ਬਲਬੀਰ ਸਿੱਧੂ ਵੀ ਛੱਡਣਗੇ ਕਾਂਗਰਸ ਪਾਰਟੀ? ਸਾਬਕਾ ਮੰਤਰੀ ਨੇ ਖੁਦ ਦੱਸੀ ਅਸਲੀਅਤ
ਪੰਜਾਬ ਵਿੱਚ ਕਾਂਗਰਸ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਭਾਜਪਾ ‘ਚ ਜਾਣ ਦੀਆਂ ਅਫਵਾਹਾਂ ‘ਤੇ ਚੁੱਪੀ ਤੋੜੀ ਹੈ।
ਚੰਡੀਗੜ੍ਹ: ਪੰਜਾਬ ਵਿੱਚ ਕਾਂਗਰਸ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਭਾਜਪਾ ‘ਚ ਜਾਣ ਦੀਆਂ ਅਫਵਾਹਾਂ ‘ਤੇ ਚੁੱਪੀ ਤੋੜੀ ਹੈ। ਬਲਬੀਰ ਸਿੱਧੂ ਨੇ ਇਨ੍ਹਾਂ ਅਫਵਾਹਾਂ ਨੂੰ ਆਪਣੇ ਖਿਲਾ਼ਫ ਸਾਜਿਸ਼ ਦੱਸਿਆ ਹੈ ਤੇ ਕਿਹਾ ਕਿ ਉਹ ਹਮੇਸ਼ਾ ਕਾਂਗਰਸ ‘ਚ ਬਣੇ ਰਹਿਣਗੇ। ਬਲਬੀਰ ਸਿੱਧੂ ਦਾ ਕਹਿਣਾ ਹੈ ਕਿ ਉਹ ਸਿਰਫ ਕਾਂਗਰਸ ਦੀ ਟਿਕਟ ‘ਤੇ ਹੀ ਵਿਧਾਨ ਸਭਾ ਚੋਣਾਂ ਲੜਨਗੇ।
ਦਰਅਸਲ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ ਕਿ ਬਲਬੀਰ ਸਿੱਧੂ ਕਾਂਗਰਸ ਦਾ ਸਾਥ ਛੱਡ ਕੇ ਭਾਜਪਾ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਜੁਆਇਨ ਕਰ ਸਕਦੇ ਹਨ। ਬਲਬੀਰ ਸਿੱਧੂ ਨੇ ਦਾਅਵਾ ਕੀਤਾ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਉਨ੍ਹਾਂ ਖਿਲਾ਼ਫ ਝੂਠੀਆਂ ਅਫਵਾਹਾਂ ਫੈਲਾ ਰਿਹਾ ਹੈ। ਬਲਬੀਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਵਾਰ ਕਾਂਗਰਸ ਦੀ ਟਿਕਟ ‘ਤੇ ਜਿੱਤ ਦਰਜ ਕੀਤੀ ਹੈ ਤੇ ਪਾਰਟੀ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਆਮ ਆਦਮੀ ਪਾਰਟੀ ਨੇ ਮੋਹਾਲੀ ਤੋਂ ਕੁਲਵੰਤ ਸਿੰਘ ਨੂੰ ਟਿਕਟ ਦਿੱਤੀ ਹੈ।ਕੁਲਵੰਤ ਸਿੰਘ ਨੂੰ ਨਸ਼ਿਾਨੇ ‘ਤੇ ਲੈਂਦੇ ਹੋਏ ਬਲਬੀਰ ਸਿੱਧੂ ਨੇ ਕਿਹਾ ਕਿ’ ਕੁਲਵੰਤ ਸਿੰਘ ਕਾਂਗਰਸ ਦੀ ਟਕਿਟ ‘ਤੇ ਚੋਣ ਲੜ ਲੜਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਹ ਟਿਕਟ ਨਹੀਂ ਮਿਲਣ ਵਾਲੀ ਸੀ, ਇਸ ਲਈ ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ।’
ਕੁਲਵੰਤ ‘ਤੇ ਵਰ੍ਹੇ ਬਲਬੀਰ ਸਿੱਧੂ
ਕੁਲਵੰਤ ਸਿੰਘ ’ਤੇ ਬਲਬੀਰ ਸਿੱਧੂ ਨੇ ਵਾਰ-ਵਾਰ ਪਾਰਟੀ ਬਦਲਣ ਦਾ ਇਲਜ਼ਾਮ ਲਾਇਆ। ਬਲਬੀਰ ਸਿੱਧੂ ਨੇ ਕਿਹਾ,’ਕੁਲਵੰਤ ਸਿੰਘ ਹੁਣ ਤੱਕ ਤਿੰਨ ਪਾਰਟੀਆਂ ਬਦਲ ਚੁੱਕੇ ਹਨ। ਕੁਲਵੰਤ ਕਿਸੇ ਪਾਰਟੀ ਲਈ ਵਫਾਦਾਰ ਨਹੀਂ। ਹੁਣ ਉਹ ਮੇਰੇ ਅਕਸ ਖਰਾਬ ਕਰਨ ਲਈ ਝੂਠੀਆਂ ਅਫਵਾਹਾਂ ਫੈਲਾ ਰਿਹਾ ਹੈ। ਮੁਹਾਲੀ ਦੇ ਲੋਕ ਮੇਰਾ ਪਰਿਵਾਰ ਹੈ ਤੇ ਉਹ ਇਨ੍ਹਾਂ ਸਾਰੀਆਂ ਸਾਜਿਸ਼ਾਂ ਨੂੰ ਸਮਝਦੇ ਹਨ।‘
ਦੱਸ ਦਈਏ ਕਿ ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ ‘ਚ ਕਰੀਬ 17 ਵਿਧਾਇਕਾਂ ਦੀ ਟਿਕਟ ਕੱਟ ਸਕਦੀ ਹੈ ਜਿਨ੍ਹਾਂ ਵਿਧਾਇਕਾਂ ਦੀ ਟਿਕਟ ਕੱਟਣ ਦੇ ਆਸਾਰ ਹਨ, ਉਨ੍ਹਾਂ ਨੇ ਦੂਜੇ ਦਲਾਂ ਨੂੰ ਜੁਆਇਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਬੇਪ੍ਰਵਾਹ ਸਿਆਸਤਦਾਨ! ਸਖ਼ਤ ਪਾਬੰਦੀਆਂ ਲਾਉਣ ਮਗਰੋਂ ਮੁੱਖ ਮੰਤਰੀ ਚੰਨੀ ਨੇ ਖੁਦ ਹੀ ਕੀਤਾ ਵੱਡਾ ਇਕੱਠ, ਕੱਲ੍ਹ ਮੋਦੀ ਦੀ ਰੈਲੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490