ਪੜਚੋਲ ਕਰੋ
ਬਠਿੰਡਾ ਪੁਲਿਸ ਨੇ ਪੌਣੇ ਦੋ ਕੁਇੰਟਲ ਭੁੱਕੀ ਨਾਲ ਤਿੰਨ ਜਣੇ ਦਬੋਚੇ
ਸਪੈਸ਼ਲ ਸੈੱਲ ਦੇ ਇੰਚਾਰਜ ਤਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਏਐਸਆਈ ਹਰਜੀਵਨ ਸਿੰਘ ਨੂੰ ਉਸ ਸਮੇਂ ਨਸ਼ੇ ਦੇ ਖ਼ਿਲਾਫ਼ ਵੱਡੀ ਸਫਲਤਾ ਹਾਸਲ ਹੋਈ, ਜਦ ਭੁੱਚੋ ਨਜਦੀਕ ਤਿੰਨ ਵਿਅਕਤੀਆਂ ਨੂੰ ਟਰਾਲੇ ਸਮੇਤ ਸ਼ੱਕ ਦੇ ਚਲਦੇ ਰੋਕਿਆ ਗਿਆ।

bathinda
ਬਠਿੰਡਾ: ਇੱਥੋਂ ਦੀ ਪੁਲਿਸ ਨੂੰ ਨਸ਼ਿਆਂ ਖਿਲਾਫ ਵੱਡੀ ਸਫਲਤਾ ਮਿਲੀ। ਦਰਅਸਲ ਬਠਿੰਡਾ ਪੁਲਿਸ ਨੇ ਇਕ ਕੁਇੰਟਲ 75 ਕਿਲੋ ਭੁੱਕੀ ਸਮੇਤ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ। ਜਾਣਕਾਰੀ ਮੁਤਾਬਕ ਇਹ ਟਰਾਲੇ ਵਿੱਚ ਲੁਕੋ ਕੇ ਭੁੱਕੀ ਲੈਕੇ ਆ ਰਹੇ ਸੀ। ਬਠਿੰਡਾ ਦੀ ਸਪੈਸ਼ਲ ਸੈੱਲ ਟੀਮ ਨੇ ਭੁੱਚੋ ਡੇਰੇ ਨਜ਼ਦੀਕ ਲਾਕੇ ਨਾਕਾ ਫੜੇ।
ਸਪੈਸ਼ਲ ਸੈੱਲ ਦੇ ਇੰਚਾਰਜ ਤਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੇ ਏਐਸਆਈ ਹਰਜੀਵਨ ਸਿੰਘ ਨੂੰ ਉਸ ਸਮੇਂ ਨਸ਼ੇ ਦੇ ਖ਼ਿਲਾਫ਼ ਵੱਡੀ ਸਫਲਤਾ ਹਾਸਲ ਹੋਈ, ਜਦ ਭੁੱਚੋ ਨਜਦੀਕ ਤਿੰਨ ਵਿਅਕਤੀਆਂ ਨੂੰ ਟਰਾਲੇ ਸਮੇਤ ਸ਼ੱਕ ਦੇ ਚਲਦੇ ਰੋਕਿਆ ਗਿਆ। ਇਨ੍ਹਾਂ ਤੋਂ 7 ਗੱਟੇ 25-25 ਕਿੱਲੋ ਭੁੱਕੀ ਦੇ ਬਰਾਮਦ ਹੋਏ। ਫ਼ਿਲਹਾਲ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰ ਦਿੱਤਾ ਹੈ। ਤਿੰਨਾਂ ਦੇ ਖਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















