ਪੜਚੋਲ ਕਰੋ
ਬੇਪ੍ਰਵਾਹ ਸਿਆਸਤਦਾਨ! ਸਖ਼ਤ ਪਾਬੰਦੀਆਂ ਲਾਉਣ ਮਗਰੋਂ ਮੁੱਖ ਮੰਤਰੀ ਚੰਨੀ ਨੇ ਖੁਦ ਹੀ ਕੀਤਾ ਵੱਡਾ ਇਕੱਠ, ਕੱਲ੍ਹ ਮੋਦੀ ਦੀ ਰੈਲੀ
Charanjit Singh Channi
1/5

ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਖ਼ਤ ਪਾਬੰਦੀਆਂ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਪਰ ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਚੰਨੀ ਖੁਦ ਹੀ ਨਿਯਮਾਂ ਦੀ ਧੱਜੀਆਂ ਉਡਾ ਰਹੇ ਹਨ।
2/5

ਸੂਬੇ ਵਿੱਚ ਸਖ਼ਤ ਪਾਬੰਦੀਆਂ ਲਗਾਉਣ ਤੋਂ ਕੁਝ ਘੰਟੇ ਮਗਰੋਂ ਹੀ ਮੁੱਖ ਮੰਤਰੀ ਚੰਨੀ ਨੇ ਮੋਰਿੰਡਾ ਵਿੱਚ ਵੱਡਾ ਰੈਲੀ ਨੂੰ ਸੰਬੋਧਨ ਕੀਤਾ।
3/5

ਇਸ ਮੌਕੇ ਨਾ ਤਾਂ ਕਿਸੇ ਨੇ ਦੂਰੀ ਬਣਾ ਕੇ ਰੱਖੀ ਤੇ ਨਾ ਹੀ ਮਾਸਕ ਲਾਏ ਹੋਏ ਸਨ। ਇਸ ਦੀ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾ ਹੋ ਰਹੀ ਹੈ।
4/5

ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੂਬੇ ਵਿੱਚ 15 ਜਨਵਰੀ ਤੱਕ ਰਾਤ ਦਾ ਕਰਫਿਊ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਤੇ ਹੋਰ ਸਾਰੇ ਵਿਦਿਅਕ ਅਦਾਰੇ ਵੀ ਬੰਦ ਕਰ ਦਿੱਤੇ ਗਏ ਹਨ। ਪੰਜਾਬ ਵਿੱਚ ਹੁਣ ਬੱਸਾਂ, ਸਿਨੇਮਾ ਹਾਲ, ਜਿੰਮ, ਰੈਸਟੋਰੈਂਟ 50 ਫੀਸਦੀ ਸਮਰੱਥਾ ਨਾਲ ਹੀ ਚੱਲ ਸਕਣਗੇ।
5/5

ਇਸ ਦੇ ਨਾਲ ਹੀ ਕੱਲ੍ਹ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਵੱਡੀ ਰੈਲੀ ਕਰਨ ਜਾ ਰਹੇ ਹਨ। ਬੀਜੇਪੀ ਦਾ ਦਾਅਵਾ ਹੈ ਕਿ ਇੱਥੇ ਲੱਖਾਂ ਲੋਕਾਂ ਦਾ ਇਕੱਠ ਹੋਏਗਾ।
Published at : 04 Jan 2022 02:57 PM (IST)
ਹੋਰ ਵੇਖੋ





















