(Source: ECI/ABP News/ABP Majha)
Punjab News: ਸਿਨੇਮਾ ਘਰਾਂ 'ਚ ਭਗਵੰਤ ਮਾਨ ! ਹਰ ਥਾਂ 'ਤੇ ਤੁਹਾਡੇ ਇਸ਼ਤਿਹਾਰ ਦੇਖ ਕੇ ਅੱਕ ਚੁੱਕੇ ਨੇ ਲੋਕ -ਖਹਿਰਾ
Punjab News: ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ, ਭਗਵੰਤ ਮਾਨ, ਤੁਸੀਂ ਖੁਦ ਹੀ ਦੇਖੋ ਕਿ ਸਿਨੇਮਾ ਹਾਲਾਂ ਸਮੇਤ ਹਰ ਜਗ੍ਹਾ ਤੁਹਾਡੇ ਅਣਚਾਹੇ ਇਸ਼ਤਿਹਾਰ ਦੇਖ ਕੇ ਲੋਕ ਕਿੰਨੇ ਅੱਕ ਚੁੱਕੇ ਹਨ!
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸੇ ਵੇਲੇ ਉੁਨ੍ਹਾਂ ਦੀ ਸਾਥੀ ਰਹੇ ਸੁਖਪਾਲ ਖਹਿਰਾ ਦੀ ਟਸਲ ਨੂੰ ਕੌਣ ਨਹੀਂ ਜਾਣਦਾ। ਅਜਿਹਾ ਕੋਈ ਦਿਨ ਨਹੀਂ ਹੋਵੇਗਾ ਜਦੋਂ ਸੁਖਪਾਲ ਖਹਿਰਾ ਵੱਲੋਂ ਮੁੱਖ ਮੰਤਰੀ ਉੱਤੇ ਕੋਈ ਇਲਜ਼ਾਮ ਤਾਂ ਤੰਜ ਨਾ ਕਸਿਆ ਜਾਂਦਾ ਹੋਵੇ। ਸੁਖਪਾਲ ਖਹਿਰਾ ਵੱਲੋਂ ਨਵੀਂ ਵੀਡੀਓ ਸਾਂਝੀ ਕਰਕੇ ਮੁੱਖ ਮੰਤਰੀ ਉੱਤੇ ਤਿੱਖੀ ਟਿੱਪਣੀ ਕੀਤੀ ਗਈ ਹੈ।
ਇਸ ਬਾਬਤ ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ, ਭਗਵੰਤ ਮਾਨ, ਤੁਸੀਂ ਖੁਦ ਹੀ ਦੇਖੋ ਕਿ ਸਿਨੇਮਾ ਹਾਲਾਂ ਸਮੇਤ ਹਰ ਜਗ੍ਹਾ ਤੁਹਾਡੇ ਅਣਚਾਹੇ ਇਸ਼ਤਿਹਾਰ ਦੇਖ ਕੇ ਲੋਕ ਕਿੰਨੇ ਅੱਕ ਚੁੱਕੇ ਹਨ! ਜੇਕਰ ਤੁਸੀਂ ਪ੍ਰਚਾਰ 'ਤੇ ਬਰਬਾਦ ਹੋਏ ਇਸ 750 ਕਰੋੜ ਰੁਪਏ ਨੂੰ ਬਚਾਉਂਦੇ ਤਾਂ ਸਰਕਾਰ ਤਬਾਹੀ ਮਚਾਉਣ ਵਾਲੇ 100 ਤੋਂ ਵੱਧ ਥਾਵਾਂ 'ਤੇ ਟੁੱਟਣ ਵਾਲੇ ਦਰਿਆਈ ਬੰਨ੍ਹਾਂ ਨੂੰ ਮਜ਼ਬੂਤ ਕਰਕੇ ਹੜ੍ਹਾਂ ਨੂੰ ਰੋਕ ਸਕਦੀ ਸੀ
Mr @BhagwantMann see for yourself how people are fed up seeing your unwanted advertisements everywhere including cinema halls! Had you saved this 750 Cr wasted on publicity govt could have prevented floods by strengthening river embankment that breached at more than 100 places to… pic.twitter.com/lYd80qEf5Z
— Sukhpal Singh Khaira (@SukhpalKhaira) August 19, 2023
ਜ਼ਿਕਰ ਕਰ ਦਈਏ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ ਸੰਭਾਲੀ ਹੈ ਉਦੋਂ ਤੋਂ ਹੀ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਹੈ। ਵਿਰੋਧੀ ਧਿਰਾਂ ਵੱਲੋਂ ਖ਼ਾਸ ਤੌਰ ਉੱਤੇ ਸਰਕਾਰ ਵੱਲੋਂ ਇਸ਼ਤਿਹਾਰਾਂ ਉੱਤੇ ਖ਼ਰਚੇ ਜਾਂਦੇ ਕਰੋੜਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਹੁਣ ਵੀ ਸੁਖਪਾਲ ਖਹਿਰਾ ਵੱਲੋਂ ਕਿਹਾ ਗਿਆ ਹੈ ਕਿ ਇਸ਼ਤਿਹਾਰਾਂ ਉੱਤੇ ਖ਼ਰਚ ਕੀਤੇ ਕਰੋੜਾਂ ਲੋਕਾਂ ਦੀ ਭਲਾਈ ਵਿੱਚ ਲਾਏ ਜਾ ਸਕਦੇ ਸੀ।
ਇਹ ਵੀ ਪੜ੍ਹੋ: Punjab Police: ਪੰਜਾਬ ਦੀਆਂ ਸਾਰੀਆਂ ਐਂਟਰੀਆਂ ਸੀਲ ! ਪੁਲਿਸ ਨੇ ਲਾਏ ਹਾਈਟੈਕ ਨਾਕੇ, ਤਸਕਰਾਂ ਦੀ ਖ਼ੈਰ ਨਹੀਂ ?
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ