(Source: ECI/ABP News)
ਬਟਾਲਾ ਕਤਲ ਕਾਂਡ: ਅਕਾਲੀ ਆਗੂ ਦੇ ਦੋਸਤ ਨੇ ਕੀਤਾ ਗੋਲੀ ਮਾਰ ਕੇ ਕਤਲ
Punjab News: ਗੁਰਦਾਸਪੁਰ ਦੇ ਬਟਾਲਾ 'ਚ ਨੈਸ਼ਨਲ ਹਾਈਵੇ 'ਤੇ ਬਣੇ ਹੋਟਲ 'ਚ ਅਕਾਲੀ ਆਗੂ ਦੀ ਉਸ ਦੇ ਹੀ ਦੋਸਤ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ 24 ਘੰਟੇ ਪਹਿਲਾਂ ਹੀ ਮਾਮਲਾ ਸੁਲਝਾ ਲਿਆ ਹੈ।
![ਬਟਾਲਾ ਕਤਲ ਕਾਂਡ: ਅਕਾਲੀ ਆਗੂ ਦੇ ਦੋਸਤ ਨੇ ਕੀਤਾ ਗੋਲੀ ਮਾਰ ਕੇ ਕਤਲ Batala murder case solved in 24 hours Akali leader was shot dead by friend ਬਟਾਲਾ ਕਤਲ ਕਾਂਡ: ਅਕਾਲੀ ਆਗੂ ਦੇ ਦੋਸਤ ਨੇ ਕੀਤਾ ਗੋਲੀ ਮਾਰ ਕੇ ਕਤਲ](https://feeds.abplive.com/onecms/images/uploaded-images/2022/11/29/0f8d09a1b7865b216cff84dafd55326c1669728813148438_original.jpg?impolicy=abp_cdn&imwidth=1200&height=675)
Punjab News: ਗੁਰਦਾਸਪੁਰ ਦੇ ਬਟਾਲਾ 'ਚ ਨੈਸ਼ਨਲ ਹਾਈਵੇ 'ਤੇ ਬਣੇ ਹੋਟਲ 'ਚ ਅਕਾਲੀ ਆਗੂ ਦੀ ਉਸ ਦੇ ਹੀ ਦੋਸਤ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ 24 ਘੰਟੇ ਪਹਿਲਾਂ ਹੀ ਮਾਮਲਾ ਸੁਲਝਾ ਲਿਆ ਹੈ। ਜਿਸ ਹਥਿਆਰ ਨਾਲ ਅਕਾਲੀ ਆਗੂ 'ਤੇ ਹਮਲਾ ਕੀਤਾ ਗਿਆ ਸੀ, ਉਹ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਸ ਨੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਹੋਟਲ ਮਾਲਕ ਫਰਾਰ ਦੱਸਿਆ ਜਾ ਰਿਹਾ ਹੈ।
ਘਟਨਾ ਪਠਾਨਕੋਟ-ਅੰਮ੍ਰਿਤਸਰ ਹਾਈਵੇ 'ਤੇ ਬਟਾਲਾ ਅਧੀਨ ਪੈਂਦੇ ਪਿੰਡ ਸ਼ੇਖੋਪੁਰ 'ਚ ਬਣੇ ਹੋਟਲ ਨਾਲ ਸਬੰਧਤ ਹੈ। ਮ੍ਰਿਤਕ ਦੀ ਪਛਾਣ ਅਕਾਲੀ ਆਗੂ ਅਜੀਤਪਾਲ ਸਿੰਘ (50) ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਅਜੀਤਪਾਲ ਅਤੇ ਕਾਤਲ ਦੋਸਤ ਅੰਮ੍ਰਿਤਪਾਲ ਦੋਵੇਂ ਹੋਟਲ 'ਚ ਖਾ-ਪੀ ਰਹੇ ਸਨ। ਇਸ ਦੌਰਾਨ ਅੰਮ੍ਰਿਤਪਾਲ ਨਾਲ ਦੋਸਤੀ ਨੂੰ ਲੈ ਕੇ ਉਸ ਦੀ ਅਜੀਤਪਾਲ ਨਾਲ ਤਕਰਾਰ ਹੋ ਗਈ। ਗੁੱਸੇ 'ਚ ਆ ਕੇ ਅੰਮ੍ਰਿਤਪਾਲ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਅਜੀਤਪਾਲ ਨੂੰ ਗੋਲੀ ਮਾਰ ਦਿੱਤੀ ਅਤੇ ਖੁਦ ਉਸ ਨੂੰ ਆਪਣੀ ਕਾਰ 'ਚ ਅੰਮ੍ਰਿਤਸਰ ਦੇ ਹਸਪਤਾਲ ਲੈ ਗਿਆ। ਜਿੱਥੇ ਅਜੀਤਪਾਲ ਦੀ ਮੌਤ ਹੋ ਗਈ।
ਪੁਲਿਸ ਨੂੰ ਗੁੰਮਰਾਹ ਕਰਨ ਲਈ ਅੰਮ੍ਰਿਤਪਾਲ ਨੇ ਝੂਠੀ ਕਹਾਣੀ ਰਚੀ। ਜਿਸ 'ਚ ਉਸ ਨੇ ਅਣਪਛਾਤੇ ਵਾਹਨ 'ਚ ਆ ਰਹੇ ਲੋਕਾਂ ਵੱਲੋਂ ਉਸ 'ਤੇ ਫਾਇਰਿੰਗ ਕਰਨ ਦੀ ਕਹਾਣੀ ਸੁਣਾਈ। ਪਰ ਜਾਂਚ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ। ਅੰਮ੍ਰਿਤਪਾਲ ਕੋਲੋਂ ਲਾਇਸੈਂਸੀ ਰਿਵਾਲਵਰ ਅਤੇ ਗੱਡੀ ਵੀ ਜ਼ਬਤ ਕੀਤੀ ਗਈ ਹੈ। ਮਾਮਲੇ 'ਚ ਸਬੂਤ ਮਿਟਾਉਣ 'ਚ ਮਦਦ ਕਰਨ ਵਾਲਾ ਹੋਟਲ ਮਾਲਕ ਗੁਰਮੁਖ ਸਿੰਘ ਫਰਾਰ ਹੈ। ਪੁਲਿਸ ਗੁਰਮੁਖ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਪੁਲਿਸ ਦਾ ਦੋਸ਼ ਹੈ ਕਿ ਗੁਰਮੁਖ ਨੇ ਕੇਸ ਨੂੰ ਦਬਾਉਣ ਅਤੇ ਸਬੂਤ ਮਿਟਾਉਣ ਵਿੱਚ ਸਹਿਯੋਗ ਕੀਤਾ।
Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)