Jammu and Kashmir: RTO ਵੱਲੋਂ ਸਖਤ ਐਕਸ਼ਨ! ਆਮ ਆਦਮੀ ਪਾਰਟੀ ਦੇ MLA ਦਾ ਡ੍ਰਾਇਵਿੰਗ ਲਾਇਸੈਂਸ ਰੱਦ? ਜਾਣੋ ਪੂਰਾ ਮਾਮਲਾ
ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ RTO ਨੇ ਆਮ ਆਦਮੀ ਪਾਰਟੀ ਦੇ ਨੇਤਾ ਤੇ MLA ਮੇਰਾਜ ਮਲਿਕ ਦਾ ਡ੍ਰਾਇਵਿੰਗ ਲਾਇਸੈਂਸ 3 ਮਹੀਨੇ ਲਈ ਰੱਦ ਕਰ ਦਿੱਤਾ ਹੈ। ਹਾਲ ਹੀ ਵਿੱਚ ਉਹ ਬਿਨਾਂ ਹੈਲਮੈਟ ਦੇ ਬਾਈਕ ਚਲਾਉਂਦੇ ਹੋਏ ਇੱਕ ਵੀਡੀਓ ਸੋਸ਼ਲ..

Jammu and Kashmir : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ RTO ਨੇ ਆਮ ਆਦਮੀ ਪਾਰਟੀ ਦੇ ਨੇਤਾ ਤੇ MLA ਮੇਰਾਜ ਮਲਿਕ ਦਾ ਡ੍ਰਾਇਵਿੰਗ ਲਾਇਸੈਂਸ 3 ਮਹੀਨੇ ਲਈ ਰੱਦ ਕਰ ਦਿੱਤਾ ਹੈ। ਹਾਲ ਹੀ ਵਿੱਚ ਉਹ ਬਿਨਾਂ ਹੈਲਮੈਟ ਦੇ ਬਾਈਕ ਚਲਾਉਂਦੇ ਹੋਏ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਦੇ ਬਾਅਦ ਪ੍ਰਸ਼ਾਸਨ ਨੇ ਸਖਤ ਕਦਮ ਚੁੱਕਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟ੍ਰੈਫਿਕ ਨਿਯਮਾਂ ਵਿੱਚ ਕਿਸੇ ਨੂੰ ਛੋਟ ਨਹੀਂ ਮਿਲੇਗੀ। ਇਹ ਤਾਂ MLA ਹਨ ਅਤੇ ਉਨ੍ਹਾਂ ਦੀ ਇਹ ਹਰਕਤ ਇੱਕ ਗਲਤ ਸੁਨੇਹਾ ਦੇ ਰਹੀ ਸੀ। ਇਸ ਕਾਰਵਾਈ ਨੂੰ ਕਾਨੂੰਨ ਦੇ ਪ੍ਰਤੀ ਸਖ਼ਤੀ ਅਤੇ ਸੜਕ ਸੁਰੱਖਿਆ ਦੇ ਨਜ਼ਰੀਏ ਤੋਂ ਵੀ ਦੇਖਿਆ ਜਾ ਰਿਹਾ ਹੈ।
MLA ਮੇਰਾਜ ਮਲਿਕ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਮੇਰਾ ਇੱਕ ਐਕਸਪੇਰੀਮੈਂਟ ਸੀ ਕਿ ਕਿਵੇਂ BJP ਵਾਲੇ ਕਾਨੂੰਨ ਦੀ ਵਰਤੋਂ ਕਰਦੇ ਹਨ। ਆਮ ਜਨਤਾ ਨੂੰ ਤੰਗ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਵਿੱਚ ਹੋ ਰਹੀ ਮਾਇਨਿੰਗ ਮਾਫੀਆ ਦੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਵੀਡੀਓ ਦੇ ਵਿੱਚ ਮੰਨਿਆ ਕਿ ਉਨ੍ਹਾਂ ਨੇ ਹੈਲਮੇਟ ਨਹੀਂ ਪਾਇਆ, ਇਹ ਸਹੀ ਨਹੀਂ ਸੀ। ਉਨ੍ਹਾਂ ਨੇ ਆਪਣੇ ਆਪ ਨੂੰ ਆਮ ਆਦਮੀ ਦੱਸਦੇ ਹੋਏ ਸਰਕਾਰ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜ੍ਹਾ ਕੀਤਾ।
ਜਾਣੋ ਕੌਣ ਹੈ ਮੇਰਾਜ ਮਲਿਕ
ਸਾਲ 2024 ਦੇ ਵਿੱਚ ਆਮ ਆਦਮੀ ਪਾਰਟੀ (AAP) ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਖਾਤਾ ਖੋਲ੍ਹਣ ਦੇ ਵਿੱਚ ਕਾਮਯਾਬ ਰਹੀ ਸੀ। ਪਾਰਟੀ ਨੇ ਡੋਡਾ ਵਿਧਾਨ ਸਭਾ ਚੋਣ 2024 ਵਿੱਚ ਜਿੱਤ ਦਰਜ ਕੀਤੀ ਹੈ। AAP ਦੇ ਮੇਹਰਾਜ ਮਲਿਕ ਨੇ ਡੋਡਾ ਸੀਟ ਤੋਂ ਜਿੱਤ ਹਾਸਿਲ ਕੀਤੀ ਸੀ।
ਮੇਹਰਾਜ ਮਲਿਕ ਡੋਡਾ ਖੇਤਰ ਦੇ ਲੋਕਪ੍ਰਿਆ ਨੇਤਾ ਮੰਨੇ ਜਾਂਦੇ ਹਨ। ਆਪਣੀ ਨਮਰ ਪਿਛੋਕੜ ਅਤੇ ਲੋਕਾਂ ਨਾਲ ਜੁੜਾਅ ਦੇ ਕਾਰਨ, ਉਨ੍ਹਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਡੋਡਾ ਵਿੱਚ ਇੱਕ ਮਜ਼ਬੂਤ ਜਨਆਧਾਰ ਬਣਾਇਆ। ਹਾਲਾਂਕਿ ਮਲਿਕ ਦੀ ਜਿੱਤ ਨੂੰ ਇੱਕ ਵੱਡਾ ਉਲਟਫੇਰ ਮੰਨਿਆ ਗਿਆ, ਕਿਉਂਕਿ ਡੋਡਾ ਖੇਤਰ ਪਰੰਪਰਾਗਤ ਤੌਰ ‘ਤੇ ਮੁੱਖਧਾਰਾ ਦੀਆਂ ਪਾਰਟੀਆਂ ਦਾ ਗੜ੍ਹ ਰਿਹਾ ਸੀ। ਉਨ੍ਹਾਂ ਦੇ ਅਭਿਆਨ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ, ਸੁਸ਼ਾਸਨ ਅਤੇ ਲੋਕਾਂ ਦੀ ਸੇਵਾ 'ਤੇ ਜ਼ੋਰ ਦਿੱਤਾ, ਜਿਸ ਨਾਲ ਉਨ੍ਹਾਂ ਨੂੰ ਸਥਾਨਕ ਵੋਟਰਾਂ ਦਾ ਸਮਰਥਨ ਮਿਲਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















