ਮਾਮੂਲੀ ਝਗੜੇ ਬਾਅਦ ਗੁਆਂਢਣ ਨੇ ਅਗਵਾਹ ਕੀਤੇ ਦੋ ਬੱਚੇ
ਜ਼ਿਲ੍ਹਾ ਬਠਿੰਡਾ ਦੇ ਬਾਬਾ ਫ਼ਰੀਦ ਨਗਰ ਵਿੱਚ ਰਹਿ ਰਹੇ ਮਜ਼ਦੂਰ ਵਾਸੀਆਂ ਦੇ ਦੋ ਬੱਚਿਆਂ ਨੂੰ ਇੱਕ ਗੁਆਂਢਣ ਮਹਿਲਾ ਨੇ ਹੀ ਅਗਵਾਹ ਕਰ ਲਿਆ। ਲਗਪਗ 5 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪੁਲਿਸ ਦੀ ਟੀਮ ਨੇ ਅਗਵਾਹ ਕੀਤੇ ਦੋਵੇਂ ਬੱਚਿਆਂ ਨੂੰ ਮੁੜ ਵਾਪਸ ਉਸ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਹੈ।

ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਬਾਬਾ ਫ਼ਰੀਦ ਨਗਰ ਵਿੱਚ ਰਹਿ ਰਹੇ ਮਜ਼ਦੂਰ ਵਾਸੀਆਂ ਦੇ ਦੋ ਬੱਚਿਆਂ ਨੂੰ ਇੱਕ ਗੁਆਂਢਣ ਮਹਿਲਾ ਨੇ ਹੀ ਅਗਵਾਹ ਕਰ ਲਿਆ। ਲਗਪਗ 5 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪੁਲਿਸ ਦੀ ਟੀਮ ਨੇ ਅਗਵਾਹ ਕੀਤੇ ਦੋਵੇਂ ਬੱਚਿਆਂ ਨੂੰ ਮੁੜ ਵਾਪਸ ਉਸ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਇਨ੍ਹਾਂ ਵਿੱਚ ਇੱਕ ਗੁਆਂਢਣ ਮਹਿਲਾ ਵੀ ਸ਼ਾਮਿਲ ਹੈ।

ਦਰਅਸਲ ਇੱਕ ਦਿਨ ਪਹਿਲਾਂ ਹੀ ਬੱਚਿਆਂ ਦੇ ਮਾਪਿਆ ਨਾਲ ਗੁਆਂਢਣ ਦਾ ਮਾਮੂਲੀ ਝਗੜਾ ਹੋ ਗਿਆ ਸੀ। ਉਸ ਤੋਂ ਬਾਅਦ ਇਸ ਮਹਿਲਾ ਨੇ ਆਪਣੀ ਗੁਆਂਢਣ ਬੱਦੇ ਮਾਸੂਮ ਬੱਚਿਆਂ ਨੂੰ ਅਗਵਾਹ ਕਰਨ ਦੀ ਧਮਕੀ ਵੀ ਦਿੱਤੀ ਸੀ ਜਿਸ ਤੋਂ ਬਾਅਦ ਬਠਿੰਡਾ ਦੀ ਥਾਣਾ ਕੈਂਟ ਪੁਲਿਸ ਟੀਮ ਨੇ ਸ਼ੱਕ ਦੇ ਆਧਾਰ 'ਤੇ ਜਦ ਉਸ ਮਹਿਲਾ ਕੋਲੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਆਪਣਾ ਜ਼ੁਰਮ ਕਬੂਲ ਲਿਆ ਕਿ ਉਸ ਨੇ ਹੀ ਬੱਚੇ ਅਗਵਾਹ ਕੀਤੇ ਸੀ।
ਮੁਲਜ਼ਮ ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਬੱਚਿਆਂ ਨੂੰ ਕਿਸੇ ਹੋਰ ਜਗ੍ਹਾ ਕਿਰਾਏ ਦੇ ਮਕਾਨ ਦੇ ਕਮਰੇ ਵਿੱਚ ਬੰਦ ਕੀਤਾ ਹੋਇਆ ਹੈ। ਬਠਿੰਡਾ ਪੁਲਿਸ ਦੀ ਟੀਮ ਨੇ ਉਸ ਥਾਂ 'ਤੇ ਛਾਪੇਮਾਰੀ ਕਰਕੇ ਦੋਵਾਂ ਮਾਸੂਮ ਬੱਚਿਆਂ ਨੂੰ ਛੁਡਾਇਆ। ਪੁਲਿਸ ਨੇ ਇਸ ਘਟਨਾ ਵਿੱਚ ਇੱਕ ਮਹਿਲਾ ਤੇ ਇੱਕ ਨੌਜਵਾਨ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਵੱਖ-ਵੱਖ ਧਾਰਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।




















