ਇਸ ਸ਼ਹਿਰ 'ਚ ਚੋਰਾਂ ਨੇ ਮੱਚਿਆ ਆਤੰਕ, ਇੱਕੋ ਰਾਤ ਪੰਜ ਦੁਕਾਨਾਂ 'ਤੇ ਹੋਈ ਚੋਰੀ, ਇਲਾਕੇ 'ਚ ਮੱਚਿਆ ਹੜਕੰਪ
ਬਰਨਾਲਾ ਸ਼ਹਿਰ 'ਚ ਚੋਰਾਂ ਦਾ ਆਤੰਕ ਦੇਖਣ ਨੂੰ ਮਿਲਿਆ। ਜਿਥੇ ਚੋਰਾਂ ਨੇ ਇੱਕ ਰਾਤ 'ਚ ਪੰਜ ਦੁਕਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ। ਦੁਕਾਨਾਂ ਤੋਂ ਸਾਮਾਨ ਅਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਏ। ਪੁਲਿਸ ਜਾਂਚ ਕਰ ਰਹੀ ਹੈ। ਪਰ ਲੋਕਾਂ 'ਚ ਭਾਰੀ ਰੋਸ..

ਪੰਜਾਬ ਦੇ ਸ਼ਹਿਰ ਬਰਨਾਲਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸ਼ਹਿਰ ਬਰਨਾਲਾ ਦੇ ਰੇਲਵੇ ਸਟੇਸ਼ਨ ਦੇ ਨੇੜੇ, ਹੰਡਿਆਇਆ ਬਾਜ਼ਾਰ ਦੇ ਸਾਹਮਣੇ ਇਕੋ ਰਾਤ ਵਿਚ ਚੋਰ ਪੰਜ ਦੁਕਾਨਾਂ ਤੇ ਚੋਰੀ ਕਰਕੇ ਫਰਾਰ ਹੋ ਗਏ। ਜਿਸ ਕਰਕੇ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ।
ਦਵਾਈਆਂ ਦੀ ਦੁਕਾਨ ਤੋਂ ਟੀਕੇ ਚੁੱਕ ਕਰਨ ਲੱਗੇ ਨਸ਼ੇ, ਸਾਰੀ ਘਟਨਾ ਸੀਸੀਟੀਵੀ 'ਚ ਕੈਦ
ਜਾਣਕਾਰੀ ਦਿੰਦਿਆਂ ਦੁਕਾਨਦਾਰਾਂ ਨੇ ਦੱਸਿਆ ਕਿ ਚੋਰ ਪਿੱਛੋਂ ਦੀ ਆਏ ਅਤੇ ਉੱਪਰੋਂ ਗੇਟ ਤੋੜ ਕੇ ਦੁਕਾਨਾਂ ਦੇ ਅੰਦਰ ਵੜ ਗਏ ਜੋ ਗੱਲੇ ਵਿਚ ਪਈ ਨਗਦੀ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਜ਼ਿਕਰਯੋਗ ਹੈ ਕਿ ਚੋਰ ਇੱਕ ਦਵਾਈਆਂ ਦੇ ਦੁਕਾਨ ਦੇ ਅੰਦਰ ਵੀ ਚੋਰੀ ਕਰਨ ਗਏ ਜਿੱਥੋਂ ਉਨ੍ਹਾਂ ਨੇ ਸਰਿੰਜਾਂ, ਨਗਦੀ ਅਤੇ ਹੋਰ ਸਮਾਨ ਵੀ ਚੋਰੀ ਕਰਕੇ ਲੈ ਗਏ। ਅਤੇ ਨਸ਼ੇੜੀਆਂ ਵੱਲੋਂ ਉੱਥੇ ਹੀ ਬੈਠ ਕੇ ਨਸ਼ੇ ਦੇ ਟੀਕੇ ਵੀ ਲਗਾਏ ਗਏ ਜਿਸ ਦੀ ਸੀਸੀਟੀਵੀ ਫੁਟੇਜ ਵੀ ਦੁਕਾਨ ਦੇ ਕੈਮਰਿਆਂ ਵਿੱਚ ਕੈਦ ਹੈ।
ਇਨ੍ਹਾਂ ਚੋਰੀਆਂ ਨਾਲ ਜਿੱਥੇ ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੌਲ ਹੈ ਉਥੇ ਜਿਲ੍ਹੇ ਵਿਚ ਦਿਨੋਂ ਦਿਨ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਕਾਰਨ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਵੀ ਪਾਇਆ ਜਾ ਰਿਹਾ ਹੈ। ਮੌਕੇ ਤੇ ਪਹੁੰਚੇ ਥਾਣਾ ਸਿਟੀ ਬਰਨਾਲਾ ਦੀ ਐਸ.ਐਚ.ਓ. ਮੈਡਮ ਮਨਪ੍ਰੀਤ ਕੌਰ ਨੇ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ, ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















