![ABP Premium](https://cdn.abplive.com/imagebank/Premium-ad-Icon.png)
ਬਹਿਬਲਕਲਾਂ ਗੋਲ਼ੀਕਾਂਡ: ਘਟਨਾ ਵਾਲੀ ਥਾਂ 'ਤੇ ਪੁੱਜੀ SIT, ਪੀੜਤਾਂ ਨੇ ਕਿਹਾ, ਸਰਕਾਰ ਕੋਲ 30 ਤੱਕ ਦਾ ਸਮਾਂ ਬਾਅਦ 'ਚ....
ਸੁਖਰਾਜ ਸਿੰਘ ਨੇ ਕਿਹਾ ਕਿ ਸਰਕਾਰਾਂ ਇਨਸਾਫ਼ ਦੇਣ ਦੀ ਥਾਂ ਉੱਤੇ ਬੱਸ ਖਾਨਾਪੂਰਤੀ ਕਰ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਕੋਲ 30 ਨਵੰਬਰ ਤੱਕ ਦਾ ਸਮਾ ਹੈ ਬਾਅਦ ਵਿੱਚ ਇਸ ਬਾਰੇ ਸੰਗਤ ਕੋਈ ਫੈਸਲਾ ਲਵੇਗੀ।
![ਬਹਿਬਲਕਲਾਂ ਗੋਲ਼ੀਕਾਂਡ: ਘਟਨਾ ਵਾਲੀ ਥਾਂ 'ਤੇ ਪੁੱਜੀ SIT, ਪੀੜਤਾਂ ਨੇ ਕਿਹਾ, ਸਰਕਾਰ ਕੋਲ 30 ਤੱਕ ਦਾ ਸਮਾਂ ਬਾਅਦ 'ਚ.... Behbalkaln Goli kand SIT reached the incident site ਬਹਿਬਲਕਲਾਂ ਗੋਲ਼ੀਕਾਂਡ: ਘਟਨਾ ਵਾਲੀ ਥਾਂ 'ਤੇ ਪੁੱਜੀ SIT, ਪੀੜਤਾਂ ਨੇ ਕਿਹਾ, ਸਰਕਾਰ ਕੋਲ 30 ਤੱਕ ਦਾ ਸਮਾਂ ਬਾਅਦ 'ਚ....](https://feeds.abplive.com/onecms/images/uploaded-images/2022/11/24/4c80971e84cee89447fb5ea626e48a191669282551079370_original.jpg?impolicy=abp_cdn&imwidth=1200&height=675)
Faridkot: 2015 ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋ ਬਾਅਦ ਵਾਪਰੇ ਕੋਟਕਪੂਰਾ ਤੇ ਬਹਿਬਲ ਕਲਾ ਗੋਲੀ ਕਾਂਡ ਦੀ ਜਾਂਚ ਲਗਤਾਰ ਜਾਰੀ ਹੈ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ IG ਨੋਨਿਹਾਲ ਸਿੰਘ ਦੀ ਅਗਵਾਈ ਵਾਲੀ SIT ਅੱਜ ਬਹਿਬਲ ਕਲਾਂ ਘਟਨਾ ਵਾਲੀ ਥਾਂ 'ਤੇ ਪਹੁੰਚੀ।
ਇਸ ਦੌਰਾਨ SIT ਦੇ ਮੈਂਬਰ ਐਸਐਸਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਅਤੇ ਐਸਆਰਐਸਪੀ ਬਟਾਲਾ ਸਤਿੰਦਰ ਸਿੰਘ ਵੀ ਹਾਜ਼ਰ ਸਨ, ਇਸ ਦੌਰਾਨ ਟੀਮ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ, ਜਿੱਥੇ ਸਾਰੀ ਘਟਨਾ ਵਾਪਰੀ ਸੀ। ਇਸ ਪੂਰੇ ਦੁਖਾਂਤ ਵਿੱਚ 2 ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਵਿਸ਼ੇਸ਼ ਜਾਂਚ ਟੀਮ ਵੱਲੋਂ ਪੀੜਤ ਪਰਿਵਾਰ ਨਾਲ ਵੀ ਰਾਬਤਾ ਕੀਤਾ ਗਿਆ।
ਇਸ ਮੌਕੇ ਮੀਡੀਆ ਨਾਲ ਰਾਬਤਾ ਕਰਦਿਆਂ SIT ਮੈਂਬਰ ਸਤਿੰਦਰ ਸਿੰਘ ਨੇ ਦੱਸਿਆ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਚੱਲ ਰਹੀ ਹੈ ਅੱਜ ਉਹ ਮੌਕੇ ਤੇ ਆਏ ਹਨ ਇਸ ਤੋ ਪਹਿਲਾਂ ਵੀ ਉਹ ਕਾਫੀ ਵਾਰ ਆ ਚੁੱਕੇ ਨੇ ਉਹਨਾਂ ਵੱਲੋਂ ਕੁਝ ਗਵਾਹਾਂ ਨਲ ਗੱਲਬਾਤ ਕੀਤੀ
ਓਧਰ ਦੂਜੇ ਪਾਸੇ ਇਨਸਾਫ਼ ਲਈ ਪੱਕਾ ਮੋਰਚਾ ਲਾਈ ਬੈਠੇ, ਘਟਨਾ ਵਿੱਚ ਮਾਰੇ ਗਏ ਕਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਬਹਿਬਲ ਕਲਾਂ ਵਿੱਚ ਧਰਨਾ ਜਾਰੀ ਹੈ ਉਨ੍ਹਾਂ ਨਾਲ਼ ਹੀ ਕਿਹਾ ਕਿ ਉਹੀ ਗਵਾਹਾਂ ਨੇ ਜੋ 2105 ਤੋਂ ਜਾਂਚ ਵਿੱਚ ਸਾਥ ਦੇ ਰਹੇ ਹਨ ਉਨ੍ਹਾਂ ਕਿਹਾ ਕਿ ਸਰਕਾਰਾਂ ਇਨਸਾਫ਼ ਦੇਣ ਦੀ ਥਾਂ ਉੱਤੇ ਬੱਸ ਖਾਨਾਪੂਰਤੀ ਕਰ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਕੋਲ 30 ਨਵੰਬਰ ਤੱਕ ਦਾ ਸਮਾ ਹੈ ਬਾਅਦ ਵਿੱਚ ਇਸ ਬਾਰੇ ਸੰਗਤ ਕੋਈ ਫੈਸਲਾ ਲਵੇਗੀ।
ਜ਼ਿਕਰ ਕਰ ਦਈਏ ਕਿ ਸਰਕਾਰ ਦੇ ਆਗੂਆਂ ਵੱਲੋਂ ਧਰਨੇ ਵਾਲੀ ਥਾਂ ਉੱਤੇ ਜਾ ਕੇ ਪੀੜਤ ਪਰਿਵਾਰ ਕੋਲੋਂ 45 ਦਿਨਾਂ ਦਾ ਸਮਾਂ ਮੰਗਿਆ ਸੀ, ਜਿਸ ਤੋਂ ਬਾਅਦ ਸੰਗਤ ਨੇ ਕਿਹਾ ਕਿ ਸਰਕਾਰ ਨੂੰ 45 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਜੇ ਇਸ ਵਿਚਾਲੇ ਇਨਸਾਫ਼ ਨਹੀਂ ਹੁੰਦਾ ਤਾਂ ਸੰਗਤ ਆਪ ਮੁਹਾਰੇ ਕੋਈ ਫ਼ੈਸਲਾ ਲਵੇਗੀ।
ਇਹ ਵੀ ਪੜ੍ਹੋ: Ludhiana News: ਰਾਜਾ ਵੜਿੰਗ ਨੂੰ ਧਮਕੀ ਦੇਣ ਦੇਣ 'ਤੇ ਅੰਮ੍ਰਿਤਪਾਲ ਸਿੰਘ ਖਿਲਾਫ ਮਾਮਲਾ ਦਰਜ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)