ਕਾਂਗਰਸੀ ਕੌਂਸਲਰ 'ਤੇ ਆਪਣੇ ਹਮਾਇਤੀਆਂ ਨੂੰ ਪਹਿਲਾਂ ਕੋਰੋਨਾ ਵੈਕਸੀਨ ਲਵਾਉਣ ਦੇ ਇਲਜ਼ਾਮ
ਫਾਰਮਾਸਿਸਟ ਤਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਜਦੋਂ ਫਾਰਮਾਸਿਸਟ ਨੂੰ ਪੁੱਛਿਆ ਗਿਆ ਕਿ ਲੋਕਾਂ ਨੇ ਬਿਲਕੁਲ ਵੀ ਸੋਸ਼ਲ ਡਿਸਟੈਂਸਿੰਗ ਨਹੀਂ ਰੱਖੀ ਅਤੇ ਕਈਆਂ ਨੇ ਮਾਸਕ ਵੀ ਨਹੀਂ ਪਾਏ ਤਾਂ, ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਕਈ ਵਾਰ ਕਿਹਾ ਗਿਆ ਹੈ ਕਿ ਉਹ ਸੋਸ਼ਲ ਡਿਸਟੈਂਸਿੰਗ ਵਿਚ ਖੜੇ ਹੋਣ ਪਰ ਉਹ ਮੰਨ ਨਹੀਂ ਰਹੇ।
ਬਟਾਲਾ: ਇੱਥੋਂ ਦੇ ਕਾਂਗਰਸ ਕੌਂਸਲਰ ਦੇ ਪਤੀ ਵੱਲੋਂ ਆਪਣੇ ਘਰ ਵਿਚ ਲੋਕਾਂ ਨੂੰ ਕੋਰੋਨਾ ਵੈਕਸੀਨ ਲਵਾਈ ਜਾ ਰਹੀ ਹੈ। ਪਰ ਲੋਕਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦਾ ਬਿਲਕੁਲ ਵੀ ਖਿਆਲ ਨਹੀਂ ਰੱਖਿਆ ਜਾ ਰਿਹਾ। ਕੋਰੋਨਾ ਵੈਕਸੀਨ ਲਵਾਉਣ ਆਏ ਲੋਕਾਂ ਨੇ ਕਿਹਾ ਕਿ ਕਾਫੀ ਦੇਰ ਤੋਂ ਅਸੀਂ ਵੈਕਸੀਨ ਲਵਾਉਣ ਲਈ ਖੜੇ ਹਾਂ, ਲੇਕਿਨ ਕੌਂਸਲਰ ਦਾ ਪਤੀ ਆਪਣੇ ਹਿਮਾਇਤੀਆਂ ਨੂੰ ਪਿਛਲੇ ਦਰਵਾਜੇ ਤੋਂ ਅੰਦਰ ਲੈਕੇ ਜਾ ਰਿਹਾ ਹੈ ਤੇ ਪਹਿਲਾਂ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਲਗਵਾ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਫਾਰਮਾਸਿਸਟ ਤਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਜਦੋਂ ਫਾਰਮਾਸਿਸਟ ਨੂੰ ਪੁੱਛਿਆ ਗਿਆ ਕਿ ਲੋਕਾਂ ਨੇ ਬਿਲਕੁਲ ਵੀ ਸੋਸ਼ਲ ਡਿਸਟੈਂਸਿੰਗ ਨਹੀਂ ਰੱਖੀ ਅਤੇ ਕਈਆਂ ਨੇ ਮਾਸਕ ਵੀ ਨਹੀਂ ਪਾਏ ਤਾਂ, ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਕਈ ਵਾਰ ਕਿਹਾ ਗਿਆ ਹੈ ਕਿ ਉਹ ਸੋਸ਼ਲ ਡਿਸਟੈਂਸਿੰਗ ਵਿਚ ਖੜੇ ਹੋਣ ਪਰ ਉਹ ਮੰਨ ਨਹੀਂ ਰਹੇ।
ਕੋਰੋਨਾ ਵਕਸੀਨ ਲਵਾਉਣ ਆਏ ਲੋਕਾਂ ਨੇ ਕਿਹਾ ਕਿ ਅਸੀਂ ਕਾਫੀ ਦੇਰ ਤੋਂ ਖੜੇ ਹਾਂ, ਲੇਕਿਨ ਅੰਦਰ ਨਹੀਂ ਬੁਲਾਇਆ ਜਾ ਰਿਹਾ, ਕੁਝ ਲੋਕ ਪਿਛਲੇ ਦਰਵਾਜੇ ਤੋਂ ਆਏ ਤੇ ਅੰਦਰ ਕੋਰੋਨਾ ਵੈਕਸੀਨ ਲਗਵਾ ਕੇ ਚਲੇ ਗਏ। ਸਾਨੂੰ ਇੱਥੇ ਖੜਾ ਹੋਣਾ ਪੈ ਰਿਹਾ ਹੈ ਅਤੇ ਨਾਲ ਹੀ ਇੱਥੇ ਕੋਈ ਵੀ ਸੋਸ਼ਲ ਡਿਸਟੈਂਸਿੰਗ ਨਹੀਂ ਰੱਖੀ ਗਈ।
ਕਾਂਗਰਸ ਕੌਂਸਲਰ ਦੇ ਪਤੀ ਅਰਵਿੰਦ ਸੇਖੜੀ ਨੇ ਕਿਹਾ ਕਿ ਇੱਥੇ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੁਝ ਲੋਕ ਪਿਛਲੇ ਦਰਵਾਜੇ ਤੋਂ ਆਕੇ ਕੋਰੋਨਾ ਵੈਕਸੀਨ ਲਗਵਾਕੇ ਚਲੇ ਗਏ ਹਨ, ਤਾਂ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਪਿਛਲੇ ਦਰਵਾਜੇ ਤੋਂ ਨਹੀਂ ਆਇਆ। ਇਥੇ ਸਭ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ, ਚਾਹੇ ਕੋਈ ਮੇਰੀ ਵਾਰਡ ਦਾ ਹੋਏ ਜਾ ਨਹੀਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :