ਪੜਚੋਲ ਕਰੋ
ਆਖਿਰ ਡੇਰਾ ਵਿਵਾਦ 'ਤੇ ਬੋਲ ਪਏ ਭਗਵੰਤ ਮਾਨ

ਸੰਗਰੂਰ: ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਆਖਿਰ ਡੇਰਾ ਵਿਵਾਦ 'ਤੇ ਬੋਲ ਹੀ ਪਏ। ਮਾਨ ਦਾ ਕਹਿਣਾ ਹੈ ਕਿ ਰਾਜਨੀਤੀ ਤੇ ਧਰਮ ਦਾ ਕੋਈ ਮੇਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਮਪਰਦਾਇਕ ਮਾਹੌਲ ਪੈਦਾ ਕਰ ਦਿੱਤਾ ਗਿਆ ਉਹ ਫੈਡਰਲ ਸਟ੍ਰਕਚਰ ਤੇ ਦੇਸ਼ ਲਈ ਖਤਰਾ ਹੈ।ਮਾਨ ਨੇ ਹਰਿਆਣਾ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ ਪੰਚਕੁਲਾ 'ਚ ਧਾਰਾ 144 ਦੇ ਬਾਵਜੂਦ ਲੱਖਾਂ ਕੋਲ ਕਿਵੇਂ ਪਹੁੰਚ ਗਏ। ਉਨ੍ਹਾਂ ਕਿਹਾ ਜੇਕਰ 28 ਅਗਸਤ ਦੀ ਤਰ੍ਹਾਂ 25 ਨੂੰ ਵੀ ਪੇਸ਼ੀ ਵਾਲੇ ਦਿਨ ਸਖ਼ਤ ਵਰਤੀ ਜਾਂਦੀ ਤਾਂ ਸ਼ਾਇਦ ਹਿੰਸਾ ਨਾਲ ਹੁੰਦੀ। ਮਾਨ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ ਤੇ ਅਸੀਂ ਧਰਮ ਅਤੇ ਰਾਜਨੀਤੀ ਨੂੰ ਇਕੱਠਾ ਨਹੀਂ ਕਰਦੇ। ਦੱਸਣਯੋਗ ਹੈ ਕਿ ਮਾਨ ਜਿਸ ਹਲਕੇ ਤੋਂ ਸੰਸਦ ਮੈਂਬਰ ਹਨ ਉਥੇ ਡੇਰਾ ਪ੍ਰੇਮੀਆਂ ਦੀ ਵੀ ਬਹੁਤ ਭਰਮਾਰ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















