ਪੜਚੋਲ ਕਰੋ
Advertisement
ਮਲੇਸ਼ੀਆ ਫਸੇ ਹਰਬੰਸ ਦੀ ਵਤਨ ਵਾਪਸੀ ਦੀ ਬੱਝੀ ਆਸ
ਹਰਬੰਸ ਸਿੰਘ ਅਗਸਤ 2018 'ਚ ਟੂਰਿਸਟ ਵੀਜ਼ਾ 'ਤੇ ਮਲੇਸ਼ੀਆ ਗਿਆ ਸੀ ਪਰ ਬੀਤੀ 13 ਮਈ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਲਈ ਮਲੇਸ਼ੀਆ ਪੁਲਿਸ ਨੇ ਹਰਬੰਸ ਨੂੰ ਗ੍ਰਿਫਤਾਰ ਕਰ ਲਿਆ।
ਬਠਿੰਡਾ: ਇੱਥੋਂ ਦੇ ਪਿੰਡ ਗੁੰਮਟੀ ਕਲਾਂ ਦੇ ਰਹਿਣ ਵਾਲੇ ਪਰ ਪਿਛਲੇ ਸਾਲ ਤੋਂ ਮਲੇਸ਼ੀਆ ਵਿੱਚ ਫਸੇ ਹੋਏ ਹਰਬੰਸ ਸਿੰਘ ਦੀ ਵਤਨ ਵਾਪਸੀ ਲਈ ਰਾਹ ਪੱਧਰਾ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਚਿੱਠੀ ਲਿਖ ਅਪੀਲ ਕੀਤੀ ਸੀ। ਇਸ ਮਗਰੋਂ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਹਰਬੰਸ ਦੀ ਵਤਨ ਵਾਪਸੀ ਦੀ ਕਾਰਵਾਈ ਤਕਰੀਬਨ ਪੂਰੀ ਕਰਵਾ ਦਿੱਤੀ ਹੈ।
ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਹਰਬੰਸ ਦੇ ਐਮਰਜੈਂਸੀ ਟ੍ਰੈਵਲ ਕਾਗਜ਼ਾਤ ਬਣ ਗਏ ਹਨ ਤੇ ਉਹ ਜਲਦੀ ਹੀ ਵਾਪਸ ਆ ਸਕਦਾ ਹੈ। ਹਰਬੰਸ ਸਿੰਘ ਅਗਸਤ 2018 'ਚ ਟੂਰਿਸਟ ਵੀਜ਼ਾ 'ਤੇ ਮਲੇਸ਼ੀਆ ਗਿਆ ਸੀ ਪਰ ਬੀਤੀ 13 ਮਈ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਲਈ ਮਲੇਸ਼ੀਆ ਪੁਲਿਸ ਨੇ ਹਰਬੰਸ ਨੂੰ ਗ੍ਰਿਫਤਾਰ ਕਰ ਲਿਆ। ਪਿਛਲੀ 19 ਜੂਨ ਨੂੰ ਹਰਬੰਸ ਮਲੇਸ਼ੀਆ ਦੀ ਜੇਲ੍ਹ ਤੋਂ ਬਾਹਰ ਆ ਗਿਆ ਪਰ ਉਸ ਨੂੰ ਮਲੇਸ਼ੀਆ ਦੇ ਹਿਰਾਸਤੀ ਕੈਂਪ 'ਚ ਰੱਖਿਆ ਗਿਆ ਹੈ।Our HC in Malaysia @hcikl is in regular touch with Harbans Singh who was imprisoned on 13 May for visa violation & released on 19 June. He is currently in a detention camp for repatriation. An emergency travel document has been issued by our HC for his expeditious return https://t.co/kHLb7MOP6u
— Dr. S. Jaishankar (@DrSJaishankar) July 3, 2019
ਹਰਬੰਸ ਦੇ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਪੁੱਤਰ ਦੀ ਵਤਨ ਵਾਪਸੀ ਦੀ ਅਪੀਲ ਕੀਤੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਜਿਸ ਮਗਰੋਂ ਉਸ ਦੀ ਵਤਨ ਵਾਪਸੀ ਹੋਣ ਜਾ ਰਹੀ ਹੈ।Have written to Minister of External Affairs @DrSJaishankar ji to draw his attention to the case of Harbans Singh who is languishing in a Malaysian jail since August 2018. Have requested the personal indulgence of the Hon'ble Minister in efforts for the release. pic.twitter.com/AhHIOh0lIc
— Capt.Amarinder Singh (@capt_amarinder) July 2, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਚੰਡੀਗੜ੍ਹ
ਪੰਜਾਬ
Advertisement