ਪੜਚੋਲ ਕਰੋ

MSP Issue: CM ਮਾਨ ਤੇ ਮੰਤਰੀ ਅਨਮੋਲ ਗਗਨ ਮਾਨ ਦੇ ਵਾਅਦੇ ਮੁਤਾਬਕ ਪੰਜਾਬ ਸਰਕਾਰ ਕਰੇ ਜਾਰੀ MSP, ਕਾਂਗਰਸ ਨੇ ਚੁੱਕੀ ਮੰਗ

MSP Issue: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੂੰ ਚੁਣੌਤੀ ਦਿੱਤੀ ਕਿ...

MSP Issue: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ 22 ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (MSP ) ਦੇ ਕੇ ਆਪਣੇ ਵਾਅਦੇ ਪੂਰੇ ਕਰਨ। 

ਉਨ੍ਹਾਂ ਕਿਹਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਨੇ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ 22 ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਵਾਅਦਾ ਕੀਤਾ ਸੀ। ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਦੋ ਸਾਲ ਹੋ ਗਏ ਹਨ ਅਤੇ 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਆਪਣੇ ਲੰਬੇ ਸਮੇਂ ਤੋਂ ਲਟਕ ਰਹੇ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ। 

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ 'ਆਪ' ਸਰਕਾਰ ਬਣਨ ਦੇ ਪੰਜ ਮਿੰਟਾਂ ਦੇ ਅੰਦਰ ਘੱਟੋ-ਘੱਟ ਸਮਰਥਨ ਮੁੱਲ ਮੁਹੱਈਆ ਕਰਵਾਏਗੀ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਤਤਕਾਲੀ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਸੀ ਕਿ ਜੇਕਰ ਉਹ 22 ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ 'ਚ ਅਸਮਰੱਥ ਹਨ ਤਾਂ ਉਹ ਅਹੁਦਾ ਛੱਡ ਦੇਣ। 

ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਆਪਣਾ ਵਾਅਦਾ ਪੂਰਾ ਕਰਨ ਤੋਂ ਕਿਸ ਚੀਜ਼ ਨੇ ਰੋਕਿਆ। ਬਾਜਵਾ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਪੰਜਾਬ ਦੇ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਦਿੱਲੀ 'ਚ ਵਿਰੋਧ ਪ੍ਰਦਰਸ਼ਨ ਕਰਨ ਲਈ ਹਰਿਆਣਾ ਦੀ ਸਰਹੱਦ ਪਾਰ ਕਰਨ ਲਈ ਸੰਘਰਸ਼ ਕਰ ਰਹੇ ਹਨ, 'ਆਪ' ਨੂੰ ਆਪਣੇ ਹੀ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ। 

ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਕਿਉਂਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਬਣਾਉਣ ਤੋਂ ਝਿਜਕਦੀ ਜਾਪਦੀ ਹੈ, ਇਸ ਲਈ ਕਿਸਾਨ ਯੂਨੀਅਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਮੀਟਿੰਗਾਂ ਵਿਚ ਵਿਚੋਲਗੀ ਕਰਨ ਦੀ ਬਜਾਏ ਭਗਵੰਤ ਮਾਨ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕਰਨਾ ਚਾਹੀਦਾ ਹੈ। 

ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਚੋਣਾਂ ਦੌਰਾਨ 'ਆਪ' ਦੇ ਝੂਠੇ ਵਾਅਦਿਆਂ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਹੈ। ਕਿਉਂਕਿ ਭਗਵੰਤ ਮਾਨ ਇੱਕ ਪੇਸ਼ੇਵਰ ਕਾਮੇਡੀਅਨ ਹਨ, ਇਸ ਲਈ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਮਜ਼ਾਕ ਬਣਾ ਦਿੱਤਾ। ਬਾਜਵਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਜੋ ਵੀ ਵਾਅਦਾ ਕੀਤਾ ਸੀ, ਉਸ ਨੂੰ ਲੈ ਕੇ ਉਹ ਕਦੇ ਵੀ ਸੁਹਿਰਦ ਨਹੀਂ ਰਹੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: CM ਮਾਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਦਾ ਸੱਦਾ, ਭਲਕੇ ਪੰਜਾਬ ਭਵਨ 'ਚ ਹੋਏਗੀ ਗੱਲਬਾਤ
Punjab News: CM ਮਾਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਦਾ ਸੱਦਾ, ਭਲਕੇ ਪੰਜਾਬ ਭਵਨ 'ਚ ਹੋਏਗੀ ਗੱਲਬਾਤ
Punjab News: ਫਸਲਾਂ ਦੇ ਝਾੜ ’ਚ ਕਮੀ ਆਉਣ ਦੀ ਸੰਭਾਵਨਾ, ਕਿਸਾਨਾਂ ਦੇ ਚਿਹਰੇ ਮੁਰਝਾਏ
Punjab News: ਫਸਲਾਂ ਦੇ ਝਾੜ ’ਚ ਕਮੀ ਆਉਣ ਦੀ ਸੰਭਾਵਨਾ, ਕਿਸਾਨਾਂ ਦੇ ਚਿਹਰੇ ਮੁਰਝਾਏ
Airspace Breach: ਟਰੰਪ ਦੀ ਸੁਰੱਖਿਆ 'ਚ ਕੁਤਾਹੀ! US ਰਾਸ਼ਟਰਪਤੀ ਦੇ ਰਿਸੋਰਟ ਦੇ ਉਪਰੋਂ ਲੰਘੇ 3 ਏਅਰਕ੍ਰਾਫਟ, ਮੱਚੀ ਤਰਥੱਲੀ, ਫੌਜ ਨੂੰ ਭੇਜਣੇ ਪਏ F-16 ਫਾਈਟਰ ਜੈੱਟ
Airspace Breach: ਟਰੰਪ ਦੀ ਸੁਰੱਖਿਆ 'ਚ ਕੁਤਾਹੀ! US ਰਾਸ਼ਟਰਪਤੀ ਦੇ ਰਿਸੋਰਟ ਦੇ ਉਪਰੋਂ ਲੰਘੇ 3 ਏਅਰਕ੍ਰਾਫਟ, ਮੱਚੀ ਤਰਥੱਲੀ, ਫੌਜ ਨੂੰ ਭੇਜਣੇ ਪਏ F-16 ਫਾਈਟਰ ਜੈੱਟ
ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ
ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ
Advertisement
ABP Premium

ਵੀਡੀਓਜ਼

ਪੰਜਾਬ 'ਚ ਅੱਜ ਹੋ ਰਿਹਾ ਵੱਡਾ ਐਕਸ਼ਨ, 1 ਮਹੀਨੇ 'ਚ ਖਤਮ ਕਰੇਗੀ ਨਸ਼ਾ ਸਰਕਾਰਟਰੰਪ ਤੇ ਜ਼ੇਲੇਂਸਕੀ ਵਿਚਕਾਰ ਹੋਈ ਤਿੱਖੀ ਬਹਿਸ, ਮੀਟਿੰਗ ਤੋਂ ਬਾਅਦ ਟਰੰਪ ਦਾ ਵੱਡਾ ਬਿਆਨAkali Dal| ਜਥੇਦਾਰ ਦਾ ਸਖ਼ਤ ਬਿਆਨ, ਅਕਾਲੀ ਦਲ ਦੇ ਸਯਿਯੋਗ ਲਈ ਨਹੀਂ ਬਣਾਈ ਕਮੇਟੀKullu-Manali| Flood| ਕੁੱਲੂ 'ਚ ਮੀਂਹ ਨੇ ਮਚਾਈ ਤਬਾਹੀ, ਸੈਲਾਨੀਆਂ ਦੀ ਜਾਨ 'ਤੇ ਬਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: CM ਮਾਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਦਾ ਸੱਦਾ, ਭਲਕੇ ਪੰਜਾਬ ਭਵਨ 'ਚ ਹੋਏਗੀ ਗੱਲਬਾਤ
Punjab News: CM ਮਾਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਦਾ ਸੱਦਾ, ਭਲਕੇ ਪੰਜਾਬ ਭਵਨ 'ਚ ਹੋਏਗੀ ਗੱਲਬਾਤ
Punjab News: ਫਸਲਾਂ ਦੇ ਝਾੜ ’ਚ ਕਮੀ ਆਉਣ ਦੀ ਸੰਭਾਵਨਾ, ਕਿਸਾਨਾਂ ਦੇ ਚਿਹਰੇ ਮੁਰਝਾਏ
Punjab News: ਫਸਲਾਂ ਦੇ ਝਾੜ ’ਚ ਕਮੀ ਆਉਣ ਦੀ ਸੰਭਾਵਨਾ, ਕਿਸਾਨਾਂ ਦੇ ਚਿਹਰੇ ਮੁਰਝਾਏ
Airspace Breach: ਟਰੰਪ ਦੀ ਸੁਰੱਖਿਆ 'ਚ ਕੁਤਾਹੀ! US ਰਾਸ਼ਟਰਪਤੀ ਦੇ ਰਿਸੋਰਟ ਦੇ ਉਪਰੋਂ ਲੰਘੇ 3 ਏਅਰਕ੍ਰਾਫਟ, ਮੱਚੀ ਤਰਥੱਲੀ, ਫੌਜ ਨੂੰ ਭੇਜਣੇ ਪਏ F-16 ਫਾਈਟਰ ਜੈੱਟ
Airspace Breach: ਟਰੰਪ ਦੀ ਸੁਰੱਖਿਆ 'ਚ ਕੁਤਾਹੀ! US ਰਾਸ਼ਟਰਪਤੀ ਦੇ ਰਿਸੋਰਟ ਦੇ ਉਪਰੋਂ ਲੰਘੇ 3 ਏਅਰਕ੍ਰਾਫਟ, ਮੱਚੀ ਤਰਥੱਲੀ, ਫੌਜ ਨੂੰ ਭੇਜਣੇ ਪਏ F-16 ਫਾਈਟਰ ਜੈੱਟ
ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ
ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ
ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ
ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ
Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ
Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ
ਸਕਿਨ ਲਈ ਦਵਾਈ ਵਾਂਗ ਕੰਮ ਕਰਦਾ ਚੌਲਾਂ ਦਾ ਪਾਣੀ, ਜਾਣ ਲਓ ਇਸਤੇਮਾਲ ਕਰਨ ਦਾ ਤਰੀਕਾ
ਸਕਿਨ ਲਈ ਦਵਾਈ ਵਾਂਗ ਕੰਮ ਕਰਦਾ ਚੌਲਾਂ ਦਾ ਪਾਣੀ, ਜਾਣ ਲਓ ਇਸਤੇਮਾਲ ਕਰਨ ਦਾ ਤਰੀਕਾ
5 ਮਾਰਚ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, ਬਣਾਈ ਰਣਨੀਤੀ, ਜਾਣੋ ਪੂਰਾ ਮਾਮਲਾ
5 ਮਾਰਚ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, ਬਣਾਈ ਰਣਨੀਤੀ, ਜਾਣੋ ਪੂਰਾ ਮਾਮਲਾ
Embed widget