟੀਗੇਸ਼ਨ ਟੀਮ ਨੇ ਪਹੁੰਚ ਕੇ ਵਿਸਫੋਟਕ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਮੁਤਾਬਕ ਕਈ ਵਿਸਫੋਟਕ ਸਮੱਗਰੀ ਰੱਖ ਕੇ ਗਿਆ ਸੀ। ਪੁਲਿਸ ਦੋਸ਼ੀ ਦੀ ਭਾਲ 'ਚ ਜੁੱਟ ਗਈ ਹੈ।

ਬਾਘਾਪੁਰਾਣਾ: ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ 'ਚ ਕੋਟਕਪੂਰਾ ਰੋਡ 'ਤੇ ਹੋਏ ਧਮਾਕੇ ਬਾਰੇ ਪੁਲਿਸ ਨੇ ਸਪਸ਼ਟ ਕਰ ਦਿੱਤਾ ਕਿ ਵਿਸਫੋਟਕ ਕੋਰੀਅਰ ਨਾਲ ਨਹੀਂ ਹੋਇਆ ਬਲਕਿ ਦੁਕਾਨ ਦੇ ਬਾਹਰ ਨਾਲੀ 'ਤੇ ਰੱਖੀ ਸਲੈਬ ਹੇਠੋਂ ਕਿਸੇ ਚੀਜ਼ ਨਾਲ ਹੋਇਆ ਹੈ। ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਚੰਡੀਗੜ੍ਹ ਤੋਂ ਨੈਸ਼ਨਲ ਇਨਵੈਸਟੀਗੇਸ਼ਨ ਟੀਮ ਨੇ ਪਹੁੰਚ ਕੇ ਵਿਸਫੋਟਕ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਮੁਤਾਬਕ ਕਈ ਵਿਸਫੋਟਕ ਸਮੱਗਰੀ ਰੱਖ ਕੇ ਗਿਆ ਸੀ। ਪੁਲਿਸ ਦੋਸ਼ੀ ਦੀ ਭਾਲ 'ਚ ਜੁੱਟ ਗਈ ਹੈ।
ਜਾਂਚ ਟੀਮ ਨੂੰ ਮੌਕੇ ਤੋਂ ਲੋਹੇ ਦੀਆਂ ਕਿੱਲਾਂ, ਲੋਹੇ ਦਾ ਬਰਾਦਾ ਤੇ ਵਿਸਫੋਟਕ 'ਚ ਪ੍ਰਯੋਗ ਹੋਣ ਵਾਲੀ ਕੁਝ ਸਮੱਗਰੀ ਮਿਲੀ ਹੈ। ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਬੁੱਧਵਾਰ NIA ਤੋਂ ਇਲਾਵਾ ਜਲੰਧਰ ਤੋਂ ਬੰਬ ਡਟੈਕਸ਼ਨ ਐਂਡ ਡਿਸਪੋਜ਼ਲ ਯੂਨਿਟ, ਫੋਰੈਂਸਿਕ ਵਿਭਾਗ ਦੀ ਟੀਮ ਵੀ ਪਹੁੰਚ ਗਈ ਸੀ। ਸਾਰੀਆਂ ਏਜੰਸੀਆਂ ਨੇ ਆਪੋ ਆਪਣੇ ਪੱਧਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ:
ਦਿਲਜੀਤ ਦੋਸਾਂਝ ਦੀ ਸੀਰੀਅਸ ਫੋਟੋ ਦਾ ਸੋਸ਼ਲ ਮੀਡੀਆ 'ਤੇ ਧਮਾਕਾ, ਮਿਲੇ ਲੱਖਾਂ ਲਾਈਕਸ ਪੁਤਿਨ ਲਈ ਜ਼ਿੰਦਗੀ ਭਰ ਰਾਸ਼ਟਰਪਤੀ ਬਣੇ ਰਹਿਣ ਦਾ ਰਾਹ ਖੁੱਲ੍ਹਾ, ਵਿਰੋਧੀਆਂ ਨੇ ਚੁੱਕਿਆ ਝੰਡਾ ਭਾਰਤ ਵਾਲੇ ਪਾਸਿਓਂ ਕਰਤਾਰਪੁਰ ਲਾਂਘਾ ਬੋਰੀਆਂ ਨਾਲ ਬੰਦ, ਹੜ੍ਹਾਂ ਦਾ ਦਿੱਤਾ ਹਵਾਲਾ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦਾ ਵੱਡਾ ਘਾਲਾਮਾਲਾ, ਸਿੱਖਿਆ ਮੰਤਰੀ ਵੀ ਬਣੇ ਅਣਜਾਣ ਜਥੇਦਾਰ ਦਾ ਖ਼ਾਲਿਸਤਾਨ 'ਤੇ ਹੋਰ ਵੱਡਾ ਬਿਆਨ, ਐਸਜੀਪੀਸੀ ਨੇ ਵੀ ਭਰੀ ਹਾਮੀ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ





















