Bakrid 2022: ਮੁੱਖ ਮੰਤਰੀ ਭਗਵੰਤ ਮਾਨ ਸਣੇ ਇਹਨਾਂ ਲੋਕਾਂ ਨੇ ਦਿੱਤੀ ਈਦ ਦੀ ਵਧਾਈ
ਅੱਜ ਦੇਸ਼ ਭਰ 'ਚ ਬਕਰੀਦ (Bakrid) ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੁਸਲਿਮ ਧਰਮ (Muslim Religion) ਵਿੱਚ ਬਕਰੀਦ ਦੇ ਤਿਉਹਾਰ ਦਾ ਬਹੁਤ ਮਹੱਤਵ ਹੈ।
Bakrid 2022 in India: ਅੱਜ ਦੇਸ਼ ਭਰ 'ਚ ਬਕਰੀਦ (Bakrid) ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੁਸਲਿਮ ਧਰਮ (Muslim Religion) ਵਿੱਚ ਬਕਰੀਦ ਦੇ ਤਿਉਹਾਰ ਦਾ ਬਹੁਤ ਮਹੱਤਵ ਹੈ। ਇਸ ਤਿਉਹਾਰ ਨੂੰ ਈਦ-ਉਲ-ਅਜ਼ਹਾ ਜਾਂ ਕੁਰਬਾਨੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਬਕਰੀਦ ਦਾ ਤਿਉਹਾਰ ਰਮਜ਼ਾਨ (Ramajan) ਦੇ ਪਵਿੱਤਰ ਮਹੀਨੇ ਤੋਂ ਠੀਕ 70 ਦਿਨਾਂ ਬਾਅਦ ਮਨਾਇਆ ਜਾਂਦਾ ਹੈ। ਭਾਵੇਂ ਬਕਰੀਦ ਦੀ ਤਰੀਕ ਚੰਦਰਮਾ ਦਿਖਣ ਤੋਂ ਤੈਅ ਹੁੰਦੀ ਹੈ, ਪੂਰੇ ਭਾਰਤ ਵਿੱਚ ਅੱਜ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
ਈਦ ਉਲ ਅਜ਼ਹਾ ਜਾਂ ਬਕਰੀਦ ਇਸਲਾਮ ਦਾ ਦੂਜਾ ਸਭ ਤੋਂ ਵੱਡਾ ਤਿਉਹਾਰ ਹੈ, ਜਿਸ ਨੂੰ ਮੁਸਲਿਮ ਭਾਈਚਾਰੇ ਦੇ ਲੋਕ ਪੂਰੇ ਉਤਸ਼ਾਹ ਨਾਲ ਮਨਾਉਂਦੇ ਹਨ। ਬਕਰੀਦ ਦਾ ਤਿਉਹਾਰ ਇਸਲਾਮੀ ਕੈਲੰਡਰ ਦੇ ਅਨੁਸਾਰ 12ਵੇਂ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਹ ਰਮਜ਼ਾਨ ਦੇ ਮਹੀਨੇ ਦੇ ਅੰਤ ਤੋਂ 70 ਦਿਨਾਂ ਬਾਅਦ ਮਨਾਇਆ ਜਾਂਦਾ ਹੈ। ਇਸ ਦਿਨ ਨਮਾਜ਼ ਅਦਾ ਕਰਨ ਤੋਂ ਬਾਅਦ ਕੁਰਬਾਨੀਆਂ ਕੀਤੀਆਂ ਜਾਂਦੀਆਂ ਹਨ। ਬਕਰੀਦ ਦੇ ਤਿਉਹਾਰ ਨੂੰ ਬਕਰੀਦ, ਈਦ ਕੁਰਬਾਨ, ਈਦ-ਉਲ-ਅਧਾ ਜਾਂ ਕੁਰਬਾਨ ਬੈਰਾਮੀ ਵੀ ਕਿਹਾ ਜਾਂਦਾ ਹੈ। ਇਸ ਮੌਕੇ ਦਿੱਲੀ ਦੀ ਜਾਮਾ ਮਸਜਿਦ ਵਿੱਚ ਨਮਾਜ਼ ਅਦਾ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨਮਾਜ਼ੀ ਪਹੁੰਚੇ।
ਇਸ ਮੌਕੇ ਇਹਨ੍ਹਾਂ ਲੀਡਰਾਂ ਨੇ ਦਿੱਤੀ ਵਧਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ,"ਮੁਸਲਿਮ ਭਾਈਚਾਰੇ ਦੇ ਤਿਉਹਾਰ ਗੂੜੀ ਸਾਂਝ, ਪਿਆਰ ਅਤੇ ਸਮਰਪਣ ਦਾ ਪ੍ਰਤੀਕ ਈਦ-ਉਲ-ਅਜ਼ਹਾ ਦੇ ਸ਼ੁੱਭ ਮੌਕੇ ਸਾਰਿਆਂ ਨੂੰ ਮੁਬਾਰਕਬਾਦ.. ਮੈਂ ਦਿਲੋਂ ਕਾਮਨਾ ਕਰਦਾ ਹਾਂ..ਤਿਉਹਾਰ ਸਭਨਾਂ ਦੇ ਵੇਹੜੇ ਖ਼ੁਸ਼ੀਆਂ-ਖੇੜੇ ਲੈ ਕੇ ਆਵੇ..!"
ਮੁਸਲਿਮ ਭਾਈਚਾਰੇ ਦੇ ਤਿਉਹਾਰ ਗੂੜੀ ਸਾਂਝ, ਪਿਆਰ ਅਤੇ ਸਮਰਪਣ ਦਾ ਪ੍ਰਤੀਕ ਈਦ-ਉਲ-ਅਜ਼ਹਾ ਦੇ ਸ਼ੁੱਭ ਮੌਕੇ ਸਾਰਿਆਂ ਨੂੰ ਮੁਬਾਰਕਬਾਦ..
— Bhagwant Mann (@BhagwantMann) July 10, 2022
ਮੈਂ ਦਿਲੋਂ ਕਾਮਨਾ ਕਰਦਾ ਹਾਂ..ਤਿਉਹਾਰ ਸਭਨਾਂ ਦੇ ਵੇਹੜੇ ਖ਼ੁਸ਼ੀਆਂ-ਖੇੜੇ ਲੈ ਕੇ ਆਵੇ..! pic.twitter.com/n8LnkEywCn
ਸੁਖਬੀਰ ਬਾਦਲ ਨੇ ਟਵੀਟ ਕੀਤਾ, "ਸਾਰਿਆਂ ਨੂੰ ਈਦ ਮੁਬਾਰਕ! #EidAlAdha ਦਾ ਸ਼ੁਭ ਅਵਸਰ ਸਾਰਿਆਂ ਲਈ ਏਕਤਾ, ਸਦਭਾਵਨਾ, ਸ਼ਾਂਤੀ ਅਤੇ ਖੁਸ਼ਹਾਲੀ ਦੀ ਭਾਵਨਾ ਫੈਲਾਵੇ।"
Eid Mubarak to All!
— Sukhbir Singh Badal (@officeofssbadal) July 10, 2022
May the auspicious occasion of #EidAlAdha spread the spirit of togetherness, harmony, peace and happiness for all. #EidMubarak pic.twitter.com/6gvh6u5KuD
ਬੀਜੇਪੀ ਦੇ ਬਲਵਿੰਦਰ ਲਾਡੀ ਨੇ ਟਵੀਟ ਕਰ ਕਿਹਾ, "ਈਦ-ਉਲ-ਅਜ਼ਹਾ ਦੇ ਮੌਕੇ 'ਤੇ ਵਧਾਈਆਂ। ਈਦਮੁਬਾਰਕ ਦਾ ਤਿਉਹਾਰ ਸਾਨੂੰ ਭਾਈਚਾਰਕ ਸਾਂਝ ਨਾਲ ਜਿਊਣ, ਇੱਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ, ਆਪਸ ਵਿੱਚ ਹਮਦਰਦੀ ਰੱਖਣ ਅਤੇ ਸੱਚ ਦੇ ਮਾਰਗ 'ਤੇ ਚੱਲਦਿਆਂ ਆਪਣੇ ਦੇਸ਼ ਲਈ ਹਰ ਕੁਰਬਾਨੀ ਦੇਣ ਦੀ ਸਿੱਖਿਆ ਦਿੰਦਾ ਹੈ।"
Greetings on the occasion of Eid-ul-Azha. The festival of #EidMubarak teaches us to live with brotherhood, to respect each other's feelings, to have sympathy amongst ourselves and to give every sacrifice for our country while walking on the path of truth.#EidAlAdha
— Balwinder Singh Laddi (@BSLaddiOfficial) July 10, 2022
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਟਵੀਟ ਕਰ ਕਿਹਾ, "ਈਦ ਦੇ ਇਸ ਮੁਬਾਰਕ ਮੌਕੇ ਸਮੂਹ ਦੇਸ਼ਵਾਸੀਆਂ ਨੂੰ ਈਦ-ਉਲ-ਜੁਹਾ (ਬਕਰੀਦ) ਦੀਆਂ ਬਹੁਤ-ਬਹੁਤ ਮੁਬਾਰਕਾਂ। ਬਕਰੀਦ ਕੁਰਬਾਨੀ, ਏਕਤਾ ਤੇ ਮਦਦ ਦਾ ਤਿਓਹਾਰ ਹੈ ਜੋ ਸਾਨੂੰ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖਤਮ ਕਰਨ ਤੇ ਦੂਜਿਆਂ ਦੀ ਮਦਦ ਲਈ ਹੱਥ ਵਧਾਉਣ ਦੀ ਪ੍ਰੇਰਨਾ ਦਿੰਦਾ ਹੈ l"
ਈਦ ਦੇ ਇਸ ਮੁਬਾਰਕ ਮੌਕੇ ਸਮੂਹ ਦੇਸ਼ਵਾਸੀਆਂ ਨੂੰ ਈਦ-ਉਲ-ਜੁਹਾ (ਬਕਰੀਦ) ਦੀਆਂ ਬਹੁਤ-ਬਹੁਤ ਮੁਬਾਰਕਾਂ। ਬਕਰੀਦ ਕੁਰਬਾਨੀ, ਏਕਤਾ ਤੇ ਮਦਦ ਦਾ ਤਿਓਹਾਰ ਹੈ ਜੋ ਸਾਨੂੰ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖਤਮ ਕਰਨ ਤੇ ਦੂਜਿਆਂ ਦੀ ਮਦਦ ਲਈ ਹੱਥ ਵਧਾਉਣ ਦੀ ਪ੍ਰੇਰਨਾ ਦਿੰਦਾ ਹੈ l pic.twitter.com/ney65d97wL
— Kultar Singh Sandhwan (@Sandhwan) July 10, 2022
ਪੰਜਾਬ ਸਰਕਾਰ ਨੇ ਟਵੀਟ ਕਰ ਕਿਹਾ, "ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਈਦ-ਉਲ-ਜੁਹਾ ਦੇ ਪਾਵਨ ਦਿਹਾੜੇ ਦੀ ਆਪ ਸਭ ਨੂੰ ਮੁਬਾਰਕਬਾਦ ਦਿੰਦੀ ਹੈ।"ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਬਾਜਵਾ ਨੇ ਕਿਹਾ, "ਸਭ ਨੂੰ ਈਦ ਦੀਆਂ ਮੁਬਾਰਕਾਂ"
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਈਦ-ਉਲ-ਜੁਹਾ ਦੇ ਪਾਵਨ ਦਿਹਾੜੇ ਦੀ ਆਪ ਸਭ ਨੂੰ ਮੁਬਾਰਕਬਾਦ ਦਿੰਦੀ ਹੈ।
— Government of Punjab (@PunjabGovtIndia) July 10, 2022
...
Government of Punjab led by Chief Minister @BhagwantMann greets everyone on the sacred occasion of Eid-al-Adha. pic.twitter.com/vmsI7DHwmi
ਪੰਜਾਬ ਕਾਂਗਰਸ ਨੇ ਟਵੀਟ ਕਰ ਕਿਹਾ, "ਸਮੂਹ ਦੇਸ਼ਵਾਸੀਆਂ ਨੂੰ ਈਦ-ੳਲ-ਜੁਹਾ (ਬਕਰੀਦ) ਦੀਆਂ ਬਹੁਤ ਬਹੁਤ ਵਧਾਈਆਂ। ਇਹ ਪਵਿੱਤਰ ਤਿਓਹਾਰ ਏਕਤਾ ਦਾ ਪ੍ਰਤੀਕ ਹੈ ਜੋ ਸਾਨੂੰ ਸਾਰਿਆਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਪ੍ਰਰੇਨਾ ਦਿੰਦਾ ਹੈ।"
ਸਮੂਹ ਦੇਸ਼ਵਾਸੀਆਂ ਨੂੰ ਈਦ-ੳਲ-ਜੁਹਾ (ਬਕਰੀਦ) ਦੀਆਂ ਬਹੁਤ ਬਹੁਤ ਵਧਾਈਆਂ। ਇਹ ਪਵਿੱਤਰ ਤਿਓਹਾਰ ਏਕਤਾ ਦਾ ਪ੍ਰਤੀਕ ਹੈ ਜੋ ਸਾਨੂੰ ਸਾਰਿਆਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਪ੍ਰਰੇਨਾ ਦਿੰਦਾ ਹੈ। pic.twitter.com/sdyu6HO5nd
— Punjab Congress (@INCPunjab) July 10, 2022
ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, "ਈਦ ਮੁਬਾਰਕ! ਈਦ ਦਾ ਸ਼ੁਭ ਅਵਸਰ ਏਕਤਾ ਦੀ ਭਾਵਨਾ ਨਾਲ ਲੈ ਕੇ ਆਵੇ ਅਤੇ ਸਾਰਿਆਂ ਲਈ ਸ਼ਾਂਤੀ, ਖੁਸ਼ਹਾਲੀ ਲਿਆਵੇ।"
Eid Mubarak! May the auspicious occasion of #EidAlAdha usher in the spirit of togetherness and bring peace, prosperity and happiness for all. pic.twitter.com/qYevnKkwxN
— Rahul Gandhi (@RahulGandhi) July 10, 2022