Barnala youth Murder: ਬਰਨਾਲਾ ਦੇ ਨੌਜਵਾਨ ਦਾ ਮਨੀਲਾ ਵਿੱਚ ਗੋਲੀਆਂ ਮਾਰ ਕੇ ਕਤਲ
ਮ੍ਰਿਤਕ ਦੇ ਭੈਣ-ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਪਰਗਟ 2008 ’ਚ ਫਿਲਪੀਨ ਗਿਆ ਸੀ। ਜਿੱਥੋਂ ਉਹ 2012 ਵਿੱਚ ਪਿੰਡ ਵਾਪਸ ਆ ਗਿਆ ਅਤੇ ਮੁੜ ਚਾਰ ਸਾਲਾਂ ਤੋਂ ਫ਼ਿਲਪੀਨ ਚਲਿਆ ਗਿਆ।
ਬਰਨਾਲਾ: ਜ਼ਿਲ੍ਹੇ ਦੇ ਪਿੰਡ ਜੋਧਪੁਰ ਦੇ ਨੌਜਵਾਨ ਦਾ ਫਿਲਪੀਨ ਦੇਸ਼ ’ਚ ਗੋਲੀਆਂ ਮਾਰ ਕੇ ਕਤਲ ਕਰਨ ਦੀ ਦੁੱਖਦਾਈ ਘਟਨਾ ਵਾਪਰੀ ਹੈ। ਪਿੰਡ ਦਾ 35 ਸਾਲਾ ਨੌਜਵਾਨ ਪਰਗਟ ਸਿੰਘ ਕਰੀਬ 10 ਸਾਲਾਂ ਤੋਂ ਫ਼ਿਲਪੀਨ ਵਿਖੇ ਰਹਿ ਰਿਹਾ ਸੀ। ਜਿੱਥੇ ਉਸ ਨੇ ਵਿਆਹ ਵੀ ਉਥੋਂ ਦੀ ਹੀ ਲੜਕੀ ਨਾਲ ਕਰਵਾਇਆ ਸੀ। ਅੱਜ ਸਵੇਰ ਸਮੇਂ ਜਦੋਂ ਉਹ ਆਪਣੇ ਕੰਮ ’ਤੇ ਜਾ ਰਿਹਾ ਸੀ, ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਜੋਧਪੁਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭੈਣ-ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਪਰਗਟ 2008 ’ਚ ਫਿਲਪੀਨ ਗਿਆ ਸੀ। ਜਿੱਥੋਂ ਉਹ 2012 ਵਿੱਚ ਪਿੰਡ ਵਾਪਸ ਆ ਗਿਆ ਅਤੇ ਮੁੜ ਚਾਰ ਸਾਲਾਂ ਤੋਂ ਫ਼ਿਲਪੀਨ ਚਲਿਆ ਗਿਆ। ਜਿੱਥੇ ਉਹ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਉਸਦੇ ਦੋ ਲੜਕੇ ਅਤੇ ਘਰਵਾਲੀ ਵੀ ਉਸਦੇ ਨਾਲ ਫ਼ਿਲਪੀਨ ’ਚ ਹੀ ਰਹਿ ਰਹੇ ਸੀ।
ਉਨ੍ਹਾਂ ਦੱਸਿਆ ਕਿ ਪਰਗਟ ਫ਼ਿਲਪੀਨ ’ਚ ਫ਼ਾਈਨਾਂਸ ਦਾ ਕਾਰੋਬਾਰ ਕਰਦਾ ਸੀ। ਜਿੱਥੇ ਅੱਜ ਉਹ ਆਪਣੇ ਕੰਮ ’ਤੇ ਜਾਣ ਲਈ ਘਰ ਤੋਂ ਨਿਕਲਿਆ ਅਤੇ ਰਸਤੇ ਵਿੱਚ ਉਸਨੂੰ ਕੁੱਝ ਲੋਕਾਂ ਨੇ ਗੋਲੀਆਂ ਮਾਰ ਦਿੱਤੀਆਂ। ਜੋ ਉਸਦੇ ਲੱਤ, ਪੱਟ ਅਤੇ ਇੱਕ ਪਿਛਲੇ ਹਿੱਸੇ ਵਿੱਚ ਲੱਗੀ। ਜਿਸ ਤੋਂ ਬਾਅਦ ਉਸਨੂੰ ਕਿਸੇ ਭਾਰਤੀ ਵਿਅਕਤੀ ਨੇ ਚੁੱਕ ਕੇ ਹਸਪਤਾਲ ਦਾਖ਼ਲ ਕਰਵਾਇਆ। ਜਿੱਥੇ ਉਸਦੀ ਮੌਤ ਹੋ ਗਈ।
ਹੁਣ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਅਤੇ ਫ਼ਿਲਪੀਨ ਸਰਕਾਰ ਤੋਂ ਉਸਦੀ ਮ੍ਰਿਤਕ ਦੇਹ ਭਾਰਤ ਲਿਆਉਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: Chandigarh Weekend curfew: ਚੰਡੀਗੜ੍ਹ 'ਚ ਨਹੀਂ ਮਿਲੇਗੀ ਅਜੇ ਰਾਹਤ, ਇਸ ਹਫ਼ਤੇ ਵੀ ਵੀਕੈਂਡ ਕੋਰੋਨਾ ਕਰਫਿਊ ਲਾਗੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin