ਪੜਚੋਲ ਕਰੋ

Punjab News: ਵੋਟਾਂ ਵੇਲੇ ਹੀ CM ਨੂੰ ਕਿਉਂ ਯਾਦ ਆਉਂਦੀਆਂ ਨੇ ਲੀਡਰਾਂ ਦੇ ‘ਕਾਲੇ ਕਾਰਨਾਮਿਆਂ’ ਵਾਲੀਆਂ ਫਾਈਲਾਂ ? ਹੁਣ ਕਿਹਾ- ਰੰਧਾਵਾ ਦੀਆਂ ਫਾਈਲਾਂ ਮੇਰੇ ਕੋਲ ਛੇਤੀ ਕਰਾਂਗਾ ਪਰਦਾਫਾਸ਼

ਭਗਵੰਤ ਮਾਨ ਨੇ ਕਾਂਗਰਸੀ ਆਗੂ ਅਤੇ ਇੱਥੋਂ ਦੇ ਸਾਬਕਾ ਵਿਧਾਇਕ ਸੁਖਜਿੰਦਰ ਰੰਧਾਵਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਜਲਦ ਹੀ ਉਨ੍ਹਾਂ ਦੇ ਸਾਰੇ ਕਾਲੇ ਕਾਰਨਾਮਿਆਂ ਦਾ ਪਰਦਾਫਾਸ਼ ਕਰਨਗੇ। ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਬਹੁਤ ਲੁੱਟਿਆ ਹੈ।

Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਦੀਪ ਰੰਧਾਵਾ ਲਈ ਚੋਣ ਪ੍ਰਚਾਰ ਕੀਤਾ। ਮੁੱਖ ਮੰਤਰੀ ਨੇ ਕਲਾਨੌਰ ਵਿੱਚ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ‘ਆਪ’ ਉਮੀਦਵਾਰ ਦਾ ਸਮਰਥਨ ਕਰਨ ਦੀ ਅਪੀਲ ਕੀਤੀ।  ਮੁੱਖ ਮੰਤਰੀ ਨੇ ਇੱਥੇ ਕਲਾਨੌਰ ਦੇ ਪ੍ਰਸਿੱਧ ਸ਼ਿਵ ਮੰਦਰ ਦੇ ਵੀ ਦਰਸ਼ਨ ਕੀਤੇ ਅਤੇ ਪੂਜਾ ਅਰਚਨਾ ਕੀਤੀ।

ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਦਾਅਵਾ ਕੀਤਾ ਕਿ ਇਸ ਵਾਰ ਡੇਰਾ ਬਾਬਾ ਨਾਨਕ ਵਿੱਚ ਸਿਰਫ਼ ਝਾੜੂ ਚੱਲੇਗਾ। ਸਾਰੀਆਂ ਸਰਵੇਖਣ ਰਿਪੋਰਟਾਂ ਵੀ ਸਾਡੀ ਜਿੱਤ ਦਰਜ ਕਰਵਾ ਰਹੀਆਂ ਹਨ। ਇਸ ਵਾਰ ਲੋਕਾਂ ਨੇ ਇੱਥੋਂ ਕਾਂਗਰਸ ਨੂੰ ਹਰਾਉਣ ਦਾ ਪੂਰਾ ਮਨ ਬਣਾ ਲਿਆ ਹੈ।  ਕਾਂਗਰਸੀ ਲੋਕਾਂ ਨੇ ਕੋਈ ਕੰਮ ਨਹੀਂ ਕੀਤਾ, ਉਨ੍ਹਾਂ ਨੇ ਸਿਰਫ਼ ਇੱਥੋਂ ਦੇ ਲੋਕਾਂ 'ਤੇ ਝੂਠੇ ਪਰਚੇ ਦਰਜ ਕਰਵਾਏ ਹਨ।

ਭਗਵੰਤ ਮਾਨ ਨੇ ਕਾਂਗਰਸੀ ਆਗੂ ਅਤੇ ਇੱਥੋਂ ਦੇ ਸਾਬਕਾ ਵਿਧਾਇਕ ਸੁਖਜਿੰਦਰ ਰੰਧਾਵਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਜਲਦ ਹੀ ਉਨ੍ਹਾਂ ਦੇ ਸਾਰੇ ਕਾਲੇ ਕਾਰਨਾਮਿਆਂ ਦਾ ਪਰਦਾਫਾਸ਼ ਕਰਨਗੇ। ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਬਹੁਤ ਲੁੱਟਿਆ ਹੈ। ਸੱਤਾ 'ਚ ਰਹਿੰਦਿਆਂ ਉਨ੍ਹਾਂ ਨੇ ਗੁਰਦਾਸਪੁਰ ਤੋਂ ਅੰਮ੍ਰਿਤਸਰ ਤੱਕ ਅਰਬਾਂ ਦੀ ਦੌਲਤ ਬਣਾਈ ਹੈ। ਰੰਧਾਵਾ ਦੀਆਂ ਫਾਈਲਾਂ ਮੇਰੇ ਕੋਲ ਹਨ। 

ਪ੍ਰਤਾਪ ਬਾਜਵਾ 'ਤੇ ਵਰ੍ਹਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਲੋਕ ਨਿਰਮਾਣ ਮੰਤਰੀ ਹੁੰਦਿਆਂ ਪੰਜਾਬ 'ਚ ਸਭ ਤੋਂ ਵੱਧ ਟੋਲ ਪਲਾਜ਼ੇ ਲਗਾਏ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਮੈਂ 16 ਟੋਲ ਪਲਾਜ਼ੇ ਬੰਦ ਕਰ ਦਿੱਤੇ, ਜਿਸ ਕਾਰਨ ਲੋਕਾਂ ਦੀ ਰੋਜ਼ਾਨਾ 62 ਲੱਖ ਰੁਪਏ ਤੋਂ ਵੱਧ ਦੀ ਬੱਚਤ ਹੋ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ 75 ਸਾਲਾਂ ਦੀ ਗੁੰਝਲਦਾਰ ਪ੍ਰਣਾਲੀ ਵਿਰਾਸਤ ਵਿੱਚ ਮਿਲੀ ਹੈ। ਇਸ ਨੂੰ ਠੀਕ ਕਰਨ 'ਚ ਕੁਝ ਸਮਾਂ ਲੱਗੇਗਾ, ਪਰ ਢਾਈ ਸਾਲਾਂ 'ਚ ਅਸੀਂ ਕਾਫੀ ਕੰਮ ਕੀਤੇ ਹਨ, ਜਿਸ ਦਾ ਅਸਰ ਹੁਣ ਦਿਖਾਈ ਦੇ ਰਿਹਾ ਹੈ ਅਤੇ ਹੁਣ ਸਾਡਾ ਕੰਮ ਬੋਲ ਰਿਹਾ ਹੈ। ਅੱਜ 90 ਫ਼ੀਸਦੀ ਤੋਂ ਵੱਧ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਵਿਰੋਧੀ ਸਾਨੂੰ ਪੁੱਛਦੇ ਸਨ ਕਿ ਤੁਸੀਂ ਐਨਾ ਪੈਸਾ ਕਿੱਥੋਂ ਲਿਆਉਂਗੇ, ਪਰ ਅਸੀਂ ਅਜਿਹਾ ਕਰ ਦਿਖਾਇਆ, ਕਿਉਂਕਿ ਸਾਡੀ ਨੀਅਤ ਸਾਫ਼ ਹੈ ਅਤੇ ਜੇਕਰ ਸਾਡੀ ਨੀਅਤ ਸਾਫ਼ ਹੈ ਤਾਂ ਸਾਰੇ ਕੰਮ ਹੋ ਜਾਂਦੇ ਹਨ।

ਢਾਈ ਸਾਲਾਂ ਵਿੱਚ ਅਸੀਂ 45 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਅਤੇ ਸਿਫ਼ਾਰਸ਼ ਦੇ ਸਰਕਾਰੀ ਨੌਕਰੀਆਂ ਦਿੱਤੀਆਂ। ਪਿਛਲੀਆਂ ਸਰਕਾਰਾਂ ਵਿੱਚ ਰਿਸ਼ਵਤ ਤੋਂ ਬਿਨਾਂ ਸਰਕਾਰੀ ਨੌਕਰੀ ਮਿਲਣੀ ਬਿਲਕੁਲ ਵੀ ਸੰਭਵ ਨਹੀਂ ਸੀ। ਹਾਲ ਹੀ ਵਿੱਚ ਇੱਕ ਇਤਿਹਾਸਕ ਫ਼ੈਸਲਾ ਲਾਗੂ ਕੀਤਾ ਗਿਆ ਹੈ। ਇਸ ਫ਼ੈਸਲੇ ਵਿਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਾਡੀ ਸਰਕਾਰ ਨੇ ਰਜਿਸਟਰੀਆਂ ਲਈ ਐਨ.ਓ.ਸੀ. ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਇਸ ਤੋਂ ਇਲਾਵਾ ‘ਇੱਕ ਵਿਧਾਇਕ ਇੱਕ ਪੈਨਸ਼ਨ’ ਲਾਗੂ ਕੀਤੀ ਗਈ ਹੈ, ਜਿਸ ਕਾਰਨ ਪੰਜਾਬ ਦੇ ਖ਼ਜ਼ਾਨੇ ਵਿੱਚ ਹਰ ਮਹੀਨੇ ਕਰੋੜਾਂ ਰੁਪਏ ਦੀ ਬੱਚਤ ਹੋ ਰਹੀ ਹੈ। ਇਸ ਤੋਂ ਪਹਿੱਲਾਂ ਕਈ ਸਾਬਕਾ ਵਿਧਾਇਕ ਸੱਤ-ਅੱਠ ਪੈਨਸ਼ਨ ਲੈ ਰਹੇ ਸਨ। ਹੁਣ ਉਹ ਸਿਰਫ਼ ਇੱਕ ਹੀ ਪੈਨਸ਼ਨ ਲੈ ਰਹੇ ਹਨ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਪਨਾ ਚੌਧਰੀ ਦੂਜੀ ਵਾਰ ਬਣੀ ਮਾਂ, ਪੰਜਾਬੀ ਗਾਇਕ ਬੱਬੂ ਮਾਨ ਨੇ ਰੱਖਿਆ ਨਵਜੰਮੇ ਬੱਚੇ ਨਾਂਅ, ਦੇਖੋ ਤਸਵੀਰਾਂ
ਸਪਨਾ ਚੌਧਰੀ ਦੂਜੀ ਵਾਰ ਬਣੀ ਮਾਂ, ਪੰਜਾਬੀ ਗਾਇਕ ਬੱਬੂ ਮਾਨ ਨੇ ਰੱਖਿਆ ਨਵਜੰਮੇ ਬੱਚੇ ਨਾਂਅ, ਦੇਖੋ ਤਸਵੀਰਾਂ
ਭਾਰਤ ਆਵੇਗੀ ਚੈਂਪੀਅਨ ਟਰਾਫ਼ੀ, ICC ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਪਾਕਿਸਤਾਨ ਦਾ ਕੱਟਿਆ ਗਿਆ ਪੱਤਾ !
ਭਾਰਤ ਆਵੇਗੀ ਚੈਂਪੀਅਨ ਟਰਾਫ਼ੀ, ICC ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਪਾਕਿਸਤਾਨ ਦਾ ਕੱਟਿਆ ਗਿਆ ਪੱਤਾ !
Punjab News: ਫਾਜ਼ਿਲਕਾ ਤੋਂ ਫੜਿਆ ਗਿਆ ਬਾਬਾ ਸਿੱਦੀਕੀ ਕਤਲ ਕੇਸ ਦਾ ਭਗੌੜਾ, DGP ਨੇ ਕਿਹਾ- ਲਾਰੈਂਸ ਬਿਸ਼ਨਈ ਦਾ ਹੈ ਸਾਥੀ, ਪੇਸ਼ ਕੀਤੇ ਸਬੂਤ
Punjab News: ਫਾਜ਼ਿਲਕਾ ਤੋਂ ਫੜਿਆ ਗਿਆ ਬਾਬਾ ਸਿੱਦੀਕੀ ਕਤਲ ਕੇਸ ਦਾ ਭਗੌੜਾ, DGP ਨੇ ਕਿਹਾ- ਲਾਰੈਂਸ ਬਿਸ਼ਨਈ ਦਾ ਹੈ ਸਾਥੀ, ਪੇਸ਼ ਕੀਤੇ ਸਬੂਤ
ਸੁਖਬੀਰ ਬਾਦਲ ਨੇ ਤਾਂ ਦੇ ਦਿੱਤਾ ਅਸਤੀਫ਼ਾ ਤਾਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਣਾ ਦਿਓ ਨਵਾਂ ਪ੍ਰਧਾਨ, ਵਲਟੋਹਾ ਨੇ ਮੁੜ ਸਾਧਿਆ ਨਿਸ਼ਾਨਾ
ਸੁਖਬੀਰ ਬਾਦਲ ਨੇ ਤਾਂ ਦੇ ਦਿੱਤਾ ਅਸਤੀਫ਼ਾ ਤਾਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਣਾ ਦਿਓ ਨਵਾਂ ਪ੍ਰਧਾਨ, ਵਲਟੋਹਾ ਨੇ ਮੁੜ ਸਾਧਿਆ ਨਿਸ਼ਾਨਾ
Advertisement
ABP Premium

ਵੀਡੀਓਜ਼

Sukhbir Badal  ਦੇ ਅਸਤੀਫ਼ੇ ਤੋਂ ਬਾਅਦ ਬਾਗ਼ੀ ਧੜੇ ਦੀ ਵੱਡੀ ਮੰਗ | Abp SanjhaPension | ਪੈਨਸ਼ਨਰਾਂ ਲਈ ਸਰਕਾਰ ਦਾ ਵੱਡਾ ਫ਼ੈਸਲਾ, ਸਾਢੇ ਛੇ ਲੱਖ ਤੋਂ ਵੱਧ ਪੈਨਸ਼ਨਰਾ ਨੂੰ ਹੋਵੇਗਾ ਫ਼ਾਇਦਾ |Abp Sanjhaਗੁਰਦਾਸ ਮਾਨ ਨੇ ਪੱਟਿਆ ਮੇਰਾ ਘਰ : ਯੋਗਰਾਜ ਸਿੰਘ , ਮੇਰਾ ਕੋਈ ਦੋਸਤ ਨਹੀਂਮਾਸੀ ਬਣੀ ਨੀਰੂ ਬਾਜਵਾ , ਰੁਬੀਨਾ ਬਾਜਵਾ ਦੇ ਹੋਇਆ ਮੁੰਡਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਪਨਾ ਚੌਧਰੀ ਦੂਜੀ ਵਾਰ ਬਣੀ ਮਾਂ, ਪੰਜਾਬੀ ਗਾਇਕ ਬੱਬੂ ਮਾਨ ਨੇ ਰੱਖਿਆ ਨਵਜੰਮੇ ਬੱਚੇ ਨਾਂਅ, ਦੇਖੋ ਤਸਵੀਰਾਂ
ਸਪਨਾ ਚੌਧਰੀ ਦੂਜੀ ਵਾਰ ਬਣੀ ਮਾਂ, ਪੰਜਾਬੀ ਗਾਇਕ ਬੱਬੂ ਮਾਨ ਨੇ ਰੱਖਿਆ ਨਵਜੰਮੇ ਬੱਚੇ ਨਾਂਅ, ਦੇਖੋ ਤਸਵੀਰਾਂ
ਭਾਰਤ ਆਵੇਗੀ ਚੈਂਪੀਅਨ ਟਰਾਫ਼ੀ, ICC ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਪਾਕਿਸਤਾਨ ਦਾ ਕੱਟਿਆ ਗਿਆ ਪੱਤਾ !
ਭਾਰਤ ਆਵੇਗੀ ਚੈਂਪੀਅਨ ਟਰਾਫ਼ੀ, ICC ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਪਾਕਿਸਤਾਨ ਦਾ ਕੱਟਿਆ ਗਿਆ ਪੱਤਾ !
Punjab News: ਫਾਜ਼ਿਲਕਾ ਤੋਂ ਫੜਿਆ ਗਿਆ ਬਾਬਾ ਸਿੱਦੀਕੀ ਕਤਲ ਕੇਸ ਦਾ ਭਗੌੜਾ, DGP ਨੇ ਕਿਹਾ- ਲਾਰੈਂਸ ਬਿਸ਼ਨਈ ਦਾ ਹੈ ਸਾਥੀ, ਪੇਸ਼ ਕੀਤੇ ਸਬੂਤ
Punjab News: ਫਾਜ਼ਿਲਕਾ ਤੋਂ ਫੜਿਆ ਗਿਆ ਬਾਬਾ ਸਿੱਦੀਕੀ ਕਤਲ ਕੇਸ ਦਾ ਭਗੌੜਾ, DGP ਨੇ ਕਿਹਾ- ਲਾਰੈਂਸ ਬਿਸ਼ਨਈ ਦਾ ਹੈ ਸਾਥੀ, ਪੇਸ਼ ਕੀਤੇ ਸਬੂਤ
ਸੁਖਬੀਰ ਬਾਦਲ ਨੇ ਤਾਂ ਦੇ ਦਿੱਤਾ ਅਸਤੀਫ਼ਾ ਤਾਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਣਾ ਦਿਓ ਨਵਾਂ ਪ੍ਰਧਾਨ, ਵਲਟੋਹਾ ਨੇ ਮੁੜ ਸਾਧਿਆ ਨਿਸ਼ਾਨਾ
ਸੁਖਬੀਰ ਬਾਦਲ ਨੇ ਤਾਂ ਦੇ ਦਿੱਤਾ ਅਸਤੀਫ਼ਾ ਤਾਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਣਾ ਦਿਓ ਨਵਾਂ ਪ੍ਰਧਾਨ, ਵਲਟੋਹਾ ਨੇ ਮੁੜ ਸਾਧਿਆ ਨਿਸ਼ਾਨਾ
ਸਰਕਾਰਾਂ ਤੋਂ ਅੱਕੇ ਕਿਸਾਨਾਂ ਦਿੱਤੀ ਚੇਤਾਵਨੀ, ਕਿਹਾ-ਮੰਗਾਂ ਨਾ ਮੰਨੀਆਂ ਤਾਂ 26 ਨਵੰਬਰ ਤੋਂ ਸ਼ੁਰੂ ਕਰਾਂਗੇ ਮਰਨ ਵਰਤ, ਜਾਣੋ ਪੂਰਾ ਮਾਮਲਾ
ਸਰਕਾਰਾਂ ਤੋਂ ਅੱਕੇ ਕਿਸਾਨਾਂ ਦਿੱਤੀ ਚੇਤਾਵਨੀ, ਕਿਹਾ-ਮੰਗਾਂ ਨਾ ਮੰਨੀਆਂ ਤਾਂ 26 ਨਵੰਬਰ ਤੋਂ ਸ਼ੁਰੂ ਕਰਾਂਗੇ ਮਰਨ ਵਰਤ, ਜਾਣੋ ਪੂਰਾ ਮਾਮਲਾ
ਮੁਹਾਲੀ 'ਚ ਏਅਰਪੋਰਟ ਰੋਡ 'ਤੇ ਖਾਲਿਸਤਾਨੀ ਨਾਅਰੇ, ਪਨੂੰ ਨੇ ਵੀਡੀਓ ਜਾਰੀ ਕਰਕੇ ਏਅਰਪੋਰਟ ਬੰਦ ਕਰਨ ਦੀ ਦਿੱਤੀ ਧਮਕੀ
ਮੁਹਾਲੀ 'ਚ ਏਅਰਪੋਰਟ ਰੋਡ 'ਤੇ ਖਾਲਿਸਤਾਨੀ ਨਾਅਰੇ, ਪਨੂੰ ਨੇ ਵੀਡੀਓ ਜਾਰੀ ਕਰਕੇ ਏਅਰਪੋਰਟ ਬੰਦ ਕਰਨ ਦੀ ਦਿੱਤੀ ਧਮਕੀ
ਅੱਜ ਮੀਡੀਆ ਦੇ ਰੂਬਰੂ ਹੋਣਗੇ ਕਿਸਾਨ, ਕਰ ਸਕਦੇ ਵੱਡਾ ਐਲਾਨ, ਭਾਜਪਾ 'ਤੇ ਲਾਏ ਗੰਭੀਰ ਦੋਸ਼
ਅੱਜ ਮੀਡੀਆ ਦੇ ਰੂਬਰੂ ਹੋਣਗੇ ਕਿਸਾਨ, ਕਰ ਸਕਦੇ ਵੱਡਾ ਐਲਾਨ, ਭਾਜਪਾ 'ਤੇ ਲਾਏ ਗੰਭੀਰ ਦੋਸ਼
Shocking: ਲੜਾਕੂ ਹੈਲੀਕਾਪਟਰ 'ਚ ਸ*ਰੀ*ਰਕ ਸਬੰ*ਧ ਬਣਾ ਰਹੇ ਸੀ ਸਿਪਾਹੀ, ਉਦੋਂ ਹੀ ਹੋਇਆ ਵੱਡਾ ਕਾਂਡ
Shocking: ਲੜਾਕੂ ਹੈਲੀਕਾਪਟਰ 'ਚ ਸ*ਰੀ*ਰਕ ਸਬੰ*ਧ ਬਣਾ ਰਹੇ ਸੀ ਸਿਪਾਹੀ, ਉਦੋਂ ਹੀ ਹੋਇਆ ਵੱਡਾ ਕਾਂਡ
Embed widget