ਪਾਣੀ ਦੇ ਮੁੱਦੇ ਨੂੰ ਲੈਕੇ ਮੱਚਿਆ ਘਮਾਸਾਣ, BBMB ਦੇ ਡਾਇਰੈਕਟਰ ਤੋਂ ਬਾਅਦ ਬਦਲਿਆ ਸਕੱਤਰ, ਪੰਜਾਬ ਪੁਲਿਸ ਨੇ ਕੰਟਰੋਲਿੰਗ ਸਟੇਸ਼ਨ ‘ਤੇ ਪਾਇਆ ਘੇਰਾ
Punjab News: ਭਾਖੜਾ ਨਹਿਰ ਤੋਂ ਪਾਣੀ ਦੇ ਮੁੱਦੇ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਵਿਚਕਾਰ ਘਮਾਸਾਣ ਮੱਚਿਆ ਪਿਆ ਹੈ। ਦੋਹਾਂ ਸੂਬਿਆਂ ਵਿਚਕਾਰ ਵੱਧ ਰਹੇ ਵਿਵਾਦ ਦੇ ਮੱਦੇਨਜ਼ਰ, ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਵਾਟਰ ਰੈਗੂਲੇਸ਼ਨ ਡਾਇਰੈਕਟਰ ਤੋਂ ਬਾਅਦ ਸਕੱਤਰ ਨੂੰ ਬਦਲ ਦਿੱਤਾ ਗਿਆ ਹੈ।

Punjab News: ਭਾਖੜਾ ਨਹਿਰ ਤੋਂ ਪਾਣੀ ਦੇ ਮੁੱਦੇ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਵਿਚਕਾਰ ਘਮਾਸਾਣ ਮੱਚਿਆ ਪਿਆ ਹੈ। ਦੋਹਾਂ ਸੂਬਿਆਂ ਵਿਚਕਾਰ ਵੱਧ ਰਹੇ ਵਿਵਾਦ ਦੇ ਮੱਦੇਨਜ਼ਰ, ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਵਾਟਰ ਰੈਗੂਲੇਸ਼ਨ ਡਾਇਰੈਕਟਰ ਤੋਂ ਬਾਅਦ ਸਕੱਤਰ ਨੂੰ ਬਦਲ ਦਿੱਤਾ ਗਿਆ ਹੈ। ਸਕੱਤਰ ਸੁਰਿੰਦਰ ਸਿੰਘ ਮਿੱਤਲ ਨੂੰ ਹਰਿਆਣਾ ਕੋਟੇ ਤੋਂ ਬੋਰਡ ਵਿੱਚ ਨਿਯੁਕਤ ਕੀਤਾ ਗਿਆ ਸੀ। ਹੁਣ ਸਕੱਤਰ ਦਾ ਚਾਰਜ ਪੰਜਾਬ ਕੋਟੇ ਦੇ ਬਲਵੀਰ ਸਿੰਘ ਨੂੰ ਦੇ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ, ਬੋਰਡ ਵਿੱਚ ਨਿਯੁਕਤ ਭਾਖੜਾ ਡੈਮ ਦੇ ਡਾਇਰੈਕਟਰ (ਵਾਟਰ ਰੈਗੂਲੇਸ਼ਨ), ਇੰਜੀਨੀਅਰ ਅਕਾਸ਼ਦੀਪ ਸਿੰਘ ਨੂੰ ਹਟਾਇਆ ਗਿਆ ਸੀ। ਆਕਾਸ਼ਦੀਪ ਸਿੰਘ ਨੂੰ ਹਟਾ ਦਿੱਤਾ ਗਿਆ। ਉਨ੍ਹਾਂ ਦੀ ਥਾਂ 'ਤੇ ਹਰਿਆਣਾ ਕੋਟੇ ਤੋਂ ਨਿਯੁਕਤ ਇੰਜੀਨੀਅਰ ਸੰਜੀਵ ਕੁਮਾਰ ਨੂੰ ਡਾਇਰੈਕਟਰ ਰੈਗੂਲੇਸ਼ਨ ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ, ਪੰਜਾਬ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਨੇ ਨੰਗਲ ਡੈਮ ਦੇ ਕੰਟਰੋਲਿੰਗ ਸਟੇਸ਼ਨ ਨੂੰ ਘੇਰ ਲਿਆ ਹੈ। ਕਿਸੇ ਨੂੰ ਵੀ ਬੰਨ੍ਹ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਹੈ। ਸੀਐਮ ਭਗਵੰਤ ਮਾਨ ਨੇ ਫਿਰ ਕਿਹਾ ਕਿ ਪੰਜਾਬ ਦਾ ਪਾਣੀ ਪੰਜਾਬੀਆਂ ਦਾ ਹੈ, ਅਸੀਂ ਇਸਨੂੰ ਕਿਸੇ ਹੋਰ ਨੂੰ ਨਹੀਂ ਜਾਣ ਦੇਵਾਂਗੇ।

ਉੱਥੇ ਹੀ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ, ਜੋ ਫੋਰਸ ਨਾਲ ਡੈਮ 'ਤੇ ਪਹੁੰਚੇ, ਨੇ ਕਿਹਾ ਕਿ ਉਹ ਸਿਰਫ ਸੁਰੱਖਿਆ ਦਾ ਜਾਇਜ਼ਾ ਲੈਣ ਆਏ ਸਨ। ਪੁਲਿਸ ਦਾ ਪਾਣੀ ਦੇ ਮੁੱਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 17 ਦਿਨਾਂ ਤੋਂ ਪੰਜਾਬ ਨੇ ਭਾਖੜਾ ਨਹਿਰ ਤੋਂ ਹਰਿਆਣਾ ਨੂੰ ਪਾਣੀ ਦੀ ਸਪਲਾਈ 8,500 ਕਿਊਸਿਕ ਤੋਂ ਘਟਾ ਕੇ 4,000 ਕਿਊਸਿਕ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਨੇ ਮਾਰਚ ਵਿੱਚ ਹੀ ਆਪਣਾ ਪਾਣੀ ਦਾ ਕੋਟਾ ਖਤਮ ਕਰ ਦਿੱਤਾ ਸੀ। ਉਹ ਮਾਨਵੀ ਆਧਾਰ 'ਤੇ 4 ਹਜ਼ਾਰ ਕਿਊਸਿਕ ਪਾਣੀ ਦੇ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















