ਅੰਮ੍ਰਿਤਸਰ ਤੋਂ ਮੋਗਾ ਬਰਾਤ ਲੈਕੇ ਪੁੱਜਿਆ ਟੱਬਰ, ਨਾ ਮਿਲੀ ਲਾੜੀ, ਨਾ ਮਿਲਿਆ ਘਰ...ਫਿਰ ਜੋ ਹੋਇਆ, ਉੱਡ ਜਾਣਗੇ ਹੋਸ਼
ਅੰਮ੍ਰਿਤਸਰ ਦੇ ਸੁਲਤਾਨਵਿੰਡ ਤੋਂ ਇੱਕ ਪਰਿਵਾਰ ਆਪਣੇ ਮੁੰਡੇ ਨੂੰ ਵਿਆਹਣ 40-45 ਬੰਦਿਆਂ ਦੀ ਬਰਾਤ ਲੈ ਕੇ ਬੈਂਡ-ਬਾਜਿਆਂ ਨਾਲ ਮੋਗਾ ਪਹੁੰਚਿਆ, ਪਰ ਨਾ ਉੱਥੇ ਕੋਈ ਲਾੜੀ ਮਿਲੀ ਅਤੇ ਨਾ ਹੀ ਉਸ ਦਾ ਕੋਈ ਘਰ ਮਿਲਿਆ।

Punjab News: ਪੰਜਾਬ ਦੇ ਮੋਗਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਤੁਸੀਂ ਵੀ ਪੂਰਾ ਮਾਮਲਾ ਜਾਣੋਗੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ, ਜੀਹਾਂ, ਪੜ੍ਹ ਕੇ ਤੁਹਾਨੂੰ ਇੱਕ ਵਾਰ ਸ਼ਾਇਕ ਇਹ ਇੱਕ ਪ੍ਰੈਂਕ ਵੀ ਲੱਗ ਸਕਦਾ ਹੈ, ਪਰ ਇਹ ਅਸਲ ਵਿੱਚ ਇੱਕ ਪਰਿਵਾਰ ਨਾਲ ਧੋਖਾ ਹੋਇਆ ਹੈ।
ਦੱਸ ਦਈਏ ਕਿ ਅੰਮ੍ਰਿਤਸਰ ਦੇ ਸੁਲਤਾਨਵਿੰਡ ਤੋਂ ਇੱਕ ਪਰਿਵਾਰ ਆਪਣੇ ਮੁੰਡੇ ਨੂੰ ਵਿਆਹਣ 40-45 ਬੰਦਿਆਂ ਦੀ ਬਰਾਤ ਲੈ ਕੇ ਬੈਂਡ-ਬਾਜਿਆਂ ਨਾਲ ਮੋਗਾ ਪਹੁੰਚਿਆ, ਜਦੋਂ ਉਹ ਕੁੜੀ ਵਾਲਿਆਂ ਵਲੋਂ ਦੱਸੇ ਪਤੇ ‘ਤੇ ਪਹੁੰਚੇ ਤਾਂ ਉਹ ਹੈਰਾਨ ਰਹਿ ਗਏ, ਕਿਉਂਕਿ ਨਾ ਉੱਥੇ ਕੋਈ ਲਾੜੀ ਮਿਲੀ ਅਤੇ ਨਾ ਹੀ ਉਸ ਦਾ ਕੋਈ ਘਰ ਮਿਲਿਆ।
ਲਾੜਾ ਅਤੇ ਉਸ ਦੇ ਰਿਸ਼ਤੇਦਾਰ ਕੁੜੀ ਨੂੰ ਲੱਭਦੇ-ਲੱਭਦੇ ਥੱਕ ਗਏ ਪਰ ਨਾ ਹੀ ਉੱਥੇ ਕੋਈ ਲਾੜੀ ਮਿਲੀ ਅਤੇ ਨਾ ਹੀ ਉਸ ਦਾ ਘਰ ਲੱਭਿਆ। ਜਦੋਂ ਉਨ੍ਹਾਂ ਨੇ ਮੁਹੱਲੇ ਵਾਲਿਆਂ ਨੂੰ ਪੁੱਛਿਆ ਅਤੇ ਫੋਟੋ ਦਿਖਾਈ ਅਤੇ ਉਹ ਕਹਿਣ ਲੱਗੇ ਇੱਥੇ ਤਾਂ ਨਾਂ ਇਸ ਨਾਮ ਦੀ ਕੋਈ ਕੁੜੀ ਰਹਿੰਦੀ ਹੈ ਅਤੇ ਨਾ ਹੀ ਕੋਈ ਪਰਿਵਾਰ, ਇਹ ਸੁਣ ਕੇ ਮੁੰਡੇ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਇਹ ਰਿਸ਼ਤਾ ਵੀ ਮੁੰਡੇ ਦੀ ਭਾਬੀ ਨੇ ਕਰਵਾਇਆ ਸੀ ਅਤੇ ਉਸ ਦਾ ਕਹਿਣਾ ਕਿ ਰੋਜ਼ ਉਨ੍ਹਾਂ ਦੀ ਗੱਲ ਹੁੰਦੀ ਸੀ ਅਤੇ ਵਿਆਹ ਦੀਆਂ ਤਿਆਰੀਆਂ ਨੂੰ ਲੈਕੇ ਵੀ ਗੱਲਬਾਤ ਹੁੰਦੀ ਸੀ, ਸਾਨੂੰ ਦੱਸਿਆ ਸੀ ਕਿ ਕੁੜੀ ਵਾਲਿਆਂ ਦਾ ਘਰ ਮੋਗਾ ਬੱਸ ਸਟੈਂਡ ਕੋਲ ਗਲੀ ਨੰਬਰ 6 ਵਿੱਚ ਹੈ, ਮੁੰਡੇ ਵਾਲੇ ਸਾਰੇ ਇਸ ਵੈਨਿਊ ‘ਤੇ ਬਰਾਤ ਲੈਕੇ ਪਹੁੰਚ ਗਏ ਪਰ ਜਦੋਂ ਉੱਥੇ ਪਹੁੰਚੇ ਤਾਂ ਉਨ੍ਹਾਂ ਨਾਲ ਭਾਣਾ ਵਾਪਰ ਗਿਆ, ਉਹ ਥਾਂ-ਥਾਂ ਪੁੱਛਦੇ ਰਹੇ, ਕਿ ਕਿੱਥੇ ਰਹਿੰਦੇ ਇਹ, ਕੁੜੀ ਦੀ ਫੋਟੋ ਦਿਖਾ-ਦਿਖਾ ਕੇ, ਪਰ ਉਨ੍ਹਾਂ ਨੂੰ ਨਾ ਉੱਥੇ ਕੁੜੀ ਮਿਲੀ ਅਤੇ ਨਾਂ ਹੀ ਕੋਈ ਘਰ ਮਿਲਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















