ਵਿਧਵਾ ਔਰਤ ਦਾ ਸਰੀਰਕ ਸੋਸ਼ਣ ਕਰਨ ਵਾਲੇ ASI ਨੇ ਹਿਰਾਸਤ 'ਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਬੀਤੇ ਕੱਲ੍ਹ ਸੀਆਈਏ ਸਟਾਫ 1 ਦੇ ਏਐਸਆਈ ਗੁਰਵਿੰਦਰ ਸਿੰਘ ਨੂੰ ਲੋਕਾਂ ਨੇ ਰੰਗੇ ਹੱਥੀਂ ਕਾਬੂ ਕਰਕੇ ਨਥਾਣਾ ਪੁਲਿਸ ਦੇ ਹਵਾਲੇ ਕੀਤਾ। ਦਰਅਸਲ ਪੀੜਤ ਔਰਤ ਅਨੁਸਾਰ ਕੁਝ ਦਿਨ ਪਹਿਲਾਂ ਉਸ ਦੇ ਪੁੱਤਰ ਖਿਲਾਫ ਪੁਲਿਸ ਨੇ ਨਸ਼ਾ ਤਸਕਰੀ ਦਾ ਝੂਠਾ ਕੇਸ ਦਰਜ ਕੀਤਾ ਸੀ।
ਬਠਿੰਡਾ: ਇੱਥੋਂ ਦੇ ਪਿੰਡ ਬਾਠ ਚ ਵਿਧਵਾ ਮਹਿਲਾ ਨਾਲ ਦੁਸ਼ਕਰਮ ਕਰਨ ਦੇ ਇਲਜ਼ਾਮ ਚ ਗ੍ਰਿਫਤਾਰ CIA-1 ਦੇ ASI ਨੇ ਬੁੱਧਵਾਰ ਦੇਰ ਰਾਤ ਥਾਣੇ ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ASI ਨੇ ਕਿਸੇ ਤਿੱਖੀ ਚੀਜ਼ ਨਾਲ ਹੱਥ ਅਤੇ ਗਰਦਨ ਦੇ ਹਮਲਾ ਕਰਕੇ ਖੁਦ ਨੂੰ ਮਾਰਨ ਦਾ ਯਤਨ ਕੀਤਾ। ਜ਼ਖ਼ਮੀ ਹਾਲਤ ਚ ਉਸ ਨੂੰ ਨਥਾਣਾ ਪੁਲਿਸ ਨੇ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ।
ਕੀ ਹੈ ਪੂਰਾ ਮਾਮਲਾ?
ਬੀਤੇ ਕੱਲ੍ਹ ਸੀਆਈਏ ਸਟਾਫ 1 ਦੇ ਏਐਸਆਈ ਗੁਰਵਿੰਦਰ ਸਿੰਘ ਨੂੰ ਲੋਕਾਂ ਨੇ ਰੰਗੇ ਹੱਥੀਂ ਕਾਬੂ ਕਰਕੇ ਨਥਾਣਾ ਪੁਲਿਸ ਦੇ ਹਵਾਲੇ ਕੀਤਾ। ਦਰਅਸਲ ਪੀੜਤ ਔਰਤ ਅਨੁਸਾਰ ਕੁਝ ਦਿਨ ਪਹਿਲਾਂ ਉਸ ਦੇ ਪੁੱਤਰ ਖਿਲਾਫ ਪੁਲਿਸ ਨੇ ਨਸ਼ਾ ਤਸਕਰੀ ਦਾ ਝੂਠਾ ਕੇਸ ਦਰਜ ਕੀਤਾ ਸੀ। ਇਸ ਦੇ ਚੱਲਦੇ ਹੀ ਲੜਕੇ ਨੂੰ ਬਚਾਉਣ ਲਈ ਉਕਤ ਏਐਸਆਈ ਔਰਤ ਨੂੰ ਬਲੈਕਮੇਲ ਕਰ ਰਿਹਾ ਸੀ ਜਦਕਿ ਔਰਤ ਦੇ ਪਤੀ ਦੀ ਪਹਿਲਾਂ ਮੌਤ ਹੋ ਚੁੱਕੀ ਹੈ।
ਲੋਕਾਂ ਨੇ ਮੌਕੇ ਤੋਂ ਏਐਸਆਈ ਨੂੰ ਫੜਨ ਤੋਂ ਬਾਅਦ ਦੱਸਿਆ ਕਿ ਦੋ ਦਿਨ ਪਹਿਲਾਂ ਏਐਸਆਈ ਨੇ ਪੀੜਤ ਔਰਤ ਨੂੰ ਆਦੇਸ਼ ਹਸਪਤਾਲ ਕੋਲ ਬੁਲਾਕੇ ਬਲਾਤਕਾਰ ਕੀਤਾ ਸੀ। ਉਸ ਤੋਂ ਬਾਅਦ ਉਹ ਔਰਤ ਦੇ ਘਰ ਆਉਣ ਦੀ ਜ਼ਿੱਦ ਕਰ ਰਿਹਾ ਸੀ। ਔਰਤ ਨੇ ਆਪਣੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਹੱਢਬੀਤੀ ਦੱਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਫ਼ੈਸਲਾ ਕੀਤਾ ਕਿ ਉਕਤ ਏਐਸਆਈ ਨੂੰ ਰੰਗੇ ਹੱਥੀਂ ਫੜਿਆ ਜਾਵੇ ਕਿਉਂਕਿ ਜੇ ਉਸ ਦੀ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਵੇਗੀ।
ਉਸ ਤੋਂ ਬਾਅਦ ਏਐਸਆਈ ਨੇ ਮੰਗਲਵਾਰ ਦੀ ਰਾਤ ਨੂੰ ਪੀੜਤ ਔਰਤ ਨੂੰ ਫੋਨ ਕਰਕੇ ਉਸ ਦੇ ਘਰ ਆਉਣ ਦੀ ਗੱਲ ਕਹੀ। ਇਸ ਤੋਂ ਬਾਅਦ ਰਾਤ ਕਰੀਬ ਸਾਢੇ ਦੱਸ ਵਜੇ ਏਐਸਆਈ ਮਹਿਲਾ ਦੇ ਘਰ ਪਹੁੰਚਿਆ। ਜਿੱਥੇ ਪਹਿਲਾਂ ਹੀ ਟ੍ਰੈਪ ਲਾ ਕੇ ਬੈਠੇ ਔਰਤ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਏਐਸਆਈ ਨੂੰ ਮੌਕੇ ਤੋਂ ਹੀ ਨਗਨ ਹਾਲਤ ਵਿੱਚ ਕਾਬੂ ਕਰ ਲਿਆ।
ਇਸ ਦੀ ਸੂਚਨਾ ਨਥਾਣਾ ਪੁਲਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਥਾਣਾ ਨਥਾਣਾ ਦੇ ਏਐਸਆਈ ਹਰਬੰਸ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਕਾਬੂ ਕੀਤੇ ਏਐਸਆਈ ਕੁਲਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।